Image default
About us

ਵਿਧਾਇਕ ਪਰਗਟ ਸਿੰਘ ਨੇ SSP ਤਰਨ ਤਾਰਨ ਦੇ ਤਬਾਦਲੇ ਨੂੰ ਲੈ ਕੇ ਚੁੱਕੇ ਸਵਾਲ

ਵਿਧਾਇਕ ਪਰਗਟ ਸਿੰਘ ਨੇ SSP ਤਰਨ ਤਾਰਨ ਦੇ ਤਬਾਦਲੇ ਨੂੰ ਲੈ ਕੇ ਚੁੱਕੇ ਸਵਾਲ

 

 

 

Advertisement

ਚੰਡੀਗੜ੍ਹ, 20 ਅਕਤੂਬਰ (ਰੋਜਾਨਾ ਸਪੋਕਸਮੈਨ)- ਤਰਨਤਾਰਨ ਦੇ ਸਾਬਕਾ ਐਸ.ਐਸ.ਪੀ. ਗੁਰਮੀਤ ਸਿੰਘ ਚੌਹਾਨ ਦੇ ਤਬਾਦਲੇ ‘ਤੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੁਰਮੀਤ ਸਿੰਘ ਚੌਹਾਨ ਆਊਟ ਸਟੈਂਡਿੰਗ ਅਫਸਰ ਹੈ। ਇਸ ਲਈ ਜੇਕਰ ਉਨ੍ਹਾਂ ਨੇ ਕਿਸੇ ਨੂੰ ਨਾਜਾਇਜ਼ ਮਾਈਨਿੰਗ ਕਰਦੇ ਫੜਿਆ ਹੈ ਤਾਂ ਇਹ ਅਹਿਮ ਮਸਲਾ ਹੈ।

ਉਨ੍ਹਾਂ ਕਿਹਾ ਕਿ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਆਉਣ ਨਾਲ, ਐਸ.ਐਸ.ਪੀ. ਦੇ ਤਬਾਦਲੇ ਅਤੇ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰਨ ਨਾਲ ਪੁਲਿਸ ਦਾ ਮਨੋਬਲ ਡਿੱਗਿਆ ਹੈ। ਵਿਧਾਇਕ ਪਰਗਟ ਸਿੰਘ ਨੇ ਐਸ.ਐਸ.ਪੀ. ਦੇ ਤਬਾਦਲੇ ਨੂੰ ਲੈ ਕੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਅਤ ਉਤੇ ਕੋਈ ਸ਼ੱਕ ਨਹੀਂ ਹੈ ਪਰ ਨੀਤੀ ਉਤੇ ਸ਼ੱਕ ਹੈ।

ਰਾਣਾ ਇੰਦਰ ਪ੍ਰਤਾਪ ਨੇ ਨਵਤੇਜ ਚੀਮਾ ‘ਤੇ ਲਗਾਏ ਇਲਜ਼ਾਮ
ਇਸ ਤੋਂ ਪਹਿਲਾਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਸਦਨ ਵਿਚ ਸਾਬਕਾ ਕਾਂਗਰਸੀ ਵਿਧਾਇਕ ਨਵਤੇਜ ਚੀਮਾ ‘ਤੇ ਪੈਸੇ ਗਬਨ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕਿ ਨਵਤੇਜ ਚੀਮਾ ਨੇ ‘ਬਾਬੇ ਨਾਨਕ’ ਦੇ ਪੈਸੇ ਖਾ ਲਏ। ਇਹ ਵਿਸ਼ੇਸ਼ ਗ੍ਰਾਂਟ 550ਵੇਂ ਪ੍ਰਕਾਸ਼ ਪੁਰਬ ਮੌਕੇ ਸਰਕਾਰ ਵਲੋਂ ਜਾਰੀ ਕੀਤੀ ਗਈ ਸੀ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸਾਬਕਾ ਵਿਧਾਇਕ ਵਲੋਂ ਕੀਤੇ ਗਏ ਗਬਨ ਦੀ ਜਾਂਚ ਕਰਵਾਈ ਜਾਵੇ। ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਬੀਰ ਸਿੰਘ ਨੇ ਵੀ ਸਦਨ ਵਿਚ 12 ਕਰੋੜ ਰੁਪਏ ਦੇ ਗਬਨ ਸਬੰਧੀ ਕਰਵਾਈ ਕਰਨ ਦੀ ਅਪੀਲ ਕੀਤੀ।

Advertisement

Related posts

Breaking- ਜ਼ਿਲ੍ਹੇ ਵਿੱਚ 50 ਮਿੰਨੀ ਜੰਗਲਾਂ ਦੀ ਸਥਾਪਤੀ ਦਾ ਟੀਚਾ-ਡਾ. ਰੂਹੀ ਦੁੱਗ

punjabdiary

Breaking- ਖੱਚਰ ਦੇ ਮਰ ਜਾਣ ਮਗਰੋ ਰੋਟੀ ਦਾ ਜੁਗਾੜ ਕਰਨ ਲਈ, ਖ਼ੁਦ ਖਚਰ ਰੇਹੜੇ ‘ਚ ਜੁੜਕੇ ਭਾਰ ਖਿੱਚਣ ਲਈ ਲਾਚਾਰ: ਬਜ਼ੁਰਗ

punjabdiary

ਲੁਧਿਆਣਾ ਪੁਲਿਸ ਨੇ ਫੜਿਆ ਫਰਜ਼ੀ CBI ਅਫਸਰ

punjabdiary

Leave a Comment