Image default
ਤਾਜਾ ਖਬਰਾਂ

ਵਿਵਾਦਾਂ ’ਚ ਗਾਇਕਾ ਜੋਤੀ ਨੂਰਾਂ, ਪਤੀ ਨੇ ਲਾਏ ਗੰਭੀਰ ਇਲਜ਼ਾਮ, ਜਾਣੋ ਮਾਮਲਾ

ਵਿਵਾਦਾਂ ’ਚ ਗਾਇਕਾ ਜੋਤੀ ਨੂਰਾਂ, ਪਤੀ ਨੇ ਲਾਏ ਗੰਭੀਰ ਇਲਜ਼ਾਮ, ਜਾਣੋ ਮਾਮਲਾ

 

 

ਚੰਡੀਗੜ੍ਹ, 19 ਜੁਲਾਈ (ਪੀਟੀਸੀ ਨਿਊਜ)- ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜੋਤੀ ਨੂਰਾਂ ‘ਤੇ ਉਸ ਦੇ ਪਤੀ ਕੁਨਾਲ ਪਾਸੀ ਨੇ ਹਮਲਾਵਰਾਂ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕਰਨ ਦੇ ਇਲਜ਼ਾਮ ਲਾਏ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਮਾਮਲੇ ਸਬੰਧੀ ਜੋਤੀ ਨੂਰਾਂ ਅਤੇ ਕੁਨਾਲ ਪਾਸੀ ਦੋਵਾਂ ਨੇ ਥਾਣਾ ਰਾਮਾਮੰਡੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।

Advertisement

ਪਤੀ ਨੇ ਲਾਏ ਇਹ ਇਲਜ਼ਮ
ਪਤੀ ਨੇ ਲਾਏ ਇਹ ਇਲਜ਼ਾਮ ਕੁਨਾਲ ਪਾਸੀ ਨੇ ਦੱਸਿਆ ਕਿ ਜੋਤੀ ਨੂਰਾਂ ਨੇ ਫੋਨ ਕਰਕੇ ਉਨ੍ਹਾਂ ਨੂੰ ਵਿਧਾਨਪੁਰ ਫਲਾਈਓਵਰ ‘ਤੇ ਬੁਲਾਇਆ ਸੀ। ਜਦੋਂ ਮੈਂ ਦੇਰ ਰਾਤ ਫਲਾਈਓਵਰ ’ਤੇ ਗਿਆ ਤਾਂ ਮੈਂ ਦੇਖਿਆ ਕਿ ਮੇਰੀ ਪਤਨੀ ਜੋਤੀ ਨੂਰਾਂ ਇੱਕ ਕਾਰ ਕੋਲ ਖੜ੍ਹੀ ਸੀ। ਕੁਨਾਲ ਨੇ ਦੱਸਿਆ ਕਿ ਇਸ ਦੌਰਾਨ ਇੱਕ ਆਈ 20 ਕਾਰ ਆਈ, ਜਿਸ ਵਿੱਚ ਸਵਾਰ ਵਿਅਕਤੀ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਤੇ ਉਹਨਾਂ ਨੇ ਇਸੇ ਦੌਰਾਨ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਕੱਢ ਕੇ ਉਸ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਕਾਰ ਭਜਾ ਕੇ ਉਥੋਂ ਚਲਾ ਗਿਆ। ਕੁਨਾਲ ਨੇ ਦੱਸਿਆ ਕਿ ਉਕਤ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਫਿਰ ਕੁਝ ਦੂਰੀ ‘ਤੇ ਆ ਕੇ ਉਸ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਪੀਸੀਆਰ ਟੀਮ ਉੱਥੇ ਗਸ਼ਤ ‘ਤੇ ਤਾਇਨਾਤ ਸੀ। ਜਿਸ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਤੇ ਮੇਰੀ ਜਾਨ ਬਚ ਗਈ।

ਜੋਤੀ ਨੂਰਾਂ ਦਾ ਬਿਆਨ
ਮਾਮਲੇ ਸਬੰਧੀ ਜੋਤੀ ਨੂਰਾਂ ਨੇ ਦੱਸਿਆ ਕਿ ਉਸ ਨੂੰ ਉਸ ਦੇ ਪਤੀ ਕੁਨਾਲ ਦਾ ਫੋਨ ਆਇਆ ਸੀ ਅਤੇ ਉਸ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਉਹ ਹੁਣੇ ਉਸ ਨੂੰ ਮਿਲਣ ਲਈ ਨਾ ਆਈ ਤਾਂ ਉਹ ਉਸ ਦੀ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦੇਵੇਗਾ। ਜੋਤੀ ਨੇ ਦੱਸਿਆ ਕਿ ਉਹ ਉਸ ਨੂੰ ਵਿਧਾਨਪੁਰ ਫਲਾਈਓਵਰ ‘ਤੇ ਮਿਲਣ ਗਈ ਸੀ। ਜਿੱਥੇ ਦੋ ਗੱਡੀਆਂ ਖੜੀਆਂ ਸਨ। ਇਸੇ ਦੌਰਾਨ ਮੇਰੀ ਪਤੀ ਕੁਨਾਲ ਇੱਕ ਗੱਡੀ ਵਿੱਚੋਂ ਬਾਹਰ ਆਇਆ ਤੇ ਦੂਜੀ ਕਾਰ ਵਿੱਚ ਸਵਾਰ ਕੁਝ ਅਣਪਛਾਤੇ ਵਿਅਕਤੀ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਗਏ। ਜੋਤੀ ਨੇ ਦੱਸਿਆ ਕਿ ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਕੁਨਾਲ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਸ ਦੀ ਅਸ਼ਲੀਲ ਵੀਡੀਓ ਲੀਕ ਕਰ ਦੇਵੇਗਾ। ਜੋਤੀ ਨੇ ਦੱਸਿਆ ਕਿ ਇਸੇ ਦੌਰਾਨ ਮੈਂ ਆਪਣੇ ਮਿੱਤਰ ਨੂੰ ਫੋਨ ਕਰ ਦਿੱਤਾ ਤੇ ਜਦੋਂ ਉਹ ਮੌਕੇ ਉੱਤੇ ਪਹੁੰਚਿਆ ਤਾਂ ਇਸ ਲੋਕ ਫਰਾਰ ਰਹੋ ਗਏ।

ਫਿਲਹਾਲ ਇਸ ਘਟਨਾ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

Advertisement

Related posts

ਕੁੰਭ ਵਿੱਚ ਬੱਚੇ ਬਣੇ ਨਜ਼ਰ ਆਏ ਅਨੰਤ ਅੰਬਾਨੀ, ਗੰਗਾ ਵਿੱਚ ਇਸ਼ਨਾਨ ਕਰਨ ਦਾ ਵੀਡੀਓ ਹੋਇਆ ਵਾਇਰਲ

Balwinder hali

ਸੁਖਬੀਰ ਬਾਦਲ ਨੇ ਜੱਥੇਦਾਰ ਨੂੰ ਕੀਤੀ ਅਪੀਲ, ਜਲਦ ਲਓ ਸਜ਼ਾ ਦਾ ਫੈਸਲਾ

Balwinder hali

MP ਹਰਸਿਮਰਤ ਕੌਰ ਬਾਦਲ ਨੇ MSP ਨੂੰ ਕਾਨੂੰਨੀ ਗਰੰਟੀ ਬਣਾਉਣ ਲਈ ਸੰਸਦ ਭੇਜਿਆ ਪ੍ਰਾਈਵੇਟ ਬਿੱਲ, ਕਿਹਾ-ਕਿਸਾਨਾਂ ਨੂੰ ਬਚਾਉਣਾ ਸਮੇਂ ਦੀ ਲੋੜ

punjabdiary

Leave a Comment