Image default
ਤਾਜਾ ਖਬਰਾਂ

ਵੈਟਰਨਰੀ ਪੌਲੀਟੈਕਨਿਕ ਕਾਲਜ, ਕਾਲਝਰਾਣੀ ਦੇ ਪਾਸ-ਆਊਟ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ।

ਵੈਟਰਨਰੀ ਪੌਲੀਟੈਕਨਿਕ ਕਾਲਜ, ਕਾਲਝਰਾਣੀ ਦੇ ਪਾਸ-ਆਊਟ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ।
ਬੇ-ਜੁਬਾਨ ਜਾਨਵਰਾਂ ਦਾ ਇਲਾਜ ਸਭ ਤੋਂ ਵੱਡਾ ਪੁੰਨ : ਪ੍ਰਿੰਸੀਪਲ ਡਾ. ਬਿਮਲ ਸ਼ਰਮਾ
ਬਠਿੰਡਾ, 24 ਮਾਰਚ (ਅੰਗਰੇਜ ਸਿੰਘ ਵਿੱਕੀ/ਬਲਜੀਤ ਸਿੰਘ ਕੋਟਗੁਰੂ) ਵੈਟਰਨਰੀ ਪੌਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਦੇ ਸ਼ੈਸਨ 2019-20 ਦੇ ਡਿਪਲੋਮਾ ਇਨ ਵੈਟਰਨਰੀ ਸਾਇੰਸ ਅਤੇ ਐਨੀਮਲ ਹੈਲਥ ਟੈਕਨਾਲੋਜੀ ਦੇ ਪਾਸ-ਆਊਟ ਵਿਦਿਆਰਥੀਆਂ ਨੂੰ ਡਿਪਲੋਮਾ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਡਾ. ਬਿਮਲ ਸ਼ਰਮਾ, ਪ੍ਰਿੰਸੀਪਲ-ਕਮ-ਜੁਆਇੰਟ ਡਾਇਰੈਕਟਰ, ਵੈਟਰਨਰੀ ਪੌਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਸ਼ੂ-ਪਾਲਣ ਦੇ ਧੰਦੇ ਵਿੱਚ ਬੇ-ਜੁਬਾਨ ਜਾਨਵਾਰਾਂ ਦਾ ਇਲਾਜ ਕਰਨਾ ਸਭ ਤੋਂ ਵੱਡਾ ਪੁੰਨ ਹੈ। ਇਸ ਲਈ ਉਹਨਾਂ ਵਿਦਿਆਰਥੀਆਂ ਨੂੰ ਪੂਰੀ ਇਮਾਨਦਾਰੀ ਅਤੇ ਸੰਜੀਦਗੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਡਾ. ਸ਼ਰਮਾ ਨੇ ਪਸ਼ੂ-ਪਾਲਣ ਵਿਭਾਗ ਵਿੱਚ ਕੰਮ ਕਰਦੇ ਵੈਟਰਨਰੀ ਇੰਸਪੈਕਟਰਾਂ ਨੂੰ ਫੀਲਡ ਵਿੱਚ ਆਉਂਦੀਆਂ ਮੁਸਕਿਲਾਂ ਨੂੰ ਨਿੱਜਠਣ ਦੇ ਤਰੀਕੇ ਦੱਸੇ। ਉਹਨਾਂ ਕਿਹਾ ਕਿ ਨਵ-ਨਿਯੁਕਤ ਵੈਟਰਨਰੀ ਇੰਸਪੈਕਟਰਾਂ ਨੂੰ ਆਪਣੇ ਸੰਬੰਧਿਤ ਵੈਟਰਨਰੀ ਅਫਸਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਹਨਾਂ ਅਧੀਨ ਪੂਰੀ ਇਮਾਨਦਾਰੀ ਨਾਲ ਅਤੇ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ। ਉਹਨਾਂ ਵੈਟਰਨਰੀ ਇੰਸਪੈਕਟਰਾਂ ਨੂੰ ਸਮਾਜ ਵਿੱਚ ਅਗਿਆਨਤਾ ਦੂਰ ਕਰਨ ਦੀ ਅਪੀਲ ਕੀਤੀ ਅਤੇ ਆਪਣੀ ਸਮੱਰਥਾ ਅਨੁਸਾਰ ਪਸ਼ੂ-ਪਾਲਕਾਂ/ਕਿਸਾਨਾਂ ਦੀ ਸੇਵਾ ਕਰਨ ਦੀ ਅਪੀਲ ਕੀਤੀ। ਡਾ. ਸੁਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ ਲਈ ਵਿਦਿਆਰਥੀ ਹਮੇਸ਼ਾ ਇੱਕ ਖਾਸ ਥਾਂ ਰੱਖਦਾ ਹੈ ਕਿ ਜਿੱਥੇ ਵੀ ਜਾਣ ਆਪਣੇ ਵਿੱਦਿਅਕ ਅਦਾਰੇ ਦਾ ਨਾਮ ਰੌਸ਼ਨ ਕਰਨ ਅਤੇ ਬੇਸਹਾਰਾ, ਬੇਜੁਬਾਨ ਜਾਨਵਰਾਂ ਦੀ ਅਵਾਜ ਬਣਨ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਿੱਤੇ ਵਿੱਚ ਅੱਗੇ ਵਧਣ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਅੰਤ ਵਿੱਚ ਪ੍ਰਿੰਸੀਪਲ ਡਾ. ਬਿਮਲ ਸ਼ਰਮਾ ਨੇ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਵਿਰਵੈਕ ਕੰਪਨੀ ਵਲੋਂ ਸਰਟੀਫਿਕੇਟ ਲੈਣ ਆਏ ਵਿਦਿਆਰਥੀਆਂ ਲਈ ਰਿਫਰੈਂਸਮੈਂਟ ਪਾਰਟੀ ਦਿੱਤੀ। ਇਸ ਮੌਕੇ ਡਾ. ਅਜੈਬੀਰ ਸਿੰਘ, ਡਾ. ਮਹਿੰਦਰਪਾਲ ਸਿੰਘ, ਡਾ. ਰਜਨੀਸ ਕੁਮਾਰ ਅਤੇ ਗਗਨਪ੍ਰੀਤ ਕੌਰ ਅਤੇ ਸ਼੍ਰੀ ਅਨਿਲ ਕੁਮਾਰ ਹਾਜਰ ਸਨ।

Related posts

Breaking- ਦੀਵਾਲੀ ਦੇ ਮੌਕੇ ਤੇ ਇਕ ਗਹਿਣਿਆਂ ਦੇ ਇਕ ਕਾਰੋਬਾਰੀ ਨੇ ਆਪਣੇ ਵਰਕਰਾਂ ਨੂੰ 1.2 ਕਰੋੜ ਰੁਪਏ ਦੇ ਤੋਹਫੇ ਦਿੱਤੇ

punjabdiary

Breaking- ਵੱਡੀ ਖਬਰ – ਕੁਝ ਲੜਕਿਆਂ ਨੇ ਇਕ ਲੜਕੀ ਨੂੰ ਆਪਣੀ ਕਾਰ ਤੋਂ ਕਈ ਕਿਲੋਮੀਟਰ ਤੱਕ ਘਸੀਟਿਆ ਜਿਸ ਨਾਲ ਉਸ ਦੀ ਮੌਤ ਹੋਈ- ਪੂਰੀ ਪੜ੍ਹੋ ਖਬਰ

punjabdiary

ਪੱਛਮੀ ਬੰਗਾਲ Burdwan Medical College ਦੇ ਕੋਵਿਡ ਵਾਰਡ ‘ਚ ਲੱਗੀ ਅੱਗ

Balwinder hali

Leave a Comment