Image default
ਅਪਰਾਧ

ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦਾ ਮਾਮਲਾ: ਸਕੂਲ ਦਾ ਹੀ ਵਿਦਿਆਰਥੀ ਨਿਕਲਿਆ ਮੁਲਜ਼ਮ

ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਦਾ ਮਾਮਲਾ: ਸਕੂਲ ਦਾ ਹੀ ਵਿਦਿਆਰਥੀ ਨਿਕਲਿਆ ਮੁਲਜ਼ਮ

 

 

 

Advertisement

 

ਚੰਡੀਗੜ੍ਹ, 14 ਅਕਤੂਬਰ (ਰੋਜਾਨਾ ਸਪੋਕਸਮੈਨ)- ਚੰਡੀਗੜ੍ਹ ਦੇ ਇਕ ਨਿੱਜੀ ਸਕੂਲ ਵਿਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ (ਫੋਟੋਆਂ ਨਾਲ ਛੇੜਛਾੜ ਕਰਕੇ ਬਣਾਈਆਂ) ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਉਕਤ ਸਕੂਲ ਦੇ 13 ਸਾਲਾ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਉਕਤ ਲੜਕੀਆਂ ਦੀ ਜਮਾਤ ‘ਚ ਪੜ੍ਹਦਾ ਹੈ। ਸੈਕਟਰ-11 ਥਾਣੇ ਦੀ ਪੁਲਿਸ ਨੇ ਬੱਚੇ ਨੂੰ ਬਾਲ ਅਦਾਲਤ ਵਿਚ ਪੇਸ਼ ਕੀਤਾ। ਜਿਥੋਂ ਉਸ ਨੂੰ ਸੈਕਟਰ-25 ਸਥਿਤ ਬਾਲ ਸੁਧਾਰ ਘਰ ਭੇਜ ਦਿਤਾ ਗਿਆ ਹੈ।

ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਸਕੂਲ ਦੀਆਂ ਕੁੱਝ ਵਿਦਿਆਰਥਣਾਂ ਦੇ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ ਉਨ੍ਹਾਂ ਦੀਆਂ ਲੜਕੀਆਂ ਦੀਆਂ ਫੋਟੋਆਂ ਸਕੂਲ ਦੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕੀਤੀਆਂ ਗਈਆਂ ਸਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਇਨ੍ਹਾਂ ਫੋਟੋਆਂ ਨੂੰ ਇਤਰਾਜ਼ਯੋਗ ਫੋਟੋਆਂ ਵਿਚ ਬਦਲ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਗਿਆ ਸੀ।

ਪੁਲਿਸ ਨੇ ਮੁੱਢਲੇ ਤੌਰ ’ਤੇ ਅਣਪਛਾਤੇ ਵਿਅਕਤੀ ਵਿਰੁਧ ਕੇਸ ਦਰਜ ਕੀਤਾ ਸੀ। ਜਾਂਚ ਦੌਰਾਨ ਪੁਲਿਸ ਨੇ 13 ਸਾਲਾ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਬੱਚੇ ਕੋਲੋਂ ਉਹ ਮੋਬਾਈਲ ਵੀ ਬਰਾਮਦ ਕਰ ਲਿਆ ਹੈ ਜਿਸ ਨਾਲ ਉਸ ਨੇ ਛੇੜਛਾੜ ਕੀਤੀ ਸੀ। ਪੁਲਿਸ ਨੇ ਉਸ ਸੋਸ਼ਲ ਮੀਡੀਆ ਅਕਾਊਂਟ ਨੂੰ ਡਿਲੀਟ ਕਰ ਦਿਤਾ ਹੈ, ਜਿਸ ‘ਤੇ ਲੜਕੀਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ।

Advertisement

ਐਸ.ਐਸ.ਪੀ. ਯੂਟੀ ਕੰਵਰਦੀਪ ਕੌਰ ਨੇ ਦਸਿਆ ਕਿ ਅਸੀਂ ਇਸ ਮਾਮਲੇ ਵਿਚ 13 ਸਾਲਾ ਬੱਚੇ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਅਪਣੀ ਹੀ ਜਮਾਤ ਦੀਆਂ ਵਿਦਿਆਰਥਣਾਂ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਸਨ। ਉਸ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਡਿਲੀਟ ਕਰ ਦਿਤਾ ਗਿਆ ਹੈ। ਫੋਨ ਨੂੰ ਫੋਰੈਂਸਿਕ ਜਾਂਚ ਅਤੇ ਪੁਰਾਣੇ ਡੇਟਾ ਦੀ ਰਿਕਵਰੀ ਲਈ ਸੀ.ਐਫ.ਐਸ.ਐਲ. ਲੈਬ ਨੂੰ ਭੇਜਿਆ ਗਿਆ ਹੈ।

Related posts

ਵਿਜੀਲੈਂਸ ਵੱਲੋਂ ਰਿਸ਼ਵਤ ਦੇ ਮਾਮਲੇ ਵਿੱਚ ਫਰਾਰ ਏ.ਐਸ.ਆਈ. ਗ੍ਰਿਫ਼ਤਾਰ

punjabdiary

BIG BREAKING -ਮੂਸੇਵਾਲਾ ਦੇ ਕਤਲ ਮਾਮਲੇ ਵਿਚ ਅਮਿਤ ਸ਼ਾਹ ਅੱਜ ਕਰ ਸਕਦੇ ਆ ਵੱਡਾ ਐਲਾਨ

punjabdiary

ਬਰਖਾਸਤ CIA ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮਿਲੀ ਜ਼ਮਾਨਤ, ਗੈਂ.ਗਸ/ਟਰ ਟੀਨੂੰ ਨੂੰ ਭਜਾਉਣ ਦੇ ਮਾਮਲੇ ‘ਚ ਹੋਈ ਸੀ ਗ੍ਰਿਫ਼ਤਾਰੀ

punjabdiary

Leave a Comment