ਵਿਸ਼ਵ ਵਿਰਾਸਤ ਦਿਵਸ ਨੂੰ ਸਮਰਪਿਤ ਸਲੋਗਨ ਲਿਖਣ ਮੁਕਾਬਲੇ ਕਰਵਾਏ
ਬਠਿੰਡਾ, 18 ਅਪ੍ਰੈਲ – (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਕਰਸਰ ਥੇੜ੍ਹੀ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ। ਇਸ ਦਿਨ ਦੀ ਮਹੱਤਤਾ ਬਾਰੇ ਸ੍ਰੀ ਮਤੀ ਮਮਤਾ ਰਾਣੀ ਨੇ ਸਵੇਰ ਦੀ ਸਭਾ ਵਿੱਚ ਸਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਸਕੂਲ ਦੇ ਇੱਕੋ ਕਲੱਬ ਵੱਲੋਂ ਸਲੋਗਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਬੱਚਿਆਂ ਨੇ ਬਹੁਤ ਜੋਸ਼ ਨਾਲ ਭਾਗ ਲਿਆ ਸਲੋਗਨ ਲਿੱਖਣ ਵਾਲੇ ਵਿਦਿਆਰਥੀਆਂ ਵਿਚੋਂ ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀ ਮਨੀ ਰਾਮ ਵੱਲੋਂ ਸਨਮਾਨਤ ਕੀਤਾ ਗਿਆ। ਇਸ ਮੁਕਾਬਲੇ ਦੀ ਜੱਜ ਦੀ ਭੂਮਿਕਾ ਸ੍ਰੀ ਵਿਕਰਮ ਜੀਤ ਸਿੰਘ,ਸ੍ਰੀ ਗੁਰਲਾਲ ਸਿੰਘ,ਕੁਮਾਰੀ ਕਮਲਦੀਪ ਕੌਰ ਅਤੇ ਸ੍ਰੀਮਤੀ ਵੀਰਪਾਲ ਕੌਰ ਨੇ ਨਿਭਾਈ। ਇਸ ਮੁਕਾਬਲੇ ਨੂੰ ਸਫਲ ਬਣਾਉਣ ਲਈ ਸ੍ਰੀ ਮਤੀ ਮਮਤਾ ਰਾਣੀ ਅਤੇ ਸ੍ਰੀ ਹਰਸ਼ਦੀਪ ਸਿੰਘ ਨੇ ਵਿਸੇਸ਼ ਉਪਰਾਲੇ ਕੀਤੇ। ਸਾਰੇ ਸਟਾਫ ਵੱਲੋਂ ਮਮਤਾ ਰਾਣੀ ਦੀ ਇਸ ਯੋਗਦਾਨ ਲਈ ਸ਼ਲਾਘਾ ਕੀਤੀ ਗਈ। ਸ੍ਰੀ ਮਨੀ ਰਾਮ ਜੀ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜੇਕਰ ਵਿਦਿਆਰਥੀ ਜੀਵਨ ਵਿਚ ਬੱਚੇ ਆਪਣੀ ਵਿਰਾਸਤ ਸਬੰਧੀ ਜਾਗਰੁਕ ਹੋ ਜਾਣਗੇ ਤਾਂ ਸਾਡਾ ਆਣ ਵਾਲਾ ਸਮਾ ਬੜਾ ਚੰਗਾ ਹੋਵੇਗਾ। ਇਸ ਮੌਕੇ ਸਾਰਾ ਸਕੂਲ ਸਟਾਫ਼ ਹਾਜ਼ਿਰ ਸੀ।ਇਹ ਜਾਣਕਾਰੀ ਸਕੂਲ ਦੇ ਮੀਡੀਆ ਇੰਚਾਰਜ ਸ੍ਰੀ ਵਿਪਨ ਸੇਤੀਆ ਨੇ ਦਿੱਤੀ
ਵਿਸ਼ਵ ਵਿਰਾਸਤ ਦਿਵਸ ਨੂੰ ਸਮਰਪਿਤ ਸਲੋਗਨ ਲਿਖਣ ਮੁਕਾਬਲੇ ਕਰਵਾਏ
next post