Image default
ਤਾਜਾ ਖਬਰਾਂ

ਵੱਡੀ ਖ਼ਬਰ – ਲੁਟੇਰਿਆਂ ਦਿਨ ਵਿੱਚ ਲੱਖਾਂ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ, ਪੈਸੇ ਲੈ ਕੇ ਲੁਟੇਰੇ ਹੋਏ ਫਰਾਰ

ਵੱਡੀ ਖ਼ਬਰ – ਲੁਟੇਰਿਆਂ ਦਿਨ ਵਿੱਚ ਲੱਖਾਂ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ, ਪੈਸੇ ਲੈ ਕੇ ਲੁਟੇਰੇ ਹੋਏ ਫਰਾਰ

ਅੰਮ੍ਰਿਤਸਰ, 16 ਫਰਵਰੀ – ਅੰਮ੍ਰਿਤਸਰ ਦੇ ਵਿੱਚ ਦਿਨ-ਦਿਹਾੜੇ ਇੱਕ ਬੈਂਕ ਦੀ ਬਰਾਂਚ ਵਿੱਚ ਡਾਕਾ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਹ ਵਾਰਦਾਤ ਪੰਜਾਬ ਨੈਸ਼ਨਲ ਬੈਂਕ ਦੀ ਹੈ, ਜਿਥੇ ਹਥਿਆਰਾਂ ਦੇ ਦਮ ‘ਤੇ ਲੁਟੇਰਿਆਂ ਨੇ ਲੱਖਾਂ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ। ਲੁਟੇਰੇ ਲੁੱਟੀ ਹੋਈ ਸਾਰੀ ਰਕਮ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਬੈਂਕ ਵਿੱਚ ਕੋਈ ਵੀ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ, ਜਿਸਦਾ ਫਾਇਦਾ ਲੁਟੇਰਿਆਂ ਵੱਲੋਂ ਉਠਾਇਆ ਗਿਆ ।
ਪੁਲਿਸ ਅਨੁਸਾਰ ਇੱਕ ਲੁਟੇਰਾ ਮੋਟਰਸਾਈਕਲ ‘ਤੇ ਸਵਾਰ ਬੈਂਕ ਦੇ ਬਾਹਰ ਖੜਾ ਸੀ। ਜਦੋਂ ਇੱਕ ਲੁਟੇਰਾ ਬੈਂਕ ਦੇ ਅੰਦਰੋਂ ਲੁੱਟੇ ਹੋਏ ਪੈਸੇ ਲੈ ਕੇ ਬਾਹਰ ਆਇਤਾ ਤਾਂ ਬਾਹਰ ਖੜ੍ਹਾਂ ਉਸਦਾ ਸਾਥੀ ਤੇ ਉਹ ਮੋਟਰਸਾਈਕਲ ਤੇ ਦੋਵੇ ਭੱਜਣ ਵਿੱਚ ਕਾਮਯਾਬ ਹੋ ਗਏ। ਜਾਣਕਾਰੀ ਅਨੁਸਾਰ 20 ਲੱਖ ਰੁਪਏ ਦੀ ਰਕਮ ਲੁਟੇਰੇ ਲੁੱਟ ਕੇ ਫਰਾਰ ਹੋ ਗਏ ਹਨ, ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ।

Related posts

Breaking- ਬਾਬਾ ਫ਼ਰੀਦ ਸੁਸਾਇਟੀ ਨੇ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਲਈ ਐਵਾਰਡਾਂ ਵਾਸਤੇ ਅਰਜੀਆਂ ਮੰਗੀਆਂ: ਬਾਬਾ ਫਰੀਦ ਐਵਾਰਡ-2022

punjabdiary

Breaking- ਅੱਜ ਭਗਵੰਤ ਮਾਨ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ.ਰਾਜਿੰਦਰ ਪ੍ਰਸਾਦ ਜੀ ਦੀ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਨੂੰ ਨਿਮਰਤਾ ਪੂਰਨ ਪ੍ਰਣਾਮ ਕੀਤਾ

punjabdiary

ਪੰਜਾਬ ਵਿਚ ਹੁਣ ਗਰਮੀ ਕੱਢੇਗੀ ਹੋਰ ਵੱਟ, ਪਾਰਾ 47 ਡਿਗਰੀ ਤੋਂ ਪਹੁੰਚੇਗਾ ਪਾਰ

punjabdiary

Leave a Comment