ਵੱਡੀ ਖ਼ਬਰ – ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ, 15000 ਤੋਂ ਟੱਪੀ
ਅੰਕਾਰਾ (ਤੁਰਕੀ), 9 ਫਰਵਰੀ – ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਪ੍ਰਭਾਵਿਤ ਖੇਤਰ ਵਿੱਚ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ਵਿੱਚੋਂ ਹੋਰ ਲਾਸ਼ਾਂ ਕੱਢਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15,000 ਤੋਂ ਵੱਧ ਹੋ ਗਈ ਹੈ। ਹੌਲੀ-ਹੌਲੀ ਮਲਬੇ ਹੇਠਾਂ ਦੱਬੇ ਹੋਏ ਵਿਅਕਤੀਆਂ ਨੂੰ ਕੱਢਿਆ ਜਾ ਰਿਹਾ ਹੈ।
ਤੁਰਕੀ ਵਿੱਚ ਸੋਮਵਾਰ ਤੜਕੇ ਆਏ ਭੂਚਾਲ ਅਤੇ ਝਟਕਿਆਂ ਕਾਰਨ ਦੇਸ਼ ਵਿੱਚ 12,391 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ ਭੂਚਾਲ ਕਾਰਨ ਦੱਖਣ-ਪੂਰਬੀ ਤੁਰਕੀ ਵਿੱਚ ਹਜ਼ਾਰਾਂ ਇਮਾਰਤਾਂ ਢਹਿ ਗਈਆਂ। ਦੂਜੇ ਪਾਸੇ ਸੀਰੀਆ ਵਿੱਚ ਵੀ 2,902 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।