ਵੈਸਟ ਪੁਆਇੰਟ ਦੀ ਤਾਹਿਰਾ ਨਕਈ ਅਤੇ ਰਿਤਿਕ ਨੇ ਐਨਬੀਏ ਸਕਿੱਲ ਚੈਲੇਂਜ ਜਿੱਤਿਆ
ਫ਼ਰੀਦਕੋਟ, 2 ਮਈ – ਰਿਲਾਇੰਸ ਜੂਨੀਅਰ ਐੱਨ.ਬੀ.ਏ ਬਾਸਕਟਬਾਲ ਮੈੱਚ ‘ਗੁਰੂ ਨਾਨਕ ਸਟੇਡੀਅਮ’ ਲੁਧਿਆਣਾ ਵਿਖੇ ਤੇਜਾ ਸਿੰਘ ਧਾਲੀਵਾਲ ਸਕੱਤਰ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੀ ਅਗਵਾਈ ਹੇਠ ਕਰਵਾਏ ਗਏ। ਇਸ ਮੁਕਾਬਲੇ ’ਚ ਲਗਭਗ 700 ਖਿਡਾਰੀਆਂ ਨੇ ਭਾਗ ਲਿਆ। ਇਸ ਮੁਕਾਬਲੇ ’ਚ ਵੈਸਟ ਪੁਆਇੰਟ ਸਕੂਲ ਕੋਟਕਪੂਰਾ ਦੀ ਬਾਸਕਟਬਾਲ ਟੀਮ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਤਾਹਿਰਾ ਨਕਈ ਅਤੇ ਰਿਤਿਕ ਗਰੋਵਰ ਨੇ ‘ਅੰਡਰ-14’ ਹੁਨਰ ਚੁਣੌਤੀ ਜਿੱਤੀ ਅਤੇ ਅਮਰੀਕੀ ਐੱਨ.ਬੀ.ਏ ਕੋਚ ਸ੍ਰੀਮਤੀ ਡੌਨ ਦੁਆਰਾ ਪ੍ਰਮਾਣ ਪੱਤਰ ਦਿੱਤੇ ਗਏ। ਇਸ ਦੇ ਨਾਲ ਹੀ ਰਿਤਿਕ ਗਰੋਵਰ ਅਤੇ ਤਰਸਨ ਬਰਾੜ ਨੂੰ ਨੋਇਡਾ ’ਚ ਐੱਨ.ਬੀ.ਏ ਨੈਸ਼ਨਲ ਲਈ ਚੁਣਿਆ ਗਿਆ ਹੈ। ਸਕੂਲ ਦੇ ਡਾਇਰੈਕਟਰ ਹਿੰਮਤ ਸਿੰਘ ਨਕਈ ਅਤੇ ਪਿ੍ੰਸੀਪਲ ਹਰਲੀਨ ਨਕਈ ਨੇ ਵਿਦਿਆਰਥੀਆਂ ਨੂੰ ਉਨਾਂ ਦੀਆਂ ਪ੍ਰਾਪਤੀਆਂ ਨਾਲ ਸਕੂਲ ਅਤੇ ਆਪਣੇ ਸ਼ਹਿਰ ਫ਼ਰੀਦਕੋਟ ਦਾ ਮਾਣ ਵਧਾਉਣ ਲਈ ਵਧਾਈ ਦਿੱਤੀ। ਉਨਾਂ ਨੇ ਬਾਸਕਟਬਾਲ ਕੋਚ ਸੰਦੀਪ ਖਾਨ ਨੂੰ ਵੀ ਵਿਦਿਆਰਥੀਆਂ ਨੂੰ ਮਿਹਨਤ ਕਰਵਾ ਕੇ ਪ੍ਰਾਪਤੀਆਂ ਦੇ ਕਾਬਲ ਬਣਾਉਣ ਲਈ ਵਧਾਈ ਦਿੱਤੀ।
ਫ਼ੋਟੋ:02ਐੱਫ਼ਡੀਕੇਪੀ7:ਵੈੱਸਟ ਪੁਆਇੰਟ ਦੇ ਤਾਹਿਰਾ ਨਕਈ-ਰਿਤਿਕ ਸਨਮਾਨ ਪ੍ਰਾਪਤ ਕਰਨ ਸਮੇਂ ਅਤੇ ਨੈਸ਼ਨਲ ਲਈ ਚੁਣੇ ਖਿਡਾਰੀ ਸ੍ਰੀਮਤੀ ਡੌਨ, ਸਕੂਲ ਦੇ ਡਾਇਰੈਕਟਰ ਹਿੰਮਤ ਸਿੰਘ ਨਕਈ ਨਾਲ।