Image default
About us

ਵਿਸ਼ਵ ਦਾ ਪਹਿਲਾ ਨੈਨੋ DAP (ਤਰਲ) ਖਾਦ ਰਾਸ਼ਟਰ ਨੂੰ ਸਮਰਪਿਤ

ਵਿਸ਼ਵ ਦਾ ਪਹਿਲਾ ਨੈਨੋ DAP (ਤਰਲ) ਖਾਦ ਰਾਸ਼ਟਰ ਨੂੰ ਸਮਰਪਿਤ

ਨਵੀਂ ਦਿੱਲੀ, 29 ਅਪ੍ਰੈਲ (ਜਗਬਾਣੀ) – ਖੇਤੀਬਾੜੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਟੀਚੇ ਨਾਲ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵਿਸ਼ਵ ਦੇ ਪਹਿਲੇ ਨੈਨੋ ਡੀ. ਏ. ਪੀ. (ਤਰਲ) ਖਾਦ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਦੇ ਸਹਿਕਾਰ ਨਾਲ ਖੁਸ਼ਹਾਲ ਅਤੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ‘ਚ ਇਹ ਇਕ ਅਹਿਮ ਕਦਮ ਹੈ। ਮਾਣਯੋਗ ਮੰਤਰੀ ਜੀ ਨੇ ਇਫਕੋ ਸਦਨ ‘ਚ ਆਯੋਜਿਤ ਇਕ ਸਮਾਰੋਹ ‘ਚ ਨੈਨੋ ਡੀ. ਏ. ਪੀ. (ਤਰਲ) ਰਾਸ਼ਟਰ ਨੂੰ ਸਮਰਪਿਤ ਕੀਤਾ ਹੈ, ਜਿਸ ਨੂੰ ਭਾਰਤ ਅਤੇ ਵਿਦੇਸ਼ ‘ਚ ਕਰੋੜਾਂ ਕਿਸਾਨਾਂ ਅਤੇ ਮੈਂਬਰ ਸਹਿਕਾਰੀ ਕਮੇਟੀਆਂ ਨੇ ਆਨਲਾਈਨ ਦੇਖਿਆ।
ਇਫਕੋ ਨੇ ਨੈਨੋ ਡੀ. ਏ. ਪੀ. ਦੇ ਉਤਪਾਦਨ ਲਈ ਗੁਜਰਾਤ ‘ਚ ਕਲੋਲ, ਕਾਂਡਲਾ ਅਤੇ ਓਡਿਸ਼ਾ ‘ਚ ਪਾਰਾਦੀਪ ‘ਚ ਨਿਰਮਾਣ ਇਕਾਈਆਂ ਦੀ ਸਥਾਪਨਾ ਕੀਤੀ ਹੈ। ਕਲੋਲੋ ਪਲਾਂਟ ‘ਚ ਉਤਪਾਦਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ

Related posts

Breaking- 72 ਘੰਟਿਆਂ ਤੱਕ ਹਥਿਆਰਾਂ ਨਾਲ ਸਬੰਧਿਤ ਸਮੱਗਰੀ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ, ਜੇ ਨਹੀਂ ਹਟਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ

punjabdiary

ਫਰੀਦਕੋਟ DEO ਦੀ ਪਹਿਲਕਦਮੀ, 4 ਸਾਲਾਂ ਬੱਚੇ ਨੂੰ ਬਣਾਇਆ ‘ਜ਼ਿਲਾ ਸਿੱਖਿਆ ਅਫਸਰ’, ਬੋਲੇ- ਬੱਚਿਆਂ ਦਾ ਵਧੇਗਾ ਹੌਂਸਲਾ

punjabdiary

Breaking- ਆਮ ਆਦਮੀ ਪਾਰਟੀ ਦੇ 10 ਸਾਲ ਪੂਰੇ ਹੋਣ ‘ਤੇ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਓ ਤਕੜੇ ਹੋ ਕੇ ਦੇਸ਼ ਨੂੰ ਦੁਨੀਆ ਦਾ ਮੋਹਰੀ ਦੇਸ਼ ਬਣਾਉਣ ਲਈ ਕੰਮ ਕਰੀਏ

punjabdiary

Leave a Comment