Image default
ਤਾਜਾ ਖਬਰਾਂ

ਵੱਡੀ ਖ਼ਬਰ – ਕੈਨੇਡਾ ਸਰਕਾਰ ਵਲੋਂ ਨਰਸਾਂ ਦੇ ਸਬੰਧ ’ਚ ਹਟਾਈਆਂ ਸ਼ਰਤਾਂ ਤੋਂ ਪੰਜਾਬ ਦੇ ਨਰਸਿੰਗ ਕਾਲਜ ਪ੍ਰਬੰਧਕ ਖੁਸ਼

ਵੱਡੀ ਖ਼ਬਰ – ਕੈਨੇਡਾ ਸਰਕਾਰ ਵਲੋਂ ਨਰਸਾਂ ਦੇ ਸਬੰਧ ’ਚ ਹਟਾਈਆਂ ਸ਼ਰਤਾਂ ਤੋਂ ਪੰਜਾਬ ਦੇ ਨਰਸਿੰਗ ਕਾਲਜ ਪ੍ਰਬੰਧਕ ਖੁਸ਼

ਨਰਸਿੰਗ ਕਰਨ ਵਾਲੇ ਨੌਜਵਾਨਾਂ ਲਈ ਵਿਦੇਸ਼ਾਂ ’ਚ ਰੁਜਗਾਰ ਦੇ ਵਾਧੂ ਮੌਕੇ : ਡਾ ਢਿੱਲੋਂ

ਕੋਟਕਪੂਰਾ, 11 ਅਪ੍ਰੈਲ – (ਪੰਜਾਬ ਡਾਇਰੀ) :- ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਮੰਨੇ ਜਾਂਦੇ ਸੂਬੇ ਅਲਬਰਟਾ ਦੀ ਸਰਕਾਰ ਵਲੋਂ ਕੈਨੇਡਾ ਦੇ ਕੁਝ ਸੂਬਿਆਂ ਦੀ ਤਰਜ ’ਤੇ ਪੰਜਾਬ ਸਮੇਤ ਦੁਨੀਆਂ ਭਰ ਤੋਂ ਨਰਸਿੰਗ ਜਾਂ ਕੰਪਾਉਡਰ ਦਾ ਕੋਰਸ ਪਾਸ ਕਰਕੇ ਕੈਨੇਡਾ ਆਉਣ ਅਤੇ ਨੌਕਰੀਆਂ ਪ੍ਰਾਪਤ ਕਰਨ ਲਈ ਰੱਖੀਆਂ ਗਈਆਂ ਸ਼ਰਤਾਂ ਹਟਾਉਣ ਦੇ ਫੈਸਲੇ ਦਾ ਸੁਆਗਤ ਕਰਦਿਆਂ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੈਨੇਡਾ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਐਨੀ ਘਾਟ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਸੰਭਾਲਣ ਲਈ ਕੋਈ ਯੋਗ ਤਜਰਬੇਕਾਰ ਨਰਸ, ਡਾਕਟਰ ਅਤੇ ਕੰਪਾਉਡਰ ਹੀ ਨਹੀਂ, ਜਿਸ ਕਰਕੇ ਲੋਕਾਂ ਦੀ ਭਾਰੀ ਮੰਗ ਦੇ ਮੱਦੇਨਜਰ ਅਲਬਰਟਾ ਸਰਕਾਰ ਨੂੰ ਉਕਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ।

ਇੰਪਰੂਵਮੈਂਟ ਟਰੱਸਟ ਫਰੀਦਕੋਟ ਦੇ ਨਵ ਨਿਯੁਕਤ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੂੰ ਵਧਾਈ ਦੇਣ ਲਈ ਪੁੱਜੇ ਡਾ. ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਪੰਜਾਬ ਜਾਂ ਦੇਸ਼ ਦੇ ਹੋਰ ਹਿੱਸਿਆਂ ਤੋਂ ਨਰਸਿੰਗ ਜਾਂ ਕੰਪਾਉਡਰ ਦਾ ਕੋਰਸ ਪਾਸ ਕਰਕੇ ਜਾਣ ਵਾਲੇ ਵਿਦਿਆਰਥੀ-ਵਿਦਿਆਰਥਣਾ ਨੂੰ ਕੈਨੇਡਾ ਵਿੱਚ ਉਕਤ ਨੌਕਰੀ ਹਾਸਲ ਕਰਨ ਲਈ ਕਈ ਔਖੇ ਟੈਸਟਾਂ ਵਿੱਚੋਂ ਲੰਘ ਕੇ ਫਿਰ ਕਈ ਪੇਪਰ ਪਾਸ ਕਰਨੇ ਪੈਂਦੇ ਸਨ ਪਰ ਹੁਣ ਕੈਨੇਡਾ ਸਰਕਾਰ ਨੇ ਉਕਤ ਸ਼ਰਤਾਂ ਹਟਾ ਦਿੱਤੀਆਂ ਹਨ। ਡਾ. ਮਨਜੀਤ ਸਿੰਘ ਢਿੱਲੋਂ ਨੇ ਦਾਅਵਾ ਕੀਤਾ ਕਿ ਕਰੋਨਾ ਦੌਰਾਨ ਦੁਨੀਆਂ ਭਰ ਦੇ ਲੱਖਾਂ ਕਰੋੜਾਂ ਮਰੀਜਾਂ ਦੀ ਸਾਂਭ ਸੰਭਾਲ ਕਰਨ ਲਈ ਨਰਸਾਂ ਦੀ ਦੁਨੀਆਂ ਭਰ ਵਿੱਚ ਬਹੁਤ ਘਾਟ ਹੈ, ਇਸ ਲਈ ਨਰਸਿੰਗ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ।

Advertisement

ਡਾ. ਢਿੱਲੋਂ ਨੇ ਦੱਸਿਆ ਕਿ 12ਵੀਂ ਤੋਂ ਬਾਅਦ ਕੈਨੇਡਾ ਜਾਂ ਕਿਸੇ ਹੋਰ ਦੇਸ਼ ਦੀ ਧਰਤੀ ’ਤੇ ਜਾਣ ਵਾਲੇ ਵਿਦਿਆਰਥੀ/ਵਿਦਿਆਰਥਣਾ ਨੂੰ 35 ਤੋਂ 40 ਲੱਖ ਰੁਪਏ ਖਰਚ ਕਰਨ ਦੇ ਬਾਵਜੂਦ ਵੀ ਨੌਕਰੀ ਮਿਲਣ ਜਾਂ ਚੰਗਾ ਧੰਦਾ ਕਰਨ ਦੀ ਕੋਈ ਗਰੰਟੀ ਨਹੀਂ ਪਰ ਢਾਈ ਤਿੰਨ ਲੱਖ ਰੁਪਏ ਖਰਚ ਕਰਕੇ ਬੀ.ਐੱਸ.ਸੀ. ਜਾਂ ਜੀ.ਐੱਨ.ਐੱਮ. ਨਰਸਿੰਗ ਦੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਕੈਨੇਡਾ ਵਰਗੇ ਲਗਭਗ ਸਾਰੇ ਵਿਕਾਸਸ਼ੀਲ ਦੇਸ਼ਾਂ ਵਿੱਚ ਰੁਜਗਾਰ ਦੇ ਵਾਧੂ ਮੌਕੇ ਹਨ ਤੇ ਉਹ ਮਾਮੂਲੀ ਖਰਚੇ ’ਤੇ ਬਾਹਰ ਜਾ ਕੇ ਵਾਧੂ ਕਮਾਈ ਕਰ ਸਕਦੇ ਹਨ। ਡਾ. ਢਿੱਲੋਂ ਨੇ ਕੈਨੇਡਾ ਸਰਕਾਰ ਸਮੇਤ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੰਜਾਬ ਭਰ ਦੇ ਨਰਸਿੰਗ ਕਾਲਜਾਂ ਦੀ ਸਕਾਲਰਸ਼ਿਪ ਦੀ ਸਰਕਾਰ ਵੱਲ ਬਕਾਇਆ ਰਾਸ਼ੀ ਤੁਰਤ ਦੇਣ ਅਤੇ ਨਰਸਿੰਗ ਕਾਲਜਾਂ ਨੂੰ ਉਤਸ਼ਾਹਿਤ ਕਰਨ ਨਾਲ ਜਿੱਥੇ ਪੰਜਾਬ ਦੇ ਲੱਖਾਂ ਨੌਜਵਾਨਾ ਦਾ ਭਵਿੱਖ ਸੁਰੱਖਿਅਤ ਅਤੇ ਉਜਵਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਉੱਥੇ ਨੌਜਵਾਨਾ ਨੂੰ ਰੁਜਗਾਰ ਮਿਲਣ ਨਾਲ ਨਸ਼ੇ ਵਰਗੀ ਬੁਰਾਈ ਦਾ ਖਾਤਮਾ ਹੋਣਾ ਵੀ ਸੁਭਾਵਿਕ ਹੈ।

Related posts

ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਤੇ ਪੰਜਾਬ ਨੂੰ ਬਦਨਾਮ ਕਰਨ ਲਈ ਕਾਂਗਰਸੀਆਂ ਤੇ ਅਕਾਲੀਆਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਹੈ

punjabdiary

ਵੱਡੀ ਖ਼ਬਰ – ਕੋਟਕਪੂਰਾ ਗੋਲੀਕਾਂਡ ਦੀ ਚਾਰਜਸ਼ੀਟ ਦੇਖਣ ਲਈ ਸੁਖਬੀਰ ਸਿੰਘ ਬਾਦਲ ਦੇ ਵਕੀਲ ਵਲੋਂ ਪਾਈ ਪਟੀਸ਼ਨ ਅਦਾਲਤ ਨੇ ਖਾਰਜ ਕੀਤੀ

punjabdiary

Breaking- ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਹੋਵੇਗੀ ਮੈਰਾਥਨ ਦੌੜ- ਡਾ. ਰੂਹੀ ਦੁੱਗ

punjabdiary

Leave a Comment