ਵੱਡੀ ਖ਼ਬਰ – ਸੀਐਮ ਭਗਵੰਤ ਮਾਨ ਨੇ ਹਾਕੀ ਦੇ ਨੈਸ਼ਨਲ ਖਿਡਾਰੀ ਪਰਮਜੀਤ ਕੁਮਾਰ ਨੂੰ Appointment letter ਦਿੱਤਾ
ਚੰਡੀਗੜ੍ਹ, 4 ਮਾਰਚ – ਸੀਐਮ ਮਾਨ ਨੇ ਦੱਸਿਆ ਹਾਕੀ ਦੇ ਨੈਸ਼ਨਲ ਖਿਡਾਰੀ ਪਰਮਜੀਤ ਕੁਮਾਰ ਜੋ ਕਿ ਸੱਟ ਲੱਗਣ ਦੇ ਕਾਰਨ ਅੱਗੇ ਨਹੀਂ ਖੇਡ ਸਕੇ ਉਹ ਮਜ਼ਬੂਰੀ ਵਿੱਚ ਇਕ ਮੰਡੀ ਵਿੱਚ ਪੱਲੇਦਾਰੀ ਕਰ ਰਹੇ ਸਨ । ਪਰ ਹੁਣ ਇਹ ਸਪੋਰਟਸ ਡਿਪਾਰਟਮੈਂਟ ਵਿੱਚ ਜੁਆਇੰਨ ਕਰ ਰਹੇ ਨੇ ਅਤੇ ਅੱਜ ਮੈਂ ਇਨ੍ਹਾਂ Appointment letter ਦੇ ਰਿਹਾ ਹਾਂ । ਮੇਰੀ ਸੁਭਕਾਮਨਾਵਾਂ ਤੁਹਾਡੇ ਨਾਲ ਹਨ ।
ਹਾਕੀ ਦੇ ਬਹੁਤ ਹੀ ਚੰਗੇ ਪਲੇਅਰ ਪਰਮਜੀਤ ਕੁਮਾਰ ਜੋ ਪੰਜਾਬ ਲਈ ਖੇਡੇ, ਨੈਸ਼ਨਲ ਖੇਡੇ ਉਨ੍ਹਾਂ ਨੇ ਕਿਹਾ ਮੈਨੂੰ ਜਦੋ ਪਤਾ ਲੱਗਿਆ ਕਿ ਪਰਮਜੀਤ ਅਨਾਜ ਮੰਡੀ ਵਿਚ ਪੱਲੇਦਾਰੀ ਦਾ ਕੰਮ ਕਰ ਰਿਹਾ ਤਾਂ ਮੈਨੂੰ ਬਹੁਤ ਦੁੱਖ ਹੋਇਆ ਕਿਉਕਿ ਮੈ ਵੀ ਖੇਡਾ ਨੂੰ ਪਿਆਰ ਕਰਦਾ ਹਾਂ, ਉਨ੍ਹਾਂ ਕਿਹਾ ਜੇਕਰ ਪਿਛਲੀਆਂ ਸਰਕਾਰਾਂ ਨੇ ਧਿਆਨ ਦਿੱਤਾ ਹੁੰਦਾ ਤਾਂ ਅੱਜ ਪਰਮਜੀਤ ਨੂੰ ਇਹ ਦਿਨ ਦੇਖਣੇ ਪੈਂਦੇ । ਉਨ੍ਹਾਂ ਨੇ ਕਿਹਾ ਅਸੀਂ ਪਰਮਜੀਤ ਨੂੰ ਵਾਪਸ ਗਰਾਂਉਡ ਵਿੱਚ ਲੈ ਕੇ ਆ ਰਹੇ ਹਾਂ । 1 ਤਰੀਕ ਨੂੰ ਪਰਮਜੀਤ ਦੀ ਜੁਆਇਨਿੰਗ ਹੈ । ਨਾਲ ਹੀ ਉਨ੍ਹਾਂ ਦੱਸਿਆ ਕਿ 6 ਤਰੀਕ ਨੂੰ ਬਠਿੰਡਾ ਦੇ ਗਰਾਉਂਡ ਵਿਚ ਆਪਣੀ ਹਾਜਰੀ ਲਗਵਾਉਣਗੇ ਅਤੇ ਮੈਂ ਉਮੀਦ ਕਰਦਾ ਹਾਂ ਕਿ ਹੋਰ ਵੀ ਬੱਚਿਆਂ ਨੂੰ ਟ੍ਰੇਨਿੰਗ ਦੇ ਕਿ ਤਿਆਰ ਕਰਨਗੇ ।