Image default
ਤਾਜਾ ਖਬਰਾਂ

ਵੱਡੀ ਖ਼ਬਰ – ਸਾਡੇ ਆਜ਼ਾਦ ਮੁਲਕ ਦੀਆਂ ਰਿਵਾਇਤੀ ਸਰਕਾਰਾਂ ਨੇ ਲੋਕਾਂ ਨੂੰ ਘਰ-ਘਰ ਕਾਲ਼ੇ ਪਾਣੀ ਦੀ ਹੋਮ ਡਿਲੀਵਰੀ ਕੀਤੀ ਹੈ – ਸੀਐਮ ਭਗਵੰਤ ਮਾਨ

ਵੱਡੀ ਖ਼ਬਰ – ਸਾਡੇ ਆਜ਼ਾਦ ਮੁਲਕ ਦੀਆਂ ਰਿਵਾਇਤੀ ਸਰਕਾਰਾਂ ਨੇ ਲੋਕਾਂ ਨੂੰ ਘਰ-ਘਰ ਕਾਲ਼ੇ ਪਾਣੀ ਦੀ ਹੋਮ ਡਿਲੀਵਰੀ ਕੀਤੀ ਹੈ – ਸੀਐਮ ਭਗਵੰਤ ਮਾਨ

ਚੰਡੀਗੜ੍ਹ, 20 ਫਰਵਰੀ – ਸੀਐਮ ਭਗਵੰਤ ਮਾਨ ਲੁਧਿਆਣੇ ਦੇ ਬੁੱਢੇ ਨਾਲ਼ੇ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਉਦਘਾਟਨ ਮੌਕੇ ਦੌਰਾਨ ਕਿਹਾ ਕਿ ਅੰਗਰੇਜ਼ ਸਾਡੇ ਇਨਕਲਾਬੀਆਂ ਤੇ ਦੇਸ਼ ਭਗਤਾਂ ਨੂੰ ਕਾਲ਼ੇ ਪਾਣੀ ਦੀਆਂ ਸਜ਼ਾਵਾਂ ਦਿੰਦੇ ਸੀ, ਪਰ ਸਾਡੇ ਆਜ਼ਾਦ ਮੁਲਕ ਦੀਆਂ ਰਿਵਾਇਤੀ ਸਰਕਾਰਾਂ ਨੇ ਲੋਕਾਂ ਨੂੰ ਘਰ-ਘਰ ਕਾਲ਼ੇ ਪਾਣੀ ਦੀ ਹੋਮ ਡਿਲੀਵਰੀ ਕਰ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਬੁੱਢੇ ਨਾਲ਼ੇ ਦਾ ਕਾਲ਼ਾ ਪਾਣੀ ਸਤਲੁਜ ਦਰਿਆ ਰਾਂਹੀ ਫਾਜ਼ਿਲਕਾ ਪਹੁੰਚਦਾ ਹੈ, ਉੱਥੇ ਪਿੰਡਾਂ ਦੀ ਹਾਲਤ ਵੇਖਣ ਵਾਲੀ ਹੈ ਉੱਥੇ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਘਰ ’ਚ ਖਿਡੌਣੇ ਨਹੀਂ ਵੀਲ੍ਹ ਚੇਅਰ ਲਿਆਉਣੀ ਪੈਂਦੀ ਹੈ, ਇਹ ਇਲਾਕਾ ਬਾਦਲਾਂ ਦਾ ਸੀ ਤੇ ਉਨ੍ਹਾਂ ਨੇ ਹਲਕੇ ’ਚ ਪਾਣੀ ਨੂੰ ਸਾਫ਼ ਕਰਨ ਲਈ ਕੁੱਝ ਵੀ ਨਹੀਂ ਕੀਤਾ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਬੁੱਢੇ ਦਰਿਆ ‘ਤੇ ਕੁੱਲ 650 ਕਰੋੜ ਰੁਪਏ ਖਰਚ ਹੋਣਗੇ। ਪੰਜਾਬ ਸਰਕਾਰ 392 ਕਰੋੜ ਰੁਪਏ ਤੇ ਕੇਂਦਰ 258 ਕਰੋੜ ਰੁਪਏ ਖ਼ਰਚੇਗੀ ਅਤੇ ਅਗਲੇ 10 ਸਾਲਾਂ ’ਚ ਲਗਭਗ 321 ਕਰੋੜ ਰੁਪਏ MC ਲੁਧਿਆਣਾ ਵੱਲੋਂ ਪ੍ਰੋਜੈਕਟ ਦੀ ਦੇਖ-ਭਾਲ ’ਤੇ ਖ਼ਰਚੇ ਜਾਣਗੇ, 225 MLD ਵਾਲਾ ਪਲਾਂਟ ਪੰਜਾਬ ਦਾ ਸਭ ਤੋਂ ਵੱਡਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ।
ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦੀ ਬੁੱਢੇ ਨਾਲ਼ੇ ਨੂੰ ਦੁਬਾਰਾ ਬੁੱਢਾ ਦਰਿਆ ਬਣਾਵਾਂਗੇ!! ਪਲਾਂਟ ’ਚ ਕਾਲ਼ੇ ਰੰਗ ਦੇ ਗੰਦੇ ਪਾਣੀ ਨੂੰ ਬਿਲਕੁਲ ਸਾਫ਼ ਕੀਤਾ ਜਾਵੇਗਾ, ਪਾਣੀ ਪਹਿਲਾਂ ਵਾਂਗ ਨਲਕਿਆਂ ਵਰਗਾ ਸਾਫ਼ ਹੋਵੇਗਾ ਪਾਣੀ ਸਾਫ਼ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਤੋਂ ਨਿਜ਼ਾਤ ਮਿਲੇਗੀ।

Related posts

ਸੁਪਰੀਮ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ‘ਤੇ ਲਿਆ ਨੋਟਿਸ, ਜਾਣੋ ਕੀ ਹੈ ਕਾਰਨ?

Balwinder hali

Breaking -ਪਾਬੰਧੀ ਦੇ ਬਾਵਜੂਦ ਵੀ ਬਜ਼ਾਰਾ ਵਿਚ ਸ਼ਰੇਆਮ ਲਿਫਾਫਿਆਂ ਦੀ ਖਪਤ, ਕੋਈ ਐਕਸ਼ਨ ਨਹੀਂ

punjabdiary

ਵੱਡੀ ਖ਼ਬਰ – ਸੁਖਬੀਰ ਬਾਦਲ ਦਾ ਬਿਆਨ ਅਜਿਹਾ ਲੱਗਦਾ ਹੈ ਜਿਵੇਂ ਗੈਂਗਸਟਰ ਲਾਰੈਂਸ ਪੰਜਾਬ ਦਾ ਰਾਜ ਚਲਾ ਰਿਹਾ ਹੈ, ਨਾ ਕਿ ਮੌਜੂਦਾ ਸਰਕਾਰ

punjabdiary

Leave a Comment