Image default
ਤਾਜਾ ਖਬਰਾਂ

ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਦੀਆਂ ਤਕਨੀਕਾਂ ਜਾਨਣ ਲਈ ਕੀਤਾ ਸਾਇੰਸ ਸਿਟੀ ਦਾ ਦੌਰਾ

ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ਦੀਆਂ ਤਕਨੀਕਾਂ ਜਾਨਣ ਲਈ ਕੀਤਾ ਸਾਇੰਸ ਸਿਟੀ ਦਾ ਦੌਰਾ

ਸਾਦਿਕ/ਫ਼ਰੀਦਕੋਟ, 16 ਮਾਰਚ (ਪਰਮਜੀਤ/ਜਸਬੀਰ ਕੌਰ ਜੱਸੀ)-ਸਰਕਾਰੀ ਹਾਈ ਸਕੂਲ (ਲੜਕੇ) ਸਾਦਿਕ ਦੇ ਸਾਇੰਸ ਵਿਸ਼ੇ ਨਾਲ ਸਬੰਧਿਤ ਬੱਚਿਆਂ ਦਾ ਇੱਕ ਟੂਰ ਸ਼੍ਰੀ ਸਤਪਾਲ ਜ਼ਿਲਾ ਸਿੱਖਿਆ ਅਫਸਰ ਫ਼ਰੀਦਕੋਟ ਅਤੇ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਆਦੇਸ਼ਾਂ ਅਤੇ ਸ਼੍ਰੀ ਓਮ ਪ੍ਰਕਾਸ਼ ਕਾਲੜਾ ਮੁੱਖ ਅਧਿਆਪਕ ਦੀ ਯੋਗ ਅਗਵਾਈ ਹੇਠ ਸਾਇੰਸ ਸਿਟੀ ਕਪੂਰਥਲਾ ਵਿਖੇ ਲਿਜਾਇਆ ਗਿਆ। ਇਸ ਵਿੱਦਿਅਕ ਟੂਰ ਦੀ ਦੇਖ-ਰੇਖ ਵਿਖੇ ਅਧਿਆਪਕਾ ਡਿੰਪਲ ਸ਼ਰਮਾ ਸਾਇੰਸ ਮਿਸਟ੍ਰੈੱਸ, ਇਸ਼ਾ ਗੋਇਲ ਮੈਥ ਮਿਸਟ੍ਰੈੱਸ ਅਤੇ ਜਸਪ੍ਰੀਤ ਸਿੰਘ ਸਾਇੰਸ ਮਾਸਟਰ ਨੇ ਕੀਤੀ। ਇਸ ਵਿੱਦਿਅਕ ਟੂਰ ਸਬੰਧੀ ਅਧਿਅਪਕਾਂ ਨੇ ਜਾਣਕਾਰੀ ਦੱਸਿਆ ਕਿ ਸਿੱਖਿਆ ਮਹਿਕਮੇ ਦੇ ਆਦੇਸ਼ਾਂ ਅਨੁਸਾਰ 10ਵੀ ਕਲਾਸ ਦੇ ਸਾਇੰਸ ਵਿਸ਼ੇ ਨਾਲ ਸਬੰਧਿਤ 50 ਵਿਦਿਆਰਥੀ ਸ਼ਾਮਲ ਸਨ। ਟੂਰ ’ਚ ਸ਼ਾਮਲ ਵਿਦਿਆਰਥੀਆਂ ਨੇਸਾਇੰਸ ਦੀਆਂ ਨਵੀਆਂ ਤਕਨੀਕਾਂ ਸਬੰਧੀ ਅਮਲੀ ਗਿਆਨ ਪ੍ਰਾਪਤ ਕੀਤਾ।

ਫੋਟੋ:16ਐੱਫ਼ਡੀਕੇਪੀਜਸਬੀਰਕੌਰ3:ਸਾਇੰਸ ਸਿਟੀ ਕਪੂਰਥਲਾ ਦੇ ਟੂਰ ਦੌਰਾਨ ਸਰਕਾਰੀ ਹਾਈ ਸਕੂਲ (ਲੜਕੇ) ਸਾਦਿਕ ਦੇ ਵਿਦਿਆਰਥੀ ਆਪਣੇ ਅਧਿਆਪਕ ਸਾਹਿਬਾਨ ਨਾਲ।

Advertisement

Related posts

ਅਡਾਨੀ ਦੀ ਬੰਗਲਾਦੇਸ਼ ਨੂੰ ਚੇਤਾਵਨੀ- ਬਿੱਲ ਭਰੋ ਨਹੀਂ ਤਾਂ ਬਿਜਲੀ ਸਪਲਾਈ ਬੰਦ ਕਰ ਦੇਵਾਂਗੇ

Balwinder hali

ਜੈਤੋ ‘ਚ ਵਿਧਾਇਕ ਦਾ ਸਵਾਗਤ ਕਰਨ ਦਾ ਮਾਮਲਾ, ਸਪੀਕਰ ਸੰਧਵਾ ਨੇ ਪੱਤਰ ਤੁਰੰਤ ਵਾਪਸ ਲੈਣ ਦੇ ਦਿੱਤੇ ਹੁਕਮ

Balwinder hali

ਸੁਖਬੀਰ ਬਾਦਲ ਦੀਆਂ ਵਧਣਗੀਆਂ ਮੁਸ਼ਕਲਾਂ, ਸਪੱਸ਼ਟੀਕਰਨ ਵਾਲਾ ਪੱਧਰ ਜਨਤਕ ਕਰਨ ਦੀ ਮੰਗ

punjabdiary

Leave a Comment