Image default
About us

ਵਿਕਰਮ ਲੈਂਡਰ ਤੋਂ ਬਾਹਰ ਆਉਂਦੇ ਚੰਦਰਯਾਨ-3 ਦੀ ISRO ਨੇ ਸ਼ੇਅਰ ਕੀਤੀ ਵੀਡੀਉ

ਵਿਕਰਮ ਲੈਂਡਰ ਤੋਂ ਬਾਹਰ ਆਉਂਦੇ ਚੰਦਰਯਾਨ-3 ਦੀ ISRO ਨੇ ਸ਼ੇਅਰ ਕੀਤੀ ਵੀਡੀਉ

 

 

 

Advertisement

 

ਨਵੀਂ ਦਿੱਲੀ, 25 ਅਗਸਤ (ਰੋਜਾਨਾ ਸਪੋਕਸਮੈਨ)- ਇਸਰੋ ਨੇ ਸ਼ੁਕਰਵਾਰ ਨੂੰ ਚੰਦਰਯਾਨ-3 ਦੇ ਰੋਵਰ ਦੇ ਲੈਂਡਰ ਤੋਂ ਬਾਹਰ ਆਉਣ ਦਾ ਵੀਡੀਉ ਸਾਂਝਾ ਕੀਤਾ। 30 ਸੈਕਿੰਗ ਦੇ ਇਸ ਵੀਡੀਉ ਵਿਚ ਚੰਦਰਯਾਨ ਨੂੰ ਵਿਕਰਮ ਲੈਂਡਰ ਤੋਂ ਬਾਹਰ ਆਉਂਦਾ ਦੇਖਿਆ ਜਾ ਸਕਦਾ ਹੈ। ਰੋਵਰ ਹੌਲੀ-ਹੌਲੀ ਬਾਹਰ ਆਉਂਦਾ ਹੈ ਅਤੇ ਰੈਂਪ ਦੀ ਮਦਦ ਨਾਲ ਚੰਨ ਦੀ ਸਤ੍ਹਾ ਉਤੇ ਪਹੁੰਚਦਾ ਹੈ। ਇਹ ਵੀਡੀਉ 23 ਅਗਸਤ ਦਾ ਹੈ।


ਅਧਿਕਾਰਤ ਸੂਤਰਾਂ ਨੇ ਪਹਿਲਾਂ ਹੀ ਲੈਂਡਰ ‘ਵਿਕਰਮ’ ਤੋਂ ਰੋਵਰ ‘ਪ੍ਰਗਿਆਨ’ ਦੇ ਸਫ਼ਲਤਾਪੂਰਵਕ ਬਾਹਰ ਨਿਕਲਣ ਦੀ ਪੁਸ਼ਟੀ ਕਰ ਦਿਤੀ ਸੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐਸ ਸੋਮਨਾਥ ਨੇ ਵੀਰਵਾਰ ਨੂੰ ਕਿਹਾ ਕਿ ਚੰਦਰਯਾਨ-3 ਪੁਲਾੜ ਯਾਨ ਦਾ ਲੈਂਡਰ ‘ਵਿਕਰਮ’ ਚੰਨ ਦੀ ਸਤ੍ਹਾ ’ਤੇ ਇਕ ਤੈਅ ਖੇਤਰ ਅੰਦਰ ਉਤਰਿਆ। ਸੋਮਨਾਥ ਨੇ ਕਿਹਾ, ‘‘ਲੈਂਡਰ ਤੈਅ ਸਥਾਨ ’ਤੇ ਸਹੀ ਉਤਰਿਆ ਹੈ।

ਲੈਂਡਿੰਗ ਸਥਾਨ ਨੂੰ 4.5 ਕਿਮੀ ਗੁਣਾ 2.5 ਕਿਮੀ ਵਜੋਂ ਚਿੰਨਿ੍ਹਤ ਕੀਤਾ ਗਿਆ ਸੀ। ਮੈਨੂੰ ਲਗਦਾ ਹੈ ਕਿ ਉਸ ਸਥਾਨ ’ਤੇ ਅਤੇ ਉਸ ਦੇ ਸਹੀ ਕੇਂਦਰ ਦੀ ਪਛਾਣ ਲੈਂਡਿੰਗ ਦੇ ਸਥਾਨ ਵਜੋਂ ਕੀਤੀ ਗਈ ਸੀ। ਇਹ ਉਸ ਥਾਂ ਤੋਂ 300 ਮੀਟਰ ਅੰਦਰ ਉਤਰਿਆ ਹੈ। ਇਸ ਦਾ ਮਤਲਬ ਹੈ ਕਿ ਇਹ ਲੈਂਡਿੰਗ ਤੈਅ ਖੇਤਰ ਅੰਦਰ ਹੈ। ’’

Related posts

Breaking- ਮੰਤਰੀ ਕੁਲਦੀਪ ਧਾਲੀਵਾਲ ਨੇ ਅਚਾਨਕ ਮੋਹਾਲੀ ਦੇ ਖੇਤੀ ਭਵਨ ਵਿਚ ਚੈਕਿੰਗ ਕੀਤੀ, ਵੇਖੋ ਵੀਡੀਓ

punjabdiary

1 ਨਵੰਬਰ ਨੂੰ ਹੋਣ ਵਾਲੀ ਮਹਾਡਿਬੇਟ ਦੀ ਬਦਲੀ ਜਗ੍ਹਾ, ਹੁਣ ਇਸ ਜਗ੍ਹਾ ਦੀ ਕਰਵਾਈ ਬੁਕਿੰਗ

punjabdiary

ਸਰਕਾਰੀ ਟੀਚਰਾਂ ਲਈ ਚੰਗੀ ਖ਼ਬਰ, ਤਰੱਕੀ ਲਈ ਹੁਣ ਜਮ੍ਹਾ ਹੋਵੇਗੀ Online ਫਾਈਲ

punjabdiary

Leave a Comment