Image default
ਤਾਜਾ ਖਬਰਾਂ

ਵੈਟਰਨਰੀ ਪੋਲੀਟੈਕਨਿਕ ਕਾਲਜ, ਕਾਲਝਰਾਣੀ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ

ਵੈਟਰਨਰੀ ਪੋਲੀਟੈਕਨਿਕ ਕਾਲਜ, ਕਾਲਝਰਾਣੀ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਬਠਿੰਡਾ, 25 ਅਪ੍ਰੈਲ – (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਵੈਟਰਨਰੀ ਪੋਲੀਟੈਕਨਿਕ ਕਾਲਜ,ਕਾਲਝਰਾਣੀ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ।ਵੈਟਰਨਰੀ ਪੌਲੀਟੈਕਨੀਕਲ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਵਿਖੇ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਦੀ ਅਗਵਾਈ ਵਿੱਚ ਕਾਲਜ ਦੇ ਨਵੇਂ ਸਮੈਸਟਰ ਦੀ ਚੰਗੀ ਸ਼ੁਰੂਆਤ, ਸੋਹਣੇ ਭਵਿੱਖ, ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੀ ਚੰਗੀ ਸਿਹਤ ਲਈ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਇਸ ਮੱਕੇ ਡਾਕਟਰ ਬਿਮਲ ਸ਼ਰਮਾ ਨੇ ਕਿਹਾ ਕਿ ਪਰਮਾਤਮਾ ਦੀ ਔਟ / ਆਸਰਾ ਲੈ ਕੇ ਕੀਤਾ ਗਿਆ ਹਰ ਇਕ ਕੰਮ ਨਿਸਚਿਤ ਤੌਰ ਤੇ ਸਿਰੇ ਚੜ੍ਹਦਾ ਹੈ। ਕਾਲਜ ਦੀ ਚੜ੍ਹਦੀ ਕਲਾ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਾਲਜ ਵਿੱਚ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਗਤੀਵਿਧੀਆਂ ਤੋਂ ਇਲਾਵਾ ਧਾਰਮਿਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ। ਡਾ. ਸ਼ਰਮਾ ਨੇ ਕਿਹਾ ਕਿ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਨਾ ਹੈ ਜਿਸ ਨਾਲ ਵਿਦਿਆਰਥੀ ਆਪਣੇ ਜੀਵਨ ਵਿੱਚ ਤਰੱਕੀਆਂ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਕਾਰਜ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੁੰਦੇ ਹਨ। ਇਸ ਮੌਕੇ ਡਾਕਟਰ ਸ਼ਰਮਾ ਨੇ ਇਸ ਸੁਭ ਕਾਰਜ ਲਈ ਸਭ ਨੂੰ ਵਧਾਈਆਂ ਦਿੱਤੀਆਂ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਉਪਰੰਤ ਚਾਹ ਅਤੇ ਸਨੈਕਸ ਦਾ ਲੰਗਰ ਵੀ ਵਰਤਾਇਆ ਗਿਆ। ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ।ਇਸ ਮੱਕੇ ਮੌਕੇ ਵੈਟਰਨਰੀ ਅਫਸਰ ਡਾ.ਮਨਦੀਪ ਸਿੰਘ, ਡਾ. ਅਜੈਬੀਰ ਸਿੰਘ, ਡਾ. ਮੋਹਿੰਦਰਪਾਲ ਸਿੰਘ, ਡਾ ਸੁਮਨਪ੍ਰੀਤ ਕੌਰ,ਡਾ. ਰਜਨੀਸ਼ ਕੁਮਾਰ,ਗਗਨਪ੍ਰੀਤ ਕੌਰ ਅਤੇ ਸ਼੍ਰੀ ਮਨਜੀਤ ਸਿੰਘ ਵੀ ਸ਼ਾਮਲ ਸਨ।

Related posts

Breaking- ਆਪ ਦੇ ਮੰਤਰੀ ਸ੍ਰੀ ਜਿੰਪਾ ਨੇ ਮੱਧ ਪ੍ਰਦੇਸ਼ ਦੀ ਨਾਗਦਾ ਜਲ ਸਪਲਾਈ ਯੋਜਨਾ ਦਾ ਦੌਰਾ ਕੀਤਾ ਅਤੇ ਨਹਿਰੀ ਪ੍ਰੋਜੈਕਟਾਂ ਵਿੱਚ ਨਗਦਾ ਪ੍ਰੋਜੈਕਟ ਦੇ ਚੰਗੇ ਅਮਲਾਂ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ

punjabdiary

Big News- ਈਡੀ ਨੇ ਦੀਪ ਮਲਹੋਤਰਾ ਦੇ ਬੇਟੇ ਨੂੰ ਕੀਤਾ ਗ੍ਰਿਫ਼ਤਾਰ

punjabdiary

Breaking- ਭਰਤੀ ਦੇ ਵਿਰੋਧ ਵਿਚ ਮੁਲਾਜ਼ਮ ਨੇ ਆਪਣੇ ਉੱਤੇ ਤੇਲ ਪਾ ਕੇ ਮਰਨ ਦੀ ਚਿਤਾਵਨੀ ਦਿੱਤੀ

punjabdiary

Leave a Comment