Image default
ਤਾਜਾ ਖਬਰਾਂ

ਵਿਸ਼ਵ ਟੀਕਾਕਰਨ ਸਪਤਾਹ ਸਬੰਧੀ ਵਿਸ਼ੇਸ਼ ਜਾਗਿ੍ਰਤੀ ਕੈਂਪ ਆਯੋਜਿਤ ਕੀਤਾ ਗਿਆ

ਵਿਸ਼ਵ ਟੀਕਾਕਰਨ ਸਪਤਾਹ ਸਬੰਧੀ ਵਿਸ਼ੇਸ਼ ਜਾਗਿ੍ਰਤੀ ਕੈਂਪ ਆਯੋਜਿਤ ਕੀਤਾ ਗਿਆ
— ਨੁਕੜ ਨਾਟਕ ਰਾਹੀਂ ਦਿੱਤਾ ਗਿਆਨ —

ਫਰੀਦਕੋਟ, 30 ਅਪ੍ਰੈਲ – ਦੁਨੀਆ ਭਰ ਵਿੱਚ ਮਨਾਏ ਜਾ ਰਹੇ ਵਿਸ਼ਵ ਟੀਕਾਕਰਨ ਸਪਤਾਹ ਦੇ ਸਬੰਧ ਵਿੱਚ ਅੱਜ ਅਤੇ ਬੀਤੇ ਕੱਲ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਵਿਸ਼ੇਸ਼ ਜਾਗਿ੍ਰਤੀ ਕੈਂਪ ਆਯੋਜਿਤ ਕੀਤਾ ਗਿਆ। ਏ.ਪੀ. ਵੰਦਨਾ, ਯੂਕੋਨ ਫਰੀਦਕੋਟ ਅਤੇ ਹਸਪਤਾਲ ਦੇ ਬੱਚਾ ਵਿਭਾਗ ਦੇ ਮੁਖੀ ਡਾ. ਸ਼ਸੀਕਾਂਤ ਧੀਰ ਦੋਵਾਂ ਦੀ ਸਾਂਝੀ ਅਗਵਾਈ ਹੇਠ ਹੋਏ ਇਸ ਜਾਗਿ੍ਰਤੀ ਕੈਂਪ ਵਿੱਚ ਡਾ. ਵਰੁਣ ਕੌਲ, ਡਾ. ਸੀਮਾ ਰਾਏ ਅਤੇ ਡਾ. ਮਾਨ ਸਿੰਘ ਸਮੇਤ ਐਮ.ਐਸ.ਸੀ. ਅਤੇ ਬੀ.ਐਸ.ਸੀ. ਨਰਸਿੰਗ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਾਣਕਾਰੀ ਦਿੰਦੇ ਹੋਏ ਏ.ਪੀ. ਵੰਦਨਾ ਨੇ ਦੱਸਿਆ ਹੈ ਕਿ ਕੈਂਪ ਦੌਰਾਨ ਡਾ. ਸੇਠੀ ਅਤੇ ਡਾ. ਧੀਰ ਵੱਲੋਂ ਲੋਕਾਂ ਨੂੰ ਟੀਕਾਕਰਨ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਟੀਕਾਕਰਨ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨਾਂ ਨੇ ਕਿਹਾ ਕਿ ਕਿਸੇ ਵੀ ਬਿਮਾਰੀ ਤੋਂ ਬਚਾਉਣ ਵਿੱਚ ਟੀਕਾਕਰਨ ਅਤਿਅੰਤ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਕੈਂਪ ਦੌਰਾਨ ਛੋਟਾ ਨਾਟਕ ਪੇਸ਼ ਕਰਕੇ ਵੀ ਟੀਕਾਕਰਨ ਸਬੰਧੀ ਗਿਆਨ ਦਿੱਤਾ ਗਿਆ। ਕੈਂਪ ਦੌਰਾਨ ਇਸ ਗੱਲ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਟੀਕਾਕਰਨ ਨਾਲ ਹੀ ਅਸੀਂ ਲੰਮੀ ਉਮਰ ਭੋਗ ਸਕਦੇ ਹਾਂ। ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਚਲਾਈ ਜਾਂਦੀ ਟੀਕਾਕਰਨ ਮੁਹਿੰਮ ਵਿੱਚ ਸਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।

ਫੋਟੋ ਕੈਪਸ਼ਨ : ਕੈਂਪ ਦੌਰਾਨ ਮੌਜੂਦ ਡਾ. ਅਤੇ ਵਿਦਿਆਰਥੀ।

Advertisement

Related posts

Big News- ਫੋਕਲ ਪੁਆਇੰਟ ਇਲਾਕੇ ‘ਚ ਲੱਗੀ ਭਿਆਨਕ ਅੱਗ

punjabdiary

Breaking- ਮੁੱਖ ਮੰਤਰੀ ਨੇ ਵਾਲੀਬਾਲ ਭਾਰਤੀ ਜੇਤੂ ਟੀਮ ਨੂੰ ਵਧਾਈ ਦਿੱਤੀ

punjabdiary

Breaking- ਅੱਜ ਫਿਰ ਇਕ ਘਰ ਦਾ ਚਿਰਾਗ ਬੁਝਿਆ, ਨਸ਼ਾ ਵਧੇਰੇ ਮਾਤਰ ਵਿਚ ਲੈਣ ਨਾਲ ਹੋਈ ਨੌਜਵਾਨ ਦੀ ਮੌਤ

punjabdiary

Leave a Comment