Image default
ਤਾਜਾ ਖਬਰਾਂ

ਵਿਸ਼ਵ ਸਿਹਤ ਦਿਵਸ ਮੌਕੇ ਜਾਗਰੂਕ ਕੀਤਾ

ਵਿਸ਼ਵ ਸਿਹਤ ਦਿਵਸ ਮੌਕੇ ਜਾਗਰੂਕ ਕੀਤਾ

ਬਠਿੰਡਾ 8 ਅਪ੍ਰੈਲ (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਸਿਵਲ ਸਰਜਨ ਬਠਿੰਡਾ ਡਾ ਬਲਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਸੀ ਐੱਚ ਸੀ ਸੰਗਤ ਡਾ ਰਾਜਿੰਦਰ ਕੁਮਾਰ ਜੀ ਦੀ ਅਗਵਾਈ ਤਹਿਤ ਬਲਾਕ ਸੰਗਤ ਅਧੀਨ ਸੀਐਚਸੀ ਸੰਗਤ ਵਿਖੇ ਅਤੇ ਬਲਾਕ ਅਧੀਨ ਪੈਂਦੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਉੱਪਰ ਅਤੇ ਸਬ ਸੈਂਟਰਾਂ ਉੱਪਰ ਵਿਸ਼ਵ ਸਿਹਤ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ ਜਿਸ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਕਰਮਚਾਰੀਆਂ ਅਤੇ ਭਾਈਚਾਰਕ ਸਿਹਤ ਅਫ਼ਸਰਾਂ ਵੱਲੋਂ ਵਿਸ਼ਵ ਸਿਹਤ ਦਿਵਸ ਮੌਕੇ ਨਾਗਰਿਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕੀਤਾ ਗਿਆ।
ਸਿਹਤ ਬਲਾਕ ਸੰਗਤ ਦੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਰਾਜਿੰਦਰ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਹਰ ਸਾਲ ਸੱਤ ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਵਿਸ਼ਵ ਭਰ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕੀਤੇ ਜਾਂਦੇ ਹਨ ਜਿਸ ਵਿਚ ਖਾਸ ਤੌਰ ਤੇ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਨਾਗਰਿਕਾਂ ਨੂੰ ਜਾਗਰੂਕ ਕਰਦੇ ਹਨ ।
ਬਲਾਕ ਸੰਗਤ ਵਿੱਚ ਵੱਖ ਵੱਖ ਸਿਹਤ ਤੰਦਰੁਸਤੀ ਕੇਂਦਰਾਂ ਉੱਪਰ ਕਰਵਾਏ ਗਏ ਜਾਗਰੂਕਤਾ ਪ੍ਰੋਗਰਾਮਾਂ ਦੌਰਾਨ ਸੰਬੋਧਨ ਕਰਦੇ ਹੋਏ ਬਲਾਕ ਦੇ ਆਈ ਈ ਸੀ ਨੋਡਲ ਅਧਿਕਾਰੀਆਂ; ਸਾਹਿਲ ਪੁਰੀ, ਸੋਨਦੀਪ ਸਿੰਘ ਅਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਮੌਕੇ ਇਸ ਵਾਰ ਦਾ ਥੀਮ ‘ਸਾਡਾ ਗ੍ਰਹਿ ਸਾਡੀ ਸਿਹਤ’ ਰੱਖਿਆ ਗਿਆ ਹੈ, ਜਿਸ ਦੇ ਅਧੀਨ ਗ੍ਰਹਿ ਅਤੇ ਸਿਹਤ ਭਾਵ ਜਿਨ੍ਹਾਂ ਕਾਰਨਾਂ ਕਰਕੇ ਸਾਡੀ ਪੂਰੀ ਧਰਤੀ ਦੀ ਸਿਹਤ ਉੱਪਰ ਮਾੜੇ ਪ੍ਰਭਾਵ ਪੈ ਰਹੇ ਹਨ ਉਨ੍ਹਾਂ ਕਾਰਨਾਂ ਨੂੰ ਦੂਰ ਕੀਤੇ ਜਾਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਣੀ ਹੈ।
ਬਲਾਕ ਆਈ ਈ ਸੀ ਨੋਡਲ ਅਧਿਕਾਰੀ ਸਾਹਿਲ ਪੁਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਜੀਵਨ ਜਾਚ ਵਿੱਚ ਬਹੁਤ ਤੇਜ਼ੀ ਆਈ ਹੈ ਜਿਸ ਕਾਰਨ ਸਿਹਤ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਪਿਛਲੇ ਸਮੇਂ ਦੀਆੱ ਵਿਰਲੀਆਂ ਵਾਂਝੀਆਂ ਬਿਮਾਰੀਆਂ ਅੱਜਕੱਲ੍ਹ ਆਮ ਹੋ ਗਈਆਂ ਹਨ। ਵਧਦੀ ਹੋਈ ਆਬਾਦੀ ਨੇ ਧਰਤੀ ਉੱਪਰ ਪ੍ਰਦੂਸ਼ਣ ਦੇ ਵਾਧੇ ਵਿਚ ਅਹਿਮ ਯੋਗਦਾਨ ਪਾਇਆ ਹੈ ਅਤੇ ਇਸ ਪ੍ਰਦੂਸ਼ਣ ਨੇ ਜਨ ਮਾਨਸ ਦੀ ਸਿਹਤ ਉੱਪਰ ਵੱਖ ਵੱਖ ਬਿਮਾਰੀਆਂ ਦੇ ਹਮਲੇ ਵਧਾ ਦਿੱਤੇ ਹਨ ।
ਸੀਐੱਸਸੀ ਸੰਗਤ ਵਿਖੇ ਕੀਤੇ ਗਏ ਪ੍ਰੋਗਰਾਮ ਮੌਕੇ ਸੋਨਦੀਪ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਮਨੁੱਖ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਢੰਗਾਂ ਵਿੱਚ ਬਹੁਤ ਜ਼ਿਆਦਾ ਬਦਲਾਓ ਆਇਆ ਹੈ ਜਿਸ ਕਾਰਨ ਸਾਡੇ ਸਮੁੱਚੇ ਸਮਾਜ ਦੀ ਸਿਹਤ ਵਿੱਚ ਵਿਗਾੜ ਆਇਆ ਹੈ, ਜਿਸ ਵੱਲ ਵਿਸ਼ੇਸ਼ ਸੁਧਾਰ ਦੀ ਲੋੜ ਹੈ।
ਸਿਹਤ ਅਤੇ ਤੰਦਰੁਸਤੀ ਕੇਂਦਰ ਜੱਸੀ ਬਾਗ ਵਾਲੀ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੱਸੀ ਬਾਗਵਾਲੀ ਵਿਖੇ ਕਰਵਾਏ ਜਾਗਰੂਕਤਾ ਸਮਾਰੋਹ ਦੌਰਾਨ ਹਰਵਿੰਦਰ ਸਿੰਘ ਹੁਣਾਂ ਨੇ ਦੱਸਿਆ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਸਿਹਤ ਅਤੇ ਤੰਦਰੁਸਤੀ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਦੇਸ਼ ਅਤੇ ਦੁਨੀਆ ਦਾ ਆਉਣ ਵਾਲਾ ਭਵਿੱਖ ਤੰਦਰੁਸਤ ਨਾਗਰਿਕਾਂ ਦੇ ਹੱਥਾਂ ਵਿਚ ਤਰੱਕੀ ਕਰ ਸਕੇ। ਸਕੂਲ ਦੇ ਪ੍ਰਿੰਸੀਪਾਲ ਬਲਕਰਨ ਸਿੰਘ ਬਰਾੜ ਅਤੇ ਪੰਜਾਬੀ ਲੈਕਚਰਾਰ ਪਰਮਜੀਤ ਕੌਰ ਨੇ ਸਮੁਦਾਇਕ ਸਿਹਤ ਅਧਿਕਾਰੀ ਜਸਵੰਤ ਕੌਰ ਜੱਸੀ ਬਾਗਵਾਲੀ ਦੀ ਮੌਜੂਦਗੀ ਵਿਚ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਲਈ ਖੇਡਾਂ ਨਾਲ ਜੁੜਨ ਅਤੇ ਚੰਗੀ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਬਲਾਕ ਭਰ ਵਿੱਚ ਕੀਤੇ ਗਏ ਇਨ੍ਹਾਂ ਪ੍ਰੋਗਰਾਮਾਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਵੱਖ ਵੱਖ ਕੇਂਦਰਾਂ ਉੱਪਰ ਬਹੁਮੰਤਵੀ ਸਿਹਤ ਨਿਰੀਖਕ (ਮੇਲ) ਓਮ ਪ੍ਰਕਾਸ਼, ਸੁਖਰਾਜ ਸਿੰਘ, ਬਹੁਮੰਤਵੀ ਸਿਹਤ ਨਿਰੀਖਕ (ਫੀਮੇਲ) ਅਮਰਜੀਤ ਕੌਰ, ਕੁਸਮ ਲਤਾ ਅਤੇ ਸ਼੍ਰੀਮਤੀ ਚਰਨੋੰ ਦੀ ਨਿਗਰਾਨੀ ਤਹਿਤ ਬਹੁਮੰਤਵੀ ਸਿਹਤ ਕਰਮਚਾਰੀ ( ਫੀਮੇਲ) ਪਰਮਿੰਦਰ ਕੌਰ ਪਥਰਾਲਾ, ਦਲਵੀਰ ਕੌਰ ਮਹਿਤਾ, ਅਮਨਦੀਪ ਕੌਰ ਜੱਸੀ ਬਾਗਵਾਲੀ, ਬੇਅੰਤ ਕੌਰ ਚੱਕ ਰੁਲਦੂ ਸਿੰਘ ਵਾਲਾ, ਵੀਰਪਾਲ ਕੌਰ ਸੰਗਤ, ਰਾਜਬੀਰ ਕੌਰ ਸੰਗਤ, ਕਮਲੇਸ਼ ਰਾਣੀ ਜੱਸੀ ਬਾਗਵਾਲੀ, ਰਾਜਵਿੰਦਰ ਕੌਰ ਪਥਰਾਲਾ, ਕੁਸ਼ੱਲਿਆ ਦੇਵੀ ਬਾਂਡੀ, ਬਹੁਮੰਤਵੀ ਸਿਹਤ ਕਰਮਚਾਰੀ (ਮੇਲ) ਪਰਮਿੰਦਰ ਸਿੰਘ ਸੰਗਤ, ਅਵਤਾਰ ਸਿੰਘ ਮਹਿਤਾ, ਹਰਮੀਤ ਸਿੰਘ ਜੱਸੀ ਬਾਗਵਾਲੀ, ਰਮਨਦੀਪ ਸਿੰਘ ਪਥਰਾਲਾ, ਨਵਜੋਤ ਸਿੰਘ ਬਾਂਡੀ ਦੇ ਨਾਲ ਨਾਲ ਸਿਹਤ ਤੰਦਰੁਸਤੀ ਕੇਂਦਰਾਂ ਉਪਰ ਤਾਇਨਾਤ ਸਮੁਦਾਇਕ ਸਿਹਤ ਅਫ਼ਸਰਾਂ ਵੱਲੋਂ ਵਿਸ਼ਵ ਸਿਹਤ ਦਿਵਸ ਮੌਕੇ ਨਾਗਰਿਕਾਂ ਨੂੰ ਜਾਗਰੂਕ ਕੀਤਾ ਗਿਆ

Related posts

Breaking- ਸਕਿਊਰਟੀ ਗਾਰਡਾਂ ਦੀ ਭਰਤੀ ਲਈ 15 ਨਵੰਬਰ ਨੂੰ ਲੱਗੇਗਾ ਪਲੇਸਮੈਂਟ ਕੈਂਪ

punjabdiary

Breaking- 10 ਵੀਂ ਅਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ (CBSE) ਨੇ ਜਾਰੀ ਕੀਤੀ, ਵੇਖੋ

punjabdiary

ਸਿੱਖਿਆ ਵਿਭਾਗ ਵੱਲੋਂ ਪਹਿਲੀ ਤੱਕ ਦੇ ਬੱਚਿਆਂ ਲਈ ਵਿੱਦਿਆ ਪ੍ਰਵੇਸ਼ ਪ੍ਰੋਗਰਾਮ ਦੀ ਸ਼ੁਰੂਆਤ

punjabdiary

Leave a Comment