Image default
ਤਾਜਾ ਖਬਰਾਂ

ਵਿਧਾਇਕ ਗੁਰਦਿੱਤ ਸੇਖੋਂ ਵੱਲੋਂ ਫ਼ਰੀਦਕੋਟ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ

ਵਿਧਾਇਕ ਗੁਰਦਿੱਤ ਸੇਖੋਂ ਵੱਲੋਂ ਫ਼ਰੀਦਕੋਟ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ

ਵੱਖ-ਵੱਖ ਵਿਭਾਗਾਂ ਦਾ ਜਾਇਜ਼ਾ ਲੈ ਸੰਬੰਧਿਤ ਅਧਿਕਾਰੀਆਂ ਨੂੰ ਤੁਰੰਤ ਕਮੀਆਂ ਦੂਰ ਕਰਨ ਦੀ ਦਿੱਤੇ ਨਿਰਦੇਸ਼

ਫ਼ਰੀਦਕੋਟ, ਅਪ੍ਰੈਲ 7 (ਗੁਰਮੀਤ ਸਿੰਘ ਬਰਾੜ) ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅੱਜ ਇਥੇ ਸਰਕਾਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਅਤੇ ਵੱਖ-ਵੱਖ ਵਿਭਾਗਾਂ ਦਾ ਜਾਇਜ਼ਾ ਲਿਆ। ਆਪਣੇ ਦੌਰੇ ਮੌਕੇ ਉਨ੍ਹਾਂ ਹਸਪਤਾਲ ਦੀਆਂ ਲੈਬਾਂ, ਲਾਂਡਰੀ ਸਰਵਿਸ, ਸਰਕਾਰੀ ਫਾਰਮੈਸੀ ਸਟੋਰ ਆਦਿ ਦੇ ਕੰਮਕਾਰ ਨੂੰ ਦੇਖਿਆ ਅਤੇ ਇਨ੍ਹਾਂ ਵਿਭਾਗਾਂ ਦੀ ਕਮੀਆਂ ਨੂੰ ਨੋਟ ਕਰਨ ਉਪਰੰਤ ਸੰਬੰਧਿਤ ਅਧਿਕਾਰੀਆਂ ਨਾਲ ਮੁਲਾਕਾਤ ਕਰ ਤੁਰੰਤ ਇਨ੍ਹਾਂ ਦੇ ਹੱਲ ਲਈ ਨਿਰਦੇਸ਼ ਦਿੱਤੇ।

ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਿਰੰਤਰ ਅਣਗਹਿਲੀਆਂ ਕਾਰਨ ਸਰਕਾਰੀ ਸਿਹਤ ਪ੍ਰਣਾਲੀ ਦਾ ਪੂਰਾ ਢਾਂਚਾ ਅੱਜ ਤਰਸਯੋਗ ਹਾਲਤ ਵਿੱਚ ਹੈ ਅਤੇ ਵੱਡੇ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਆਪਣੇ ਚੋਣਾਂਵੀ ਵਾਅਦੇ ‘ਤੇ ਕਾਇਮ ਰਹਿੰਦਿਆਂ ਆਮ ਆਦਮੀ ਪਾਰਟੀ ਸਿਹਤ ਖੇਤਰ ਵਿਚ ਸਾਰੇ ਜ਼ਰੂਰੀ ਸੁਧਾਰ ਕਰੇਗੀ ਅਤੇ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਵੀ ਗੁਰਦਿੱਤ ਸਿੰਘ ਸੇਖੋਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਕੋਲ ਹਸਪਤਾਲ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਅਟਕੀਆਂ ਤਨਖ਼ਾਹਾਂ ਦਾ ਮੁੱਦਾ ਚੁੱਕਿਆ ਸੀ ਅਤੇ ਤਨਖ਼ਾਹਾਂ ਜਾਰੀ ਕਰਵਾਈਆਂ ਸਨ।

Advertisement

ਇਸ ਦੌਰੇ ਵੇਲੇ ਵੀ ਉਨ੍ਹਾਂ ਹਸਪਤਾਲ ਦੀਆਂ ਸਰਕਾਰ ਤੋਂ ਜੋ ਮੰਗਾਂ ਅਤੇ ਲੋੜਾਂ ਹਨ ਉਨ੍ਹਾਂ ਨੂੰ ਨੋਟ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਖੁਦ ਇਹਨਾਂ ਲੋੜਾਂ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣਗੇ। ਗੁਰਦਿੱਤ ਸਿੰਘ ਸੇਖੋਂ ਆਪਣੇ ਸਮਾਜ ਸੇਵਾ ਦੇ ਕੰਮਾਂ ਰਾਹੀਂ ਵੀ ਇਸ ਹਸਪਤਾਲ ਦੇ ਮੁੱਦੇ ਚੱਕਦੇ ਅਤੇ ਹੱਲ ਕਰਵਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਵਿਧਾਇਕ ਅਤੇ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਉਨ੍ਹਾਂ ਦੀ ਜ਼ਿੰਮੇਵਾਰੀ ਵੱਧ ਗਈ ਅਤੇ ਉਹ ਸਾਰੇ ਮੁੱਦੇ ਹੱਲ ਕਰਵਾਉਣ ਲਈ ਵਚਨਬੱਧ ਹਨ।

ਇਸ ਉਪਰੰਤ ਉਨ੍ਹਾਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਰਜਿਸਟਰਾਰ ਡਾ. ਨਿਰਮਲ ਓਸੋਪਚਨ (ਆਈ.ਏ.ਐਸ) ਦੇ ਨਾਲ ਡਾਕਟਰਾਂ ਨੂੰ ਆਉਂਦੀਆਂ ਮੁਸ਼ਕਿਲਾਂ ਦੇ ਮੁੱਦੇ ‘ਤੇ ਅਹਿਮ ਮੀਟਿੰਗ ਕੀਤੀ। ਜਿਸ ਵਿੱਚ ਰਜਿਸਟਰਾਰ ਨੇ ਇਨ੍ਹਾਂ ਮੁਸ਼ਕਿਲਾਂ ਨੂੰ ਦੋ ਹਫ਼ਤੇ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਬਲਿਕ ਸੇਵਾਵਾਂ ਦੇ ਵਧੀਆ ਢੰਗ ਨਾਲ ਚੱਲਣ ਲਈ ਸਾਰੇ ਸੰਬੰਧਿਤ ਮੁਲਾਜ਼ਮਾਂ ਦੇ ਮਸਲਿਆਂ ਨੂੰ ਸੁਣਨਾ ਅਤੇ ਹੱਲ ਕਰਨਾ ਜ਼ਰੂਰੀ ਹੈ।

Related posts

Breaking- ਅੱਜ ਹੋਵੇਗੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਦਿੱਲੀ ਵਾਪਸੀ

punjabdiary

Breaking- ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ਨਾਲ ਜਾਣਿਆ ਜਾਵੇਗਾ ਚੰਡੀਗੜ੍ਹ ਏਅਰਪੋਰਟ, ਵਿੱਤ ਮੰਤਰੀ ਸੀਤਾਰਮਨ

punjabdiary

Breaking- ਪੰਜਾਬ ਸਰਕਾਰ ਦੀ ਇਕ ਵਿਧਾਇਕ, ਇਕ ਪੈਨਸ਼ਨ ਯੋਜਨਾ ਨੂੰ ਹਾਈਕੋਰਟ ਵਿਚ ਚੁਣੌਤੀ

punjabdiary

Leave a Comment