Image default
About us

ਵੱਡੇ ਘਰਾਣਿਆਂ ਦੀ ਥਾਂ ਆਮ ਨੌਜਵਾਨਾਂ ਨੂੰ ਮਿਲਣਗੇ ਬੱਸਾਂ ਦੇ ਪਰਮਿਟ, ਪੰਜਾਬ ਸਰਕਾਰ ਕਰ ਰਹੀ ਨਵੀਂ ਪਲਾਨਿੰਗ

ਵੱਡੇ ਘਰਾਣਿਆਂ ਦੀ ਥਾਂ ਆਮ ਨੌਜਵਾਨਾਂ ਨੂੰ ਮਿਲਣਗੇ ਬੱਸਾਂ ਦੇ ਪਰਮਿਟ, ਪੰਜਾਬ ਸਰਕਾਰ ਕਰ ਰਹੀ ਨਵੀਂ ਪਲਾਨਿੰਗ

ਚੰਡੀਗੜ੍ਹ, 4 ਮਈ (ਏਬੀਪੀ ਨਿਊਜ)- ਪੰਜਾਬ ਵਿੱਚ ਹੁਣ ਵੱਡੇ ਘਰਾਣਿਆਂ ਦੀ ਥਾਂ ਆਮ ਨੌਜਵਾਨਾਂ ਨੂੰ ਬੱਸਾਂ ਦੇ ਪਰਮਿਟ ਮਿਲਣਗੇ। ਇਸ ਲਈ ਪੰਜਾਬ ਸਰਕਾਰ ਨਵੀਂ ਪਲਾਨਿੰਗ ਕਰ ਰਹੀ ਹੈ। ਭਗਵੰਤ ਮਾਨ ਸਰਕਾਰ ਪਿੰਡਾਂ ਦਾ ਸ਼ਹਿਰਾਂ ਨਾਲ ਸੰਪਰਕ ਵਧਾਉਣ ਲਈ ਨਵੇਂ ਰੂਟ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਨੌਜਵਾਨਾਂ ਨੂੰ ਇਨ੍ਹਾਂ ਰੂਟਾਂ ’ਤੇ ਬੱਸਾਂ ਚਲਾਉਣ ਲਈ ਬਿਨਾਂ ਵਿਆਜ ਤੋਂ ਕਰਜ਼ੇ ਵੀ ਦਿੱਤੇ ਜਾਣਗੇ ਤਾਂ ਜੋ 5-7 ਨੌਜਵਾਨਾਂ ਦੇ ਗਰੁੱਪ ਬੱਸਾਂ ਚਲਾ ਕੇ ਆਪਣੇ-ਆਪਣੇ ਘਰਾਂ ਦਾ ਗੁਜ਼ਾਰਾ ਕਰ ਸਕਣ।
ਹਾਸਲ ਜਾਣਕਾਰੀ ਮੁਤਾਬਕ ਪਿੰਡਾਂ ਦਾ ਸ਼ਹਿਰਾਂ ਨਾਲ ਸੰਪਰਕ ਵਧਾਉਣ ਲਈ ਪਿੰਡਾਂ ਤੇ ਸ਼ਹਿਰਾਂ ਵਿਚਕਾਰ ਨਵੇਂ ਸਿਰੇ ਤੋਂ ਬੱਸਾਂ ਦੇ ਰੂਟ ਸ਼ੁਰੂ ਕਰਨ ਦੀ ਪੰਜਾਬ ਸਰਕਾਰ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਪਿੰਡਾਂ ਦੇ ਲੋਕ ਆਸਾਨੀ ਨਾਲ ਸ਼ਹਿਰ ਪਹੁੰਚ ਸਕਣਗੇ ਤੇ ਵੱਡੀ ਗਿਣਤੀ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ।
ਮੁੱਖ ਮੰਤਰੀ ਭਗਵੰਤ ਮਾਨ ਬੱਸਾਂ ਦੇ ਨਵੇਂ ਰੂਟ ਸ਼ੁਰੂ ਕਰਨ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ। ਨੌਜਵਾਨਾਂ ਨੂੰ ਇਨ੍ਹਾਂ ਰੂਟਾਂ ’ਤੇ ਬੱਸਾਂ ਚਲਾਉਣ ਲਈ ਬਿਨਾਂ ਵਿਆਜ ਤੋਂ ਕਰਜ਼ੇ ਵੀ ਦਿੱਤੇ ਜਾਣਗੇ ਤਾਂ ਜੋ 5-7 ਨੌਜਵਾਨਾਂ ਦੇ ਗਰੁੱਪ ਬੱਸਾਂ ਚਲਾ ਕੇ ਆਪਣੇ-ਆਪਣੇ ਘਰਾਂ ਦਾ ਗੁਜ਼ਾਰਾ ਕਰ ਸਕਣ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਵੱਡੇ ਟਰਾਂਸਪੋਰਟ ਘਰਾਣਿਆਂ ਦੀ ਥਾਂ ਛੋਟੇ-ਛੋਟੇ ਗਰੁੱਪਾਂ ਨੂੰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਕੀਤੀ ਜਾ ਰਹੀਆਂ ਹਨ।
ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪੁਰਾਣੀ ਸਰਕਾਰਾਂ ਨੇ ਪਿੰਡਾਂ ਤੇ ਸ਼ਹਿਰਾਂ ਵਿਚਕਾਰਲੇ ਸਾਰੇ ਰੂਟ ਰੱਦ ਕਰ ਦਿੱਤੇ ਸਨ ਪਰ ਉਹ ਨਵੇਂ ਸਿਰੇ ਤੋਂ ਰੂਟ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਵੇਂ ਰੂਟ ਲੈਣ ਬਾਰੇ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਉਹ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਜ਼ਰੀਆ ਬਣ ਸਕੇ। ਨੌਜਵਾਨਾਂ ਨੂੰ ਨਵੀਆਂ ਬੱਸਾਂ ਖ਼ਰੀਦ ਕੇ ਆਪਣੇ ਕਾਰੋਬਾਰ ਸੈੱਟ ਕਰ ਵਾਸਤੇ ਬਿਨਾਂ ਵਿਆਜ ਦੇ ਕਰਜ਼ੇ ਵੀ ਦਿੱਤੇ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ 7 ਤੋਂ 8 ਪਿੰਡਾਂ ਦੇ ਚੌਸਰ ਤਿਆਰ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਬੱਸ ਦਿਨ ਵਿੱਚ ਦੋ ਵਾਰ ਪਿੰਡ ਤੋਂ ਸ਼ਹਿਰ ਤੱਕ ਤੇ ਸ਼ਹਿਰ ਤੋਂ ਪਿੰਡ ਤੱਕ ਗੇੜਾ ਲਾਜ਼ਮੀ ਲਗਾਏਗੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਸ਼ਹਿਰਾਂ ਵਿੱਚ ਕੰਮ ਤੇ ਨੌਜਵਾਨ ਪੜ੍ਹਾਈ ਕਰਦੇ ਹਨ। ਇਸ ਲਈ ਨਵੇਂ ਰੂਟਾਂ ਨੂੰ ਉਨ੍ਹਾਂ ਦੇ ਸਮੇਂ ਅਨੁਸਾਰ ਸੈੱਟ ਕੀਤਾ ਜਾਵੇਗਾ।

Related posts

ਪੰਜਾਬ ‘ਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਅੱਜ ਵੀ ਮੀਂਹ ਪੈਣ ਦਾ ਅਲਰਟ ਜਾਰੀ

punjabdiary

ਕਾਂਗਰਸ ‘ਚ ਸ਼ਾਮਲ ਹੋਈ ਸ਼ਰਮੀਲਾ, ਕਿਹਾ, ‘ਰਾਹੁਲ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਉਨ੍ਹਾਂ ਦੇ ਪਿਤਾ ਦਾ ਸੁਪਨਾ ਸੀ’

punjabdiary

‘The death of retail has not been the death of concrete,’ says US Concrete CEO

Balwinder hali

Leave a Comment