Image default
About us

ਵਿਧਾਨ ਸਭਾ ‘ਚ ਸਿੱਖੀ ਦਾ ਮਜ਼ਾਕ ਉਡਾਉਣ ‘ਤੇ ਮਜੀਠੀਆ ਨੇ ਘੇਰੀ ‘ਆਪ’ ਸਰਕਾਰ, CM ਦੇ ਬਾਈਕਾਟ ਦਾ ਦਿੱਤਾ ਸੱਦਾ

ਵਿਧਾਨ ਸਭਾ ‘ਚ ਸਿੱਖੀ ਦਾ ਮਜ਼ਾਕ ਉਡਾਉਣ ‘ਤੇ ਮਜੀਠੀਆ ਨੇ ਘੇਰੀ ‘ਆਪ’ ਸਰਕਾਰ, CM ਦੇ ਬਾਈਕਾਟ ਦਾ ਦਿੱਤਾ ਸੱਦਾ

 

 

 

Advertisement

ਚੰਡੀਗੜ੍ਹ, 23 ਜੂਨ (ਪੰਜਾਬੀ ਜਾਗਰਣ)- ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਸਰਕਾਰ ਨੂੰ ਘੇਰਿਆ। ਉਨ੍ਹਾਂ ‘ਆਪ’ ਸਰਕਾਰ (AAP Govt) ਨੂੰ ਸਵਾਲ ਪੁੱਛਿਆ ਕਿ ਸਰਕਾਰ ਖਾਲਸਾ ਪੰਥ ਦ‍ਾ ਅਪਮਾਨ ਕਰਨ ਲਈ ਬਣੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕੁਰਸੀ ਪੰਜਾਬੀਆਂ ਦੀ ਸ਼ਾਨ ਹੈ, ਭਾਈਚਾਰਕ ਸਾਂਝ ਦੀ ਪਛਾਣ ਹੈ…ਪਰ ਵਿਧਾਨ ਸਭਾ ਦੇ ਅੰਦਰ ਗੁਰੂ ਦੇ ਸਿੱਖ ਤੇ ਦਾੜ੍ਹੇ ਬਾਰੇ ਅਪਮਾਨ ਕੀਤਾ ਗਿਆ। ਗੁਰੂ ਦੀ ਬਖਸਿਸ਼ ਨਾਲ ਕਕਾਰਾਂ ਦੀ ਬਰਕਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਟਨਾ ਸਾਹਿਬ ਵਿਖੇ ਕੇਜਰੀਵਾਲ ਦਾ ਏਜੰਡਾ ਲੈ ਕੇ ਗਏ ਹਨ…ਪੰਜਾਬ ਦੇ ਮੁੱਦੇ ‘ਤੇ ਨਹੀਂ ਗਏ…ਬਲਕਿ ਦਿੱਲੀ ਸਰਕਾਰ ਖਿਲਾਫ ਆਰਡੀਨੈੱਸ ਨੂੰ ਲੈ ਕੇ ਗਏ ਹਨ।
ਮਜੀਠਿਆ ਨੇ ਕਿਹਾ ਕਿ ਭਾਈ ਤਾਰੂ ਸਿੰਘ ਨੇ ਖੋਪੜੀ ਲੁਹਾ ਲਈ ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ, ਪਰ ਵਿਧਾਨ ਸਭਾ ਵਿਚ ਸਿੱਖੀ ਦਾ ਮਜ਼ਾਕ ਉਡਾਇਆ ਗਿਆ। ਉਨ੍ਹਾਂ ਕਿਹਾ ਕਿ ਸਪੀਕਰ ‘ਤੇ ਰੰਜ ਹੈ, ਉਨ੍ਹਾਂ ਨੇ ਮੁੱਖ ਮੰਤਰੀ ਦੇ ਸ਼ਬਦ ਐਕਸਪੰਜ ਨਹੀਂ ਕਰਵਾਏ, ਬਲਕਿ ‘ਆਪ’ ਵਿਧਾਇਕ ਤਾੜੀਆਂ ਮਾਰਦੇ ਰਹੇ। ਉਨ੍ਹਾਂ ਕਿਹਾ ਕਿ ਖ‍ਾਲਸਾ ਪੰਥ ਦਾ ਨਿਰਾਦਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਜੀਠੀਆ ਨੇ ਪੰਜਾਬ ਦੇ ਸਿੱਖਾਂ ਨੂੰ ਮੁੱਖ ਮੰਤਰੀ ਦ‍ਾ ਬਾਈਕਾਟ ਕਰਨ ਦਾ ਸੱਦਾ ਦਿੱਤਾ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਿਚ ਸਿਆਣਪ ਦੀ ਘਾਟ ਹੈ। ਉਨ੍ਹਾਂ ਕਿਹ‍ਾ ਕਿ ‘ਆਪ’ ਪਿੱਛੇ ਸਿੱਖ ਵਿਰੋਧੀ ਤਾਕਤ ਕੰਮ ਕਰ ਰਹੀ ਹੈ ਜਿਸ ਕਰਕੇ ਵਾਰ-ਵਾਰ ਸਿੱਖੀ ਤੇ ਪੱਗ ਖਿਲਾਫ਼ ਬੋਲ ਰਹੀ ਹੈ।

Related posts

31 ਮਾਰਚ ਤੱਕ ਮਿਲਿਆ ਮੌਕਾ, ਨਹੀਂ ਦੇਣਾ ਪਵੇਗਾ ਇਕ ਰੁਪਿਆ ਇਨਕਮ ਟੈਕਸ, ਕੱਟੀ ਹੋਈ ਤਨਖਾਹ ਵੀ ਮਿਲੇਗੀ ਵਾਪਸ

punjabdiary

Big News- ਕੱਚੇ ਮੁਲਾਜ਼ਮ 1 ਅਗਸਤ ਨੂੰ ਹਾਈਵੇ ਕਰਨਗੇ ਜਾਮ

punjabdiary

ਪੰਜਾਬ ਦੇ ਸਰਕਾਰੀ ਮੁਲਾਜ਼ਮ ਹੁਣ GPF ‘ਚ ਸਿਰਫ 5 ਲੱਖ ਰੁਪਏ ਹੀ ਕਰਵਾ ਸਕਣਗੇ ਜਮਾਂ

punjabdiary

Leave a Comment