ਵੱਡੀ ਖ਼ਬਰ – ਜੇ ਪ੍ਰਤਾਪ ਬਾਜਵਾ ਜੀ ਨੂੰ ਨਹੀਂ ਪਤਾ, ਤਾਂ ਅੱਗੇ ਤੋਂ ਉਨ੍ਹਾਂ ਨੂੰ ਵੀ ਉੱਥੇ ਬੁਲਾ ਲਵਾਂਗੇ – ਮੀਤ ਹੇਅਰ
ਚੰਡੀਗੜ੍ਹ, 13 ਫਰਵਰੀ – ਕੈਬਨਿਟ ਮੰਤਰੀ ਮੀਤ ਹੇਅਰ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਰਕਾਰ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਦੇ ਰਹੀ ਹੈ, ਨਿਯੁਕਤੀ ਪੱਤਰ ਵੰਡੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ 435 ਨੂੰ ਮੈਂ ਨਿਯੁਕਤੀ ਪੱਤਰ ਦਿੱਤੇ ਹਨ। ਉਨ੍ਹਾਂ ਨੇ ਕਿਹਾ ਸਾਡੀ ਸਰਕਾਰ ਨੇ 9 ਹਜ਼ਾਰ ਟੀਚਰ ਪੱਕੇ ਕੀਤੇ। ਉਨ੍ਹਾਂ ਨੇ ਕਿਹਾ ਜੇਕਰ ਬਾਜਵਾ ਸਾਹਿਬ ਨੂੰ ਜੀ ਸਾਰਾ ਡਾਟਾ ਚਾਹੀਦਾ ਹੈ, ਤਾਂ ਦੇ ਦਵਾਂਗੇ। ਨਾਲ ਹੀ ਉਨ੍ਹਾਂ ਕਿਹਾ ਜੇ ਪ੍ਰਤਾਪ ਬਾਜਵਾ ਜੀ ਨੂੰ ਨਹੀਂ ਪਤਾ ਤਾਂ ਅਗਲੀ ਵਾਰ ਉਨ੍ਹਾਂ ਨੂੰ ਵੀ ਉੱਥੇ ਹੀ ਬੁਲਾ ਲਵਾਂਗੇ।