Image default
About us

ਵਿਧਾਇਕ ਸੇਖੋਂ ਨੇ ਮੁਕਤਸਰ ਸਾਹਿਬ-ਸਾਦਿਕ- ਫਿਰੋਜ਼ਪੁਰ ਸੜਕ ਦਾ ਕੰਮ ਸ਼ੁਰੂ ਕਰਵਾਇਆ

ਵਿਧਾਇਕ ਸੇਖੋਂ ਨੇ ਮੁਕਤਸਰ ਸਾਹਿਬ-ਸਾਦਿਕ- ਫਿਰੋਜ਼ਪੁਰ ਸੜਕ ਦਾ ਕੰਮ ਸ਼ੁਰੂ ਕਰਵਾਇਆ

 

 

 

Advertisement

ਫਰੀਦਕੋਟ, 19 ਅਗਸਤ (ਪੰਜਾਬ ਡਾਇਰੀ)- ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਅੱਜ ਮੁਕਤਸਰ- ਸਾਦਿਕ-ਫਿਰੋਜ਼ਪੁਰ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਸੜਕ ਦੇ ਕੰਮ ਦੀ ਮੁਰੰਮਤ ਦੀ ਮੰਗ ਇਲਾਕਾ ਨਿਵਾਸੀਆਂ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਅੱਜ ਬਹੁਤ ਹੀ ਵੱਡਭਾਗਾ ਦਿਨ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਲਟਕੀ ਹੋਈ ਲੋਕਾਂ ਦੀ ਮੰਗ ਅੱਜ ਪੂਰੀ ਹੋ ਗਈ ਹੈ।


ਸ. ਗੁਰਦਿੱਤ ਸਿੰਘ ਸੇਖੋਂ ਨੇ ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸੰਧਵਾ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਨੇ ਐਮ.ਐਲ.ਏ ਫਿਰੋਜਪੁਰ ਰਜਨੀਸ਼ ਕੁਮਾਰ ਦਹੀਆ ਦਾ ਅਤੇ ਐਮ.ਐਲ.ਏ ਫੌਜਾ ਸਿੰਘ ਸ਼ਰਾਰੀ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਦਾ ਵੀ ਇਸ ਸੜਕ ਦੇ ਕੰਮ ਨੂੰ ਸ਼ੁਰੂ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ।


ਉਨ੍ਹਾਂ ਦੱਸਿਆ ਕਿ ਇਹ ਸੜਕ ਹਰਿਆਣਾ ਅਤੇ ਰਾਜਸਥਾਨ ਨੂੰ ਜੰਮੂ ਕਸ਼ਮੀਰ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਵਾਜਾਈ ਇਸੇ ਸੜਕ ਤੋਂ ਹੁੰਦੀ ਸੀ, ਪਰ ਇਸ ਸੜਕ ਦੇ ਮਾੜੇ ਹਾਲਾਤਾਂ ਕਰਕੇ ਲੋਕਾਂ ਨੂੰ ਹੋਰਾਂ ਰਸਤਿਆਂ ਤੋਂ ਜਾਣਾ ਪੈਂਦਾ ਸੀ। ਇਸ ਸੜਕ ਦਾ ਕੰਮ ਕੁਝ ਤਕਨੀਕੀ ਕਾਰਨਾਂ ਕਰਕੇ ਰੁਕਿਆ ਹੋਇਆ ਸੀ ਜਿਸ ਨੂੰ ਸਮੂਹ ਐਮ ਐਲ ਏ ਸਾਹਿਬਾਨਾਂ ਅਤੇ ਸਪੀਕਰ ਪੰਜਾਬ ਵਿਧਾਨ ਸਭਾ ਨੇ ਰਲ ਕੇ ਦੂਰ ਕੀਤਾ ।

Advertisement

ਉਨ੍ਹਾਂ ਕਿਹਾ ਕਿ ਜਦੋਂ ਤੋਂ ਇਹ ਸਰਕਾਰ ਬਣੀ ਉਦੋਂ ਤੋਂ ਹੀ ਸ. ਭਗਵੰਤ ਸਿੰਘ ਮਾਨ ਦਾ ਇਕੋ ਇਕ ਟੀਚਾ ਸੀ ਕਿ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀ ਹਰ ਸਮੱਸਿਆ ਦਾ ਅਸੀਂ ਹੱਲ ਕਰਨਾ ਹੈ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਸਾਦਿਕ ਰਮਨਦੀਪ ਸਿੰਘ ਮੁਮਾਰਾ , ਚੇਅਰਮੈਨ ਗੁਰਤੇਜ ਸਿੰਘ ਖੋਸਾ , ਪ੍ਰਧਾਨ ਟਰੱਕ ਯੂਨੀਅਨ ਸਾਦਿਕ ਰਾਜਾ ਬੁੱਟਰ , ਸਰਪੰਚ ਜਸਦੇਵਪਾਲ , ਸਰਪੰਚ ਹਰਪ੍ਰੀਤ ਸਿੰਘ ਮੋਰੇਵਾਲਾ ,ਰੇਂਜ ਅਫ਼ਸਰ ਚਮਕੌਰ ਸਿੰਘ ਜੰਗਲਾਤ ਵਿਭਾਗ ਅਤੇ ਉਹਨਾਂ ਦਾ ਸਮੂਹ ਸਟਾਫ ਹਾਜ਼ਰ ਸੀ।

Related posts

ਪੰਥਕ ਮਾਮਲਿਆਂ ’ਤੇ ਸਾਰੀਆਂ ਧਿਰਾਂ ਨੂੰ ਇਕਜੁਟ ਕਰਨ ਦਾ ਯਤਨ ਕਰਾਂਗੇ- ਜਥੇਦਾਰ ਗਿਆਨੀ ਰਘਬੀਰ ਸਿੰਘ

punjabdiary

ਬਾਬਾ ਫ਼ਰੀਦ ਆਗਮਨ-ਪੁਰਬ ਦੇ ਆਗਾਜ਼ ਮੌਕੇ ਬਾਬਾ ਫ਼ਰੀਦ ਜੀ ਦੇ 850 ਸਾਲਾ ਜਨਮ-ਦਿਵਸ ਬੈਚ ਕੀਤੇ ਜਾਰੀ

punjabdiary

Breaking- ਪੁਨੀਤ ਮੱਲ੍ਹਣ ਤੇ ਨਿਸ਼ਠਾ ਮੱਲ੍ਹਣ ਨੇ ਬਚਿਆ ਨਾਲ ਮਣਾਈ ਅਪਣੀ ਪਹਲੀ ਵਰੇਗੰਢ

punjabdiary

Leave a Comment