Image default
ਤਾਜਾ ਖਬਰਾਂ

ਵੱਡੀ ਖ਼ਬਰ – ਅੱਜ ਜੁਆਬ ਦੇਣ ਪ੍ਰਤਾਪ ਬਾਜਵਾ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਤੇ ਪਰਮਿੰਦਰ ਢੀਂਡਸਾ, ਕਿਉਂ ਉਹਨਾਂ ਨੇ ਲੋਕਾਂ ਦੀ ਲੁੱਟ ਜਾਰੀ ਰੱਖੀ – ਸੀਐਮ ਭਗਵੰਤ ਮਾਨ

ਵੱਡੀ ਖ਼ਬਰ – ਅੱਜ ਜੁਆਬ ਦੇਣ ਪ੍ਰਤਾਪ ਬਾਜਵਾ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਤੇ ਪਰਮਿੰਦਰ ਢੀਂਡਸਾ, ਕਿਉਂ ਉਹਨਾਂ ਨੇ ਲੋਕਾਂ ਦੀ ਲੁੱਟ ਜਾਰੀ ਰੱਖੀ – ਸੀਐਮ ਭਗਵੰਤ ਮਾਨ

ਚੰਡੀਗੜ੍ਹ, 15 ਫਰਵਰੀ – ਸੀਐਮ ਭਗਵੰਤ ਮਾਨ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ 3 ਟੋਲ਼ ਪਲਾਜ਼ੇ ਮਾਜ਼ਰੀ, ਨੰਗਲ ਸ਼ਹੀਦਾਂ ਤੇ ਮਾਨਗੜ੍ਹ ਬੰਦ ਕਰ ਦਿੱਤੇ ਗਏ ਹਨ । ਪਹਿਲੀ ਵਾਰ ਇਹ ਟੋਲ਼ ਪਲਾਜ਼ੇ 2013 ‘ਚ ਬੰਦ ਹੋਣੇ ਸੀ, ਫਿਰ 2018 ‘ਚ ਬੰਦ ਹੋਣੇ ਸੀ। ਪਰ ਸਮੇਂ ਦੀਆਂ ਸਰਕਾਰਾਂ ਨੇ ਦੋਨੋਂ ਵਾਰ ਟੋਲ਼ ਵਾਲਿਆਂ ਦੇ ਹੱਕ ‘ਚ ਫ਼ੈਸਲੇ ਕੀਤੇ ਤੇ ਪੰਜਾਬੀਆਂ ਦੀ ਲੁੱਟ ਜਾਰੀ ਰੱਖੀ।
ਉਨ੍ਹਾਂ ਨੇ ਕਿਹਾ ਕਿ ਅੱਜ ਜੁਆਬ ਦੇਣ ਪ੍ਰਤਾਪ ਬਾਜਵਾ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਤੇ ਪਰਮਿੰਦਰ ਢੀਂਡਸਾ, ਕਿਉਂ ਉਹਨਾਂ ਨੇ ਲੋਕਾਂ ਦੀ ਲੁੱਟ ਜਾਰੀ ਰੱਖੀ, ਅੱਜ ਤੋਂ ਲੋਕਾਂ ਦਾ ₹10.52 ਲੱਖ ਰੋਜ਼ਾਨਾ ਟੋਲ਼ ਤੋਂ ਬਚੇਗਾ, ਜੇਕਰ ਇਹ ਟੋਲ਼ ਦਸ ਸਾਲ ਪਹਿਲਾਂ ਬੰਦ ਹੋ ਜਾਂਦਾ ਤਾਂ ਲੋਕਾਂ ਦਾ ਕਰੋੜਾਂ ਰੁਪਈਆ ਬੱਚ ਸਕਦਾ ਸੀ।
ਉਨ੍ਹਾਂ ਕਿਹਾ ਕਿ ਸਮਝੌਤੇ ਤਹਿਤ ਪਹਿਲੀ ਵਾਰ ਸੜਕ ਦਾ ਕੰਮ ਮਾਰਚ 2013 ‘ਚ ਪੂਰਾ ਹੋਣਾ ਸੀ, ਪਰ ਟੋਲ਼ ਵਾਲਿਆਂ ਨੇ 786 ਦਿਨ ਲੇਟ 2015 ‘ਚ ਕੰਮ ਪੂਰਾ ਕੀਤਾ, ਕੁੱਲ ਜੁਰਮਾਨਾ ਸਮੇਤ ਵਿਆਜ ₹61.60 ਕਰੋੜ ਬਣਦਾ ਸੀ, ਜੋ ਰਾਜ ਨਹੀਂ ਸੇਵਾ ਵਾਲਿਆਂ ਨੇ ਮੁਆਫ਼ ਕਰ ਦਿੱਤਾ, ਸਗੋਂ ਸਮਝੌਤੇ ‘ਚ ਲਿੱਖ ਦਿੱਤਾ ਗਿਆ ਕਿ ਸਰਕਾਰ ₹6 ਕਰੋੜ ਤੋਂ ਵੱਧ ਜੁਰਮਾਨਾ ਨਹੀਂ ਵਸੂਲ ਸਕਦੀ
ਉਨ੍ਹਾਂ ਨੇ ਕਿਹਾ ਜੇ ਪਹਿਲਾਂ ਵਾਲਿਆਂ ਦੀਆਂ ਨੀਅਤਾਂ ਚੰਗੀਆਂ ਹੁੰਦੀਆਂ ਤਾਂ ਪਹਿਲਾਂ 2013 ਤੇ ਫਿਰ 2018 ‘ਚ ਟੋਲ਼ ਬੰਦ ਹੋ ਜਾਣੇ ਸੀ, ਸਗੋਂ ਸਮਝੌਤਿਆਂ ਤਹਿਤ ਲੋਕਾਂ ਦੀ ਲੁੱਟ ਜਾਰੀ ਰੱਖੀ । ਹੁਣ ਲੋਕਾਂ ਦੀ ਆਪਣੀ ਸਰਕਾਰ ਹੈ, ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਕਿਸਮ ਦੀ ਲੁੱਟ ਬੰਦ ਕਰਾਂਗੇ। ਅੱਜ ਇਹ ਤਿੰਨੋਂ ਟੋਲ਼ ਬੰਦ ਕਰ ਦਿੱਤੇ ਗਏ ਹਨ।

Related posts

Breaking- ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਵਿੱਚ ਅੰ-21 ਅਤੇ 21 ਤੋਂ 40 ਸਾਲ ਦੇ ਖੇਡ ਮੁਕਾਬਲੇ ਹੋਏ

punjabdiary

Breaking- ਵਿਮੁਕਤ ਜਾਤੀਆਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਭੁੱਖ ਹੜਤਾਲ, ਮਰਨ ਵਰਤ ਤੇ ਪਿੰਡ -ਪਿੰਡ ਵਿਧਾਇਕਾਂ ਦੀ ਵਿਰੋਧਤਾ ਕਰਕੇ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ – ਬਰਗਾੜੀ, ਡੂੰਮਵਾਲੀ

punjabdiary

“ਮਾਪੇ ਤੈਨੂੰ ਘੱਟ ਰੋਣਗੇ ਬਹੁਤਾ ਰੋਣਗੇ ਦਿਲਾਂ ਦੇ ਜਾਨੀ”, 5911 ‘ਤੇ ਨਿਕਲੀ ਮੂਸੇਵਾਲਾ ਦੀ ਅੰਤਿਮ ਯਾਤਰਾ, ਨਹੀਂ ਸੁਣੀਆਂ ਜਾਂਦੀਆਂ ਚਾਹੁਣ ਵਾਲਿਆਂ ਦੀ ਸਿਸਕੀਆਂ

punjabdiary

Leave a Comment