Image default
About us

ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਪਿੰਡ ਪੱਕਾ, ਮੋਰਾਂਵਾਲੀ, ਕਲੇਰ ਵਿਖੇ ਲੋਕਾਂ ਨੂੰ ਵੱਖ-ਵੱਖ ਸਕੀਮਾਂ ਸਬੰਧੀ ਕੀਤਾ ਜਾਗਰੂਕ

ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਪਿੰਡ ਪੱਕਾ, ਮੋਰਾਂਵਾਲੀ, ਕਲੇਰ ਵਿਖੇ ਲੋਕਾਂ ਨੂੰ ਵੱਖ-ਵੱਖ ਸਕੀਮਾਂ ਸਬੰਧੀ ਕੀਤਾ ਜਾਗਰੂਕ

 

 

 

Advertisement

-ਬਲਾਕ ਜੈਤੋ ਦੇ ਪਿੰਡ ਸੁਰਘੂਰੀ, ਮੜਾਕ,ਰਾਮੇਆਣਾ, ਖੱਚੜਾ ਵਿਖੇ ਸਰਕਾਰੀ ਸਕੂਲਾਂ ਵਿੱਚ ਸਮਾਗਮ ਆਯੋਜਿਤ
-ਸਹੂਲਤਾਂ ਤੋਂ ਵਾਂਝੇ ਰਹੇ ਲੋਕਾਂ ਦੇ ਘਰ ਜਾ ਕੇ ਭਰੇ ਫਾਰਮ
ਫ਼ਰੀਦਕੋਟ 25 ਨਵੰਬਰ (ਪੰਜਾਬ ਡਾਇਰੀ)- ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਸਕੀਮਾਂ ਦਾ 100 ਫੀਸਦੀ ਲਾਭ ਘਰ ਘਰ ਪਹੁੰਚਾਉਣ ਦੇ ਮੰਤਵ ਨਾਲ ਬੀਤੇ ਦਿਨੀ ਪਿੰਡ ਟਹਿਣਾ ਤੋਂ ਜਾਗਰੂਕਤਾ ਵੈਨਾਂ ਨੂੰ ਰਵਾਨਾ ਕੀਤਾ ਗਿਆ। ਇਹ ਵੈਨਾਂ ਬਲਾਕ ਫਰੀਦਕੋਟ ਤੋਂ ਪਿੰਡ ਟਹਿਣਾ ਤੋਂ ਹੁੰਦੇ ਹੋਏ ਪਿੰਡ ਪੱਕਾ, ਪਿੰਡ ਮੋਰਾਂਵਾਲੀ, ਪਿੰਡ ਕਲੇਰ ਵਿਖੇ ਪੁੱਜ ਕੇ ਲੋਕਾਂ ਨੂੰ ਵੱਖ-ਵੱਖ ਸਕੀਮਾਂ ਸਬੰਧੀ ਜਾਗਰੂਕ ਕਰ ਰਹੀਆਂ ਹਨ ਅਤੇ ਜੋ ਲੋਕ ਇਹਨਾਂ ਸਕੀਮਾਂ ਤੋਂ ਵਾਂਝੇ ਰਹਿ ਗਏ ਸਨ ਉਨ੍ਹਾਂ ਦੇ ਘਰ ਪਹੁੰਚ ਕੇ ਸਕੀਮਾਂ ਸਬੰਧੀ ਫਾਰਮ ਵੀ ਭਰੇ ਜਾ ਰਹੇ ਹਨ।ਇਸ ਤੋਂ ਇਲਾਵਾ ਬਲਾਕ ਜੈਤੋ ਵਿਖੇ ਪਿੰਡ ਸੁਰਘੂਰੀ, ਮੜਾਕ,ਰਾਮੇਆਣਾ, ਖੱਚੜਾ ਵਿਖੇ ਵੀ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਸਮਾਗਮ ਆਯੋਜਿਤ ਕੀਤਾ ਗਿਆ ਜਿਥੇ ਪ੍ਰਚਾਰ ਵੈਨ ਰਾਹੀਂ ਸਰਕਾਰ ਦੀਆਂ ਸਕੀਮਾਂ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।

ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਹ ਮੁਹਿੰਮ 15 ਨਵੰਬਰ 2023 ਤੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਕੇਂਦਰ ਦੀਆਂ ਪ੍ਰਮੁੱਖ ਸਕੀਮਾਂ ਤੇ ਪ੍ਰੋਗਰਾਮਾਂ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਗਈ ਹੈ, ਜੋ ਕਿ 25 ਜਨਵਰੀ 2024 ਨੂੰ ਸਮਾਪਤ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਵੈਨਾਂ ਰਾਹੀਂ ਜ਼ਿਲ੍ਹੇ ਵਿੱਚ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਸਕੀਮਾਂ, ਬਿਮਾਰੀਆਂ ਦੀ ਰੋਕਥਾਮ ਅਤੇ ਲੱਛਣਾਂ ਸਮੇਤ ਹੋਰ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਵੈਨਾਂ ਵੱਖ ਵੱਖ ਪਿੰਡਾਂ ਦਾ ਦੌਰਾ ਕਰਨਗੀਆਂ।

Advertisement

Related posts

ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਨੇ 12 ਟ੍ਰੇਨਾਂ ਕੀਤੀਆਂ ਰੱਦ, ਵਧਦੇ ਧੁੰਦ ਕਾਰਨ ਲਿਆ ਫੈਸਲਾ, ਲਿਸਟ ਜਾਰੀ

punjabdiary

ਮਾਡਰਨ ਜੇਲ੍ਹ ‘ਚ ਗੈਂਗਵਾਰ, ਲੋਹੇ ਦੀਆਂ ਰਾਡਾਂ ਨਾਲ ਸੁੱਤੇ ਪਏ ਕੈਦੀਆਂ ‘ਤੇ ਹਮਲਾ

punjabdiary

Breaking- ਫਿਰ ਸਰਗਰਮ ਹੋਇਆ ਕਾਲਾ ਕੱਛਾ ਗਿਰੋਹ, ਸਰੀਰ ਕਾਲੇ ਰੰਗ ਦੇ ਅਤੇ ਹੱਥਾਂ ਵਿਚ ਹਥਿਆਰ

punjabdiary

Leave a Comment