Image default
ਤਾਜਾ ਖਬਰਾਂ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸੇਠੀ ਪਰਿਵਾਰ ਵਲੋਂ ਵਿਸ਼ੇਸ਼ ਸਨਮਾਨ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸੇਠੀ ਪਰਿਵਾਰ ਵਲੋਂ ਵਿਸ਼ੇਸ਼ ਸਨਮਾਨ

ਕੋਟਕਪੂਰਾ, 25 ਅਪ੍ਰੈਲ :- ਸਥਾਨਕ ਜੈਤੋ ਸੜਕ ’ਤੇ ਸਥਿੱਤ ਸੇਠੀ ਹਾਰਟ ਸੈਂਟਰ ਅਤੇ ਜਨਰਲ ਹਸਪਤਾਲ ਵਿਖੇ ਸੇਠੀ ਪਰਿਵਾਰ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸਥਾਨਕ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੇਠੀ ਪਰਿਵਾਰ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਤੋਂ ਪਿ੍ਰੰਸੀਪਲ ਰਾਜੀਵ ਸ਼ਰਮਾ, ਮੈਡੀਕਲ ਸੁਪਰਡੈਂਟ ਸ਼ਿਲੇਖ ਮਿੱਤਲ, ਡਾ. ਐੱਸਪੀ ਸਿੰਘ ਕੰਟਰੋਲਰ, ਡਾ. ਰੋਹਿਤ ਗੁਪਤਾ ਸਮੇਤ ਹੋਰ ਵੀ ਅਨੇਕਾਂ ਉੱਘੀਆਂ ਸ਼ਖਸ਼ੀਅਤਾਂ ਤੇ ਨਾਮਵਰ ਡਾਕਟਰ ਹਾਜਰ ਸਨ। ਸ੍ਰ ਸੰਧਵਾਂ ਨੇ ਕਰੋਨਾ ਵਾਇਰਸ ਦੀ ਕਰੋਪੀ ਦੇ ਸੰਕਟ ਦੌਰਾਨ ਡਾ. ਅਮਰਜੀਤ ਸਿੰਘ ਸੇਠੀ ਵੱਲੋਂ ਨਿਭਾਈਆਂ ਸੇਵਾਵਾਂ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਅਜਿਹੀ ਮੁਸੀਬਤ ਸਮੇਂ ਮਰੀਜਾਂ ਨੂੰ ਦਵਾਈ ਮੁਹੱਈਆ ਕਰਵਾਉਣ ਦੀਆਂ ਸੇਵਾਵਾਂ ਹੀ ਵੱਡਾ ਪੁੰਨ ਮੰਨੀਆਂ ਜਾ ਸਕਦੀਆਂ ਹਨ। ਡਾ. ਅਮਰਜੀਤ ਸਿੰਘ ਸੇਠੀ, ਡਾ. ਗੁਰਮੀਤ ਕੌਰ ਸੇਠੀ, ਡਾ. ਅਮਰਨਪ੍ਰੀਤ ਸੇਠੀ ਅਤੇ ਡਾ. ਨੇਹਾ ਸੇਠੀ ਨੇ ਸੇਠੀ ਪਰਿਵਾਰ ਵਲੋਂ ਸ੍ਰ ਸੰਧਵਾਂ ਦਾ ਸਨਮਾਨ ਕਰਦਿਆਂ ਦੱਸਿਆ ਕਿ ਸ੍ਰ ਸੰਧਵਾਂ ਦੇ ਵੱਡੇ ਵਡੇਰਿਆਂ ਦੀ ਤਰਾਂ ਕੁਲਤਾਰ ਸਿੰਘ ਸੰਧਵਾਂ ਵੀ ਇਕ ਦਿਨ ਰਾਸ਼ਟਰਪਤੀ ਦੇ ਅਹੁਦੇ ਤੱਕ ਜਰੂਰ ਪਹੁੰਚਣਗੇ, ਇਸ ਬਾਰੇ ਉਹ ਸ਼ੁੱਭਕਾਮਨਾਵਾਂ ਦਿੰਦੇ ਹਨ। ਸਮਾਗਮ ਦੌਰਾਨ ਡਾ. ਜੀ.ਐੱਸ. ਖੁਰਾਣਾ ਬਠਿੰਡਾ, ਡਾ. ਜੀ.ਐੱਸ. ਨਾਗਪਾਲ ਬਠਿੰਡਾ, ਡਾ. ਗੁਰਸੇਵਕ ਸਿੰਘ, ਡਾ. ਬੀ.ਕੇ. ਕਪੂਰ, ਡਾ. ਜਸਬੀਰ ਸਿੰਘ, ਇੰਜ. ਰਾਜ ਅਗਰਵਾਲ, ਹਰਿੰਦਰ ਸਿੰਘ ਅਹੂਜਾ ਸਮੇਤ ਹੋਰ ਵੀ ਅਨੇਕਾਂ ਪਤਵੰਤਿਆਂ ਨੇ ਕੁਲਤਾਰ ਸਿੰਘ ਸੰਧਵਾਂ ਨਾਲ ਸ਼ਹਿਰ ਦੇ ਵਿਕਾਸ ਅਤੇ ਸਮੱਸਿਆਵਾਂ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ। ਸ੍ਰ ਸੰਧਵਾਂ ਨੇ ਸੇਠੀ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਸਨੀਕਾਂ ਵਲੋਂ ਮਿਲੇ ਮਾਣ-ਤਾਨ ਦੇ ਹਮੇਸ਼ਾਂ ਰਿਣੀ ਰਹਿਣਗੇ।

Related posts

Breaking- ਹੁਣ ਪੰਜਾਬ ਦੇ 13000 ਕੱਚੇ ਅਧਿਆਪਕਾਂ ਨੂੰ ਜਲਦ ਰੈਗੂਲਰ ਕੀਤਾ ਜਾਵੇਗਾ,ਸਿੱਖਿਆ ਮੰਤਰੀ ਹਰਜੋਤ ਬੈਂਸ ਭਰੋਸਾ ਦਿੱਤਾ

punjabdiary

Breaking- ਡਿਪਟੀ ਕਮਿਸ਼ਨਰ ਵੱਲੋਂ ਫਸਲਾਂ ਦੀ ਗਿਰਦਾਵਰੀ ਸਬੰਧੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਮੀਟਿੰਗ

punjabdiary

Big News- ਭਾਰੀ ਮੀਂਹ ਨਾਲ ਹੋਇਆ ਦਿਨ ਦਾ ਆਗਾਜ਼, ਲੋਕਾਂ ਨੂੰ ਮਿਲੀ ਵੱਡੀ ਰਾਹਤ

punjabdiary

Leave a Comment