Image default
ਤਾਜਾ ਖਬਰਾਂ

ਵੱਡੀ ਖ਼ਬਰ – ਜੇਕਰ ਕਿਸੇ ਸਹਾਇਕ ਲਾਈਨਮੈਨ ਨਾਲ ਧੱਕਾ ਹੋਇਆ ਤਾਂ ਜੱਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆ – ਟੈਕਨੀਕਲ ਸਰਵਿਸਜ਼ ਯੂਨੀਅਨ

ਵੱਡੀ ਖ਼ਬਰ – ਜੇਕਰ ਕਿਸੇ ਸਹਾਇਕ ਲਾਈਨਮੈਨ ਨਾਲ ਧੱਕਾ ਹੋਇਆ ਤਾਂ ਜੱਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆ – ਟੈਕਨੀਕਲ ਸਰਵਿਸਜ਼ ਯੂਨੀਅਨ

ਇਸ ਦੀ ਜੁੰਮੇਵਾਰੀ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ

ਫਰੀਦਕੋਟ, 8 ਫਰਵਰੀ – (ਪੰਜਾਬ ਡਾਇਰੀ) ਅੱਜ ਪਾਵਰਕਾਮ ਦਫਤਰ ਫਰੀਦਕੋਟ ਵਿਖੇ ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਸਰਕਲ ਕਮੇਟੀ ਦੀ ਮੀਟਿੰਗ ਕੀਤੀ ਗਈ ਜਿਸਦੀ ਪ੍ਰਧਾਨਗੀ ਸਾਥੀ ਗੱਬਰ ਸਿੰਘ ਨੇ ਕੀਤੀ ਉਨ੍ਹਾਂ ਦੱਸਿਆ ਕਿ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਨਹੀਂ ਕੀਤਾ ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਗੁੱਸਾ ਅਤੇ ਰੋਸ ਹੈ ਇਸ ਲਈ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ। ਇਸ ਮੀਟਿੰਗ ਵਿੱਚ ਉਨ੍ਹਾਂ ਦੱਸਿਆ ਕਿ ਪਾਵਰਕਾਮ ਮਨੈਜ਼ਮੈੰਟ ਵਲੋਂ ਸੀ ਆਰ ਏ 295/19 ਤਹਿਤ 3500 ਸਹਾਇਕ ਲਾਈਨਮੈਨ ਦੀ ਭਰਤੀ ਸ਼ੁਰੂ ਕੀਤੀ ਸੀ ਜੋ ਕਿ ਹੁਣ ਤੱਕ ਪੂਰੀ ਵੀ ਨਹੀਂ ਕੀਤੀ ਅਤੇ ਯੋਗ ਉਮੀਦਵਾਰ ਵੀ ਨੌਕਰੀ ਤੋਂ ਵਾਂਝੇ ਰਹਿ ਗਏ ਹਨ ਅਤੇ ਇਸ ਸਮੇਂ ਭਰਤੀ ਹੋਏ ਸਹਾਇਕ ਲਾਈਨਮੈਨਾਂ ਦੇ ਸਮੂਹ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਸ਼ੁਰੂ ਕੀਤੀ ਜਿਸ ਤਹਿਤ ਪੂਰੇ ਪੰਜਾਬ ਵਿੱਚ 25 ਸਹਾਇਕ ਲਾਈਨਮੈਨਾਂ ਦੇ ਤਜਰਬਾ ਸਰਟੀਫਿਕੇਟ ਜਾਅਲੀ ਪਾਏ ਗਏ ਹਨ।
ਇਥੇ ਦੱਸਣਾ ਬਣਦਾ ਹੈ ਕਿ ਪਾਵਰਕਾਮ ਅੰਦਰ ਅਸਲੀ ਠੇਕੇਦਾਰ ਆਪ ਕੰਮ ਨਹੀਂ ਕਰਦੇ ਅੱਗੇ ਸਬ ਠੇਕੇਦਾਰਾਂ ਤੋਂ ਕੰਮ ਕਰਵਾਉਂਦੇ ਹਨ ਅਤੇ ਇਹ ਤਜਰਬਾ ਸਰਟੀਫਿਕੇਟ ਵੀ ਸਬ ਠੇਕੇਦਾਰਾਂ ਵਲੋਂ ਅਸਲੀ ਠੇਕੇਦਾਰ ਦੇ ਲੈਟਰ ਪੈਡ ਤੇ ਜਾਰੀ ਕੀਤੇ ਹਨ ਅਤੇ ਹੁਣ ਅਸਲੀ ਠੇਕੇਦਾਰ ਇਹਨਾਂ ਕਰਮਚਾਰੀਆਂ ਨੂੰ ਬਲੈਕ ਮੇਲ ਕਰਦੇ ਹਨ ਅਤੇ ਪਾਵਰਕਾਮ ਮਨੈਜ਼ਮੈਂਟ ਵੀ ਆਪਣੀ ਬਣਦੀ ਜਿੰਮੇਵਾਰੀ ਤੋਂ ਭੱਜ ਰਹੀ ਹੈ ਜੇਕਰ ਸਮਾਂ ਰਹਿੰਦੇ ਇਹਨਾਂ ਸਰਟੀਫਿਕੇਟਾਂ ਦੀ ਜਾਂਚ ਕੀਤੀ ਜਾਂਦੀ ਅਤੇ ਇਹ ਤਜਰਬਾ ਸਰਟੀਫਿਕੇਟ ਹਟਾ ਵੀ ਦਿੱਤੇ ਜਾਂਦੇ ਤਾਂ ਵੀ ਇਹ ਕਰਮਚਾਰੀ ਮੈਰਟ ਲਿਸਟ ਵਿੱਚ ਆਉਦੇ ਸਨ ਕਿਉਂਕਿ ਪਾਵਰਕੌਮ ਮੈਨੇਜਮੈਂਟ ਨਾਲ ਹੋਈ ਦੋ ਧਿਰੀ ਗੱਲਬਾਤ ਰਾਹੀਂ ਹੀ ਵੱਨ ਟਾਈਮ ਸੈਂਟਲਮੈਂਟ ਤਹਿਤ ਹੀ ਇਹ ਤਜ਼ਰਬਾ ਸਰਟੀਫਿਕੇਟ ਦਿੱਤੇ ਗਏ ਸਨ ਪਰ ਹੁਣ ਪਾਵਰਕੌਮ ਦੀ ਮੈਨੇਜਮੈਂਟ ਇਸ ਗੱਲਬਾਤ ਤੋਂ ਭੱਜ ਰਹੀ ਹੈ।
ਪਾਵਰਕਾਮ ਦੀ ਇਸ ਗਲਤੀ ਦਾ ਖਮਿਆਜਾ ਹੁਣ ਇਹ ਕਰਮਚਾਰੀ ਭੁਗਤ ਰਹੇ ਹਨ ਜਿਸ ਕਾਰਨ ਇਹਨਾਂ ਤੇ ਕ੍ਰਾਈਮ ਬ੍ਰਾਂਚ ਮੁਹਾਲੀ ਵਲੋਂ ਪਰਚੇ ਦਰਜ ਕਰਕੇ ਗਿਰਫਤਾਰ ਕੀਤਾ ਗਿਆ। ਅੱਜ ਦੀ ਮੀਟਿੰਗ ਅੰਦਰ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਪਾਵਰਕਾਮ ਨੂੰ ਮੁਫਤ ਬਿਜਲੀ ਦੀ ਬਣਦੀ ਸਬਸਿਡੀ ਤੁਰੰਤ ਜਾਰੀ ਕੀਤੀ ਜਾਵੇ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਬਲੈਕ ਆਊਟ ਤੋਂ ਬਚਾਇਆ ਜਾ ਸਕੇ ਅਤੇ ਪੈਡੀ ਸੀਜਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਸਕੇ l ਕਿਉਕਿ ਪਾਵਰਕਾਮ ਵਿੱਤੀ ਘਾਟੇ ਵਿੱਚ ਜਾਣ ਕਾਰਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤਨਖਾਹਾਂ ਜਾਰੀ ਕਰਨ ਲਈ ਕਰਜ਼ਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਮੁਲਾਜ਼ਮਾ ਦੇ ਬਕਾਏ ਨਹੀਂ ਦਿੱਤੇ ਜਾ ਰਹੇ ਜੇਕਰ ਪੰਜਾਬ ਸਰਕਾਰ ਅਤੇ ਪਾਵਰਕਾਮ ਨੇ ਮੁਲਾਜ਼ਮਾਂ ਦੇ ਬਣਦੇ ਬਕਾਏ ਤੁਰੰਤ ਜਾਰੀ ਨਾ ਕੀਤੇ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜੁੰਮੇਵਾਰੀ ਪਾਵਰਕੌਮ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੀਟਿੰਗ ਅੰਦਰ ਜਸਪਾਲ ਸਿੰਘ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸਰਕਲ ਸਕੱਤਰ ਕੇਸਰ ਸਿੰਘ ਸਹਾਇਕ ਸਕੱਤਰ ਕੁਲਵੰਤ ਸਿੰਘ ਕੈਸ਼ੀਅਰ ਰਣਜੀਤ ਸਿੰਘ ਨੰਗਲ ਡਵੀਜ਼ਨ ਪ੍ਰਧਾਨ ਫਰੀਦਕੋਟ ਗੁਰਮੀਤ ਸਿੰਘ ਪ੍ਰਧਾਨ ਸਬ ਅਰਬਨ ਡਵੀਜ਼ਨ ਮੋਗਾ ਸੁਖਮੰਦਰ ਸਿੰਘ ਪ੍ਰਧਾਨ ਸਿਟੀ ਡਵੀਜ਼ਨ ਮੋਗਾ ਗੁਰਪਿਆਰ ਸਿੰਘ ਪ੍ਰਧਾਨ ਬਾਘਾ ਪੁਰਾਣਾ ਨਰਿੰਦਰਜੀਤ ਸਿੰਘ ਪ੍ਰਧਾਨ ਕੋਟਕਪੂਰਾ ਮਨਜੋਤ ਸਿੰਘ ਸਕੱਤਰ ਸਿਟੀ ਡਵੀਜ਼ਨ ਮੋਗਾ, ਗੁਰਪ੍ਰੀਤ ਸਿੰਘ ਪ੍ਰਧਾਨ ਪੀ ਅਤੇ ਐਮ ਡਵੀਜ਼ਨ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮਨੈਂਜਮੈੰਟ ਤੋਂ ਮੰਗ ਕੀਤੀ ਕਿ ਇਹਨਾਂ ਮੁਲਾਜ਼ਮਾਂ ਦੇ ਕੇਸ ਨੂੰ ਹਮਦਰਦੀ ਨਾਲ ਵਿਚਾਰਕੇ ਤਜਰਬਾ ਸਰਟੀਫਿਕੇਟਾਂ ਤੋਂ ਬਿਨਾਂ ਨੌਕਰੀ ਤੇ ਬਹਾਲ ਕੀਤਾ ਜਾਵੇ। ਕਿਉਕਿ ਜੇਕਰ ਪਾਵਰਕੌਮ ਦੀ ਮੈਨੇਜਮੈਂਟ ਸਮੇ ਸਿਰ ਪੂਰੀ ਭਰਤੀ ਕਰਦੀ ਤਾਂ ਕਿਸੇ ਵੀ ਬੇਰੁਜ਼ਗਾਰ ਨੌਜਵਾਨਾਂ ਨੂੰ ਤਜਰਬਾ ਸਰਟੀਫਿਕੇਟ ਦੀ ਜਰੂਰਤ ਨਹੀਂ ਸੀ ਪੈਣੀ l ਜੇਕਰ ਕਿਸੇ ਸਹਾਇਕ ਲਾਈਨਮੈਨ ਨਾਲ ਧੱਕਾ ਹੋਇਆ ਤਾਂ ਜੱਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜੁੰਮੇਵਾਰੀ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

Advertisement

Related posts

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼; ਇੱਕ ਕਿੱਲੋ ਆਈਸ, ਇੱਕ ਕਿੱਲੋ ਹੈਰੋਇਨ ਸਮੇਤ ਤਿੰਨ ਕਾਬੂ

Balwinder hali

ਆਪ ਨੇ ਰਾਜ ਸਭਾ ਲਈ ਬਾਹਰੋਂ ਮੈਂਬਰ ਭੇਜ ਕੇ ਪੰਜਾਬ ਨਾਲ ਧੋਖਾ ਕੀਤਾ : ਸਾਹਿਬ ਸਿੰਘ ਸਿੱਧੂ

punjabdiary

ਸ੍ਰੀ ਹਨੂਮਾਨ ਜਯੰਤੀ ਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ

punjabdiary

Leave a Comment