ਵੱਡੀ ਅਪਡੇਟ – ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ – ਸੀਐਮ ਭਗਵੰਤ ਮਾਨ
ਚੰਡੀਗੜ੍ਹ, 4 ਅਪ੍ਰੈਲ – ਪੰਜਾਬ ਵਿੱਚ ਡਰੱਗ ਨਾਲ ਸੰਬੰਧਿਤ ਕਈ ਸਾਲਾਂ ਤੋਂ ਬੰਦ ਪਏ ਮਾਣਯੋਗ ਹਾਈਕੋਰਟ ਦੁਆਰਾ ਖੋਲੇ ਗਏ 3 ਲਿਫ਼ਾਫ਼ੇ, ਉਸ ਮਾਮਲੇ ਵਿੱਚ ਹੁਣ ਸੀਐਮ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਉਹ ਤਿੰਨ ਜੋ ਹਾਈਕੋਰਟ ਦੁਆਰਾ ਖੋਲ੍ਹੇ ਗਏ ਹਨ ਉਹ ਮੇਰੇ ਕੋਲ ਪਹੁੰਚ ਗਏ ਹਨ । ਉਨ੍ਹਾਂ ਨੇ ਕਿਹਾ ਹੁਣ ਪੰਜਾਬ ਦੀ ਜਵਾਨੀ ਨੂੰ ਚਿੱਟੇ ਨਾਲ ਬਰਬਾਦ ਕਰਨ ਵਾਲਿਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ ।