ਵੱਡੀ ਖ਼ਬਰ – ਅਡਾਨੀ ਦੇ ਮਹਾਂ ਘੋਟਾਲੇ ਦੇ ਜਾਂਚ ਦੀ ਮੰਗ ਕਰਦੇ ਹੋਏ 18 ਰਾਜਨੀਤਿਕ ਦਲ ਅੱਜ ਈਡੀ ਦੇ ਦਫ਼ਤਰ ਤੱਕ ਮਾਰਚ ਕਰਦੇ ਹੋਏ ਗਏ
ਚੰਡੀਗੜ੍ਹ, 15 ਮਾਰਚ – ਅੱਜ 18 ਰਾਜਨੀਤਿਕ ਦਲਾਂ ਦੇ ਐਮ.ਪੀ. ਦਾ ਪਾਰਲੀਮੈਂਟ ਤੋਂ ਈਡੀ ਦੇ ਦਫ਼ਤਰ ਤੱਕ ਮਾਰਚ ਕੀਤਾ । ਆਪ ਸਮੇਤ ਸਾਰਿਆਂ ਰਾਜਨੀਤਿਕ ਦਲ ਈਡੀ ਤੋਂ ਅਡਾਨੀ ਦੇ ਮਹਾਂ ਘੋਟਾਲੇ ਦੀ ਜਾਂਚ ਦੀ ਮੰਗ ਕਰ ਰਹੇ ਹਨ । ਮਾਰਚ ਕਰ ਰਹੇ ਸਾਰਿਆਂ ਦਲਾ ਨੇ ਮੋਦੀ-ਅਡਾਨੀ ਭਾਈ-ਭਾਈ, ਦੇਸ਼ ਵੇਚ ਕੇ ਮਲਾਈ ਖਾਈ ਦੇ ਨਾਅਰੇ ਲਾਉਂਦੇ ਹੋਏ ਸੰਸਦ ਭਵਨ ਤੋਂ ਈਡੀ ਦੇ ਦਫ਼ਤਰ ਤੱਕ ਮਾਰਚ ਕਰਦੇ ਹੋਏ ਗਏ । ਉੱਥੇ ਹੀ ਆਪ ਦੇ ਸੰਜੇ ਅਜ਼ਾਦ ਸਿੰਘ ਨੇ ਵੀ ਕੇਂਦਰ ਦੀ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਜੰਮ ਕੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ।
ਵੀਡੀਓ ਵਿੱਚ ਸਾਰਿਆਂ ਰਾਜਨੀਤਿਕ ਦਲਾ ਨੇ ਕਿਹਾ ਕਿ ਅਸੀਂ ਲੱਖਾਂ ਕਰੋੜਾਂ ਦੇ ਘੋਟਾਲੇ ਕਰਨ ਵਾਲੇ ਅਡਾਨੀ ਦੀ ਸ਼ਿਕਾਇਤ ਵੀ ਨਹੀਂ ਕਰ ਸਕਦੇ ਅਤੇ ਪੁਲਿਸ ਨੂੰ ਕਿਹਾ ਆਪ ਇੰਡੀਆ ਦੀ ਪੁਲਿਸ ਹੋ ਨਾ ਕਿ ਅਡਾਨੀ ਦੀ ਪੁਲਿਸ ।
ਵੀਡੀਓ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ ।
Modi-Adani भाई भाई,
देश बेचकर खाई मलाई!!देश के 16 विपक्षी दलों का संसद भवन से ED ऑफिस तक मार्च, AAP सांसद @SanjayAzadSln ने भी केंद्र की तानाशाह सरकार के खिलाफ जमकर बुलंद की आवाज़ 🔥🔥 pic.twitter.com/wNIr6AsMIr
Advertisement— AAP Punjab (@AAPPunjab) March 15, 2023