ਵਿਸ਼ਵ ਖੂਨਦਾਨ ਦਿਵਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਨੇ ਲਾਇਆ ਖੂਨਦਾਨ ਕੈਂਪ
ਫਰੀਦਕੋਟ, 14 ਜੂਨ (ਪੰਜਾਬ ਡਾਇਰੀ)- ਵਿਸ਼ਵ ਖੂਨਦਾਨ ਦਿਵਸ ਮੌਕੇ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਦਫ਼ਤਰ ਨੇ ਬੈਂਕ ਦੇ ਡਿਜ਼ੀਟਲ ਬੈਂਕਿੰਗ ਯੂਨਿਟ ਵਿਖੇ ਖੂਨ ਦਾਨ ਕੈਂਪ ਲਗਾਇਆ। ਜਿਸ ਦਾ ਉਦਘਾਟਨ ਬੈਂਕ ਦੇ ਜ਼ੋਨਲ ਮੈਨੇਜਰ ਨੇ ਕੀਤਾ। ਇਸ ਕੈਂਪ ਵਿਚ ਬੈਂਕ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਗਾਹਕਾਂ ਨੇ 64 ਬੋਤਲਾਂ ਖੂਨਦਾਨ ਦਿੱਤੀਆਂ। ਇਸ ਮੌਕੇ ਬੋਲਦੇ ਹੋਏ ਜ਼ੋਨਲ ਮੈਨੇਜਰ ਕੁਲਦੀਪ ਸਿੰਘ ਗਿੱਲ ਨੇ ਕਿਹਾ ਕਿ ਖੂਨਦਾਨ ਇਕ ਮਹਾਨ ਖੂਨਦਾਨ ਹੈ। ਇਸ ਦਾਨ ਨਾਲ ਅਣਮੁੱਲੀ ਮਨੁੱਖੀ ਜਾਂ ਬਚਾਈ ਜਾ ਸਕਦੀ ਹੈ। ਡਾਕਟਰਾਂ ਨੇ ਇਸ ਦਾ ਅਜੇ ਤਕ ਕੋਈ ਬਦਲ ਨਹੀਂ ਲੱਭਿਆ। ਇਸ ਲਈ ਸਾਨੂੰ ਸਾਰਿਆਂ ਨੂੰ ਅਪਣਾ ਖੂਨ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਕੋਈ ਵੀ ਆਮ ਆਦਮੀ 18 ਤੋਂ 65 ਸਾਲ ਦੀ ਉਮਰ ਦੇ ਦਰਮਿਆਨ ਅਪਣਾ ਖੂਨਦਾਨ ਕਰ ਸਕਦਾ ਹੈ। ਜਿਸ ਨਾਲ ਕੋਈ ਕਮਜੋਰੀ ਨਹੀਂ ਆਉਦੀ ਅਤੇ ਨੇ ਹੀ ਜਿਸਮਾਨੀ ਖਤਰਾ ਹੁੰਦਾ ਹੈ। ਇਕ ਤੰਦਰੁਸਤ ਆਦਮੀ ਹਰ 90 ਦਿਨ ਬਾਅਦ ਅਪਣਾ ਖੂਨ ਦਾਨ ਕਰ ਸਕਦਾ ਹੈ।
ਸੋ ਆਓ ਅਸੀਂ ਇਸ ਸ਼ੁਭ ਕੰਮ ਵਿਚ ਆਪਣਾ ਹਿੱਸਾ ਪਾਈਏ। ਇਸ ਮੌਕੇ ਗਗਨਦੀਪ ਥਾਪਰ ਸੀਨੀਅਰ ਮੈਨੇਜਰ ਡੀ ਬੀ ਯੂ ,ਕਸ਼ਮੀਰੀ ਲਾਲ ਡਾਇਰੈਕਟਰ ਰੂਰਲ਼ ਰੋਜ਼ਗਾਰ ਸਿੱਖਲਾਈ ਇੰਸੀਚਿਊਟ,ਹਰਪ੍ਰੀਤ ਸਿੰਘ ਹੈਰੀ,ਨਵਨੀਤ ਕੁਮਾਰ ਸਿੰਘ ਸੀਨੀਅਰ ਮੈਨੇਜਰ,ਸੁਰਭੀ ਕਮਪਾਨੀ,ਜੋਤੀ ਚਾਵਲਾ ,ਜੀਵਨਜੋਤ ਸਿੰਘ,ਨਵਜੋਤ ਭੰਭੂ,ਅਜੇ ਕਸਵਾਨ ਹੈ ਬੈਂਕ ਦੇ ਹੋਰ ਕਰਮਚਾਰੀ ਅਤੇ ਗਾਹਕ ਭਾਰੀ ਗਿਣਤੀ ਵਿੱਚ ਹਾਜ਼ਰ ਸਨ।