ਵੱਡੀ ਖ਼ਬਰ – ਪੁਲਿਸ ਨੇ ਗੈਂਗਸਟਰਾ ਜੱਗੂ ਭਗਵਾਨਪੁਰੀਆ ਦੇ ਮੈਂਬਰ ਸਾਥੀ ਨੂੰ ਹਥਿਆਰ ਸਮੇਤ ਕੀਤਾ ਗ੍ਰਿਫਤਾਰ
ਰੂਪਨਗਰ, 18 ਫਰਵਰੀ – ਸੀਐਮ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਨੂੰ ਨੱਥ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਰੂਪਨਗਰ ਪੁਲੀਸ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਵਿਸ਼ਾਲ ਵਰਮਾ ਨੂੰ 9 ਪਿਸਤੌਲਾਂ ਅਤੇ 20 ਕਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਬਾਰੇ ਸੀਨੀਅਰ ਪੁਲੀਸ ਕਪਤਾਨ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਐੱਸਪੀ (ਡਿਟੈਕਟਿਵ) ਮਨਵਿੰਦਰਬੀਰ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਰੂਪਨਗਰ ਸਮੇਤ ਪੁਲੀਸ ਪਾਰਟੀ ਵੱਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਵਿਸ਼ਾਲ ਵਰਮਾ ਵਾਸੀ ਹੁਸ਼ਿਆਰਪੁਰ ਨੂੰ 9 ਪਿਸਤੌਲਾਂ ਅਤੇ 20 ਰੌਂਦਾ ਸਮੇਤ ਕਾਬੂ ਕੀਤਾ ਗਿਆ ਹੈ। ਵਿਸ਼ਾਲ ਵਰਮਾ ਵਲੋਂ ਪਹਿਲਾਂ ਵੀ ਵੱਡੇ ਪੱਧਰ ਉੱਤੇ ਹਥਿਆਰਾਂ ਦੀ ਸਪਲਾਈ ਕੀਤੀ ਗਈ ਸੀ ਪਰ ਉਹ ਪੁਲੀਸ ਦੀ ਪਕੜ ਤੋਂ ਬਚ ਗਿਆ ਸੀ