Image default
ਤਾਜਾ ਖਬਰਾਂ

ਵੱਡੇ ਰਸੂਖਦਾਰਾਂ ‘ਤੇ ਹੁਣ ਮਾਨ ਸਰਕਾਰ ਵਿਛਾਇਆ ਜਾਲ – ਪੰਚਾਇਤੀ ਜ਼ਮੀਨਾਂ ‘ਤੇ ਹੋਏ ਫਾਰਮ ਹਾਊਸ ਤਾਂ ਸਰਕਾਰ ਚਲਾਏਗੀ ਬੁਲਡੋਜ਼ਰ

ਵੱਡੇ ਰਸੂਖਦਾਰਾਂ ‘ਤੇ ਹੁਣ ਮਾਨ ਸਰਕਾਰ ਵਿਛਾਇਆ ਜਾਲ – ਪੰਚਾਇਤੀ ਜ਼ਮੀਨਾਂ ‘ਤੇ ਹੋਏ ਫਾਰਮ ਹਾਊਸ ਤਾਂ ਸਰਕਾਰ ਚਲਾਏਗੀ ਬੁਲਡੋਜ਼ਰ
ਚੰਡੀਗੜ, 14 ਮਈ (ਪੰਜਾਬ ਡਾਇਰੀ) ਪੰਜਾਬ ਦੇ ਵਿਚ ਪੰਚਾਇਤੀ ਜ਼ਮੀਨਾਂ ਤੋਂ ਧੜਾਧੜ ਨਾਜਾਇਜ਼ ਕਬਜ਼ੇ ਛੁਡਵਾਏ ਜਾ ਰਹੇ ਹਨ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਖ ਉਹਨਾਂ ਰਸੂਖਦਾਰ ਲੀਡਰਾਂ ‘ਤੇ ਹੈ ਜਿਹਨਾਂ ਨੇ ਪੰਚਾਇਤੀ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕਰਕੇ ਵੱਡੇ-ਵੱਡੇ ਫਾਰਮ ਹਾਊਸ ਬਣਾਏ ਹੋਏ ਹਨ। ਪੰਜਾਬ ਦੇ ਮੋਹਾਲੀ ‘ਚ ਬਣਿਆ ਫਾਰਮ ਹਾਊਸ ਮਾਨ ਸਰਕਾਰ ਦੇ ਨਿਸ਼ਾਨੇ ‘ਤੇ ਆ ਸਰਕਾਰ ਨੇ ਰਿਕਾਰਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੇਕਰ ਇਹ ਨਾਜਾਇਜ਼ ਪਾਇਆ ਗਿਆ ਤਾਂ ਸਰਕਾਰ ਇੱਥੇ ਬੁਲਡੋਜ਼ਰ ਚਲਾ ਦੇਵੇਗੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਹਾਲੀ ਵਿੱਚ ਕਰੀਬ 15 ਹਜ਼ਾਰ ਏਕੜ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਹਨ।
ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿਚ ਵੀ ਨਾਜਾਇਜ਼ ਕਬਜ਼ੇ
ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ‘ਚ ਮਾਨ ਸਰਕਾਰ ਦੇ ਨਿਸ਼ਾਨੇ ‘ਤੇ 3 ਵੱਡੇ ਜ਼ਿਲ੍ਹੇ ਹਨ। ਇਨ੍ਹਾਂ ਵਿੱਚ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸ਼ਾਮਲ ਹਨ। ਇੱਥੇ 10 ਹਜ਼ਾਰ ਏਕੜ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਹੈ। ਬਹੁਤਾ ਕਬਜ਼ਾ ਲੀਡਰਾਂ ਦਾ ਹੈ। ਇਹ ਜ਼ਮੀਨਾਂ ਹੁਣ ਨਿਗਮ ਦੀ ਹੱਦ ਵਿੱਚ ਆ ਗਈਆਂ ਹਨ। ਆਗੂਆਂ ਨੇ ਪਹਿਲਾਂ ਕਬਜ਼ਾ ਕੀਤਾ ਅਤੇ ਫਿਰ ਉਸ ਇਲਾਕੇ ਨੂੰ ਨਿਗਮ ਦੀ ਹੱਦ ਅੰਦਰ ਲਿਆਂਦਾ। ਜਿਸ ਤੋਂ ਬਾਅਦ ਵਪਾਰਕ ਤੌਰ ‘ਤੇ ਵਿਕਸਤ ਕਰਕੇ ਉਥੇ ਕਲੋਨੀਆਂ ਕੱਟੀਆਂ ਜਾ ਰਹੀਆਂ ਹਨ।
ਸੀ.ਐਮ. ਮਾਨ ਕੋਲ ਰੋਜ਼ ਜਾਂਦੀ ਹੈ ਰਿਪੋਰਟ
ਸੀ.ਐਮ.ਭਗਵੰਤ ਮਾਨ ਪੰਚਾਇਤੀ ਸਮੇਤ ਸਰਕਾਰੀ ਜ਼ਮੀਨਾਂ ਸਬੰਧੀ ਰੋਜ਼ਾਨਾ ਰਿਪੋਰਟ ਤਲਬ ਕਰ ਰਹੇ ਹਨ। ਹੁਣ ਤੱਕ ਕਰੀਬ 350 ਕਰੋੜ ਰੁਪਏ ਦੀ 1050 ਏਕੜ ਜ਼ਮੀਨ ਛੁਡਾਈ ਜਾ ਚੁੱਕੀ ਹੈ। ਮਾਨ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਉਹ 31 ਮਈ ਤੱਕ ਖੁਦ ਜ਼ਮੀਨ ਖਾਲੀ ਕਰਕੇ ਸਰਕਾਰ ਨੂੰ ਸੌਂਪ ਦੇਣ। ਜੇਕਰ ਅਜਿਹਾ ਨਾ ਹੋਇਆ ਤਾਂ ਸਰਕਾਰ ਪੁਰਾਣੇ ਖਰਚੇ ਦੀ ਵਸੂਲੀ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ‘ਤੇ ਪਰਚੇ ਵੀ ਦਰਜ ਕੀਤੇ ਜਾਣਗੇ।

Related posts

ਏਅਰਪੋਰਟ ‘ਤੇ ਸੋਨੇ ਦੀ ਤਸਕਰੀ, 31 ਲੱਖ ਰੁਪਏ ਬਰਾਮਦ, 1 ਕਾਬੂ

punjabdiary

ਐੱਨ.ਐੱਸ.ਐੱਸ ਵਿਭਾਗ, ਰੈਡ ਰਿਬਨ ਕਲੱਬ,ਯੂਥ ਰੈੱਡ ਕਰਾਸ ਵੱਲੋਂ ਬ੍ਰਿਜਿੰਦਰਾ ਕਾਲਜ ਵਿਖੇ ਖੂਨਦਾਨ ਕੈਂਪ ਦਾ ਆਯੋਜਨ

Balwinder hali

ਪਾਵਰਕੌਮ ਨੇ ਪੰਜਾਬ ਵਿੱਚ ਹੁੰਦੀ 1500 ਕਰੋੜ ਦੀ ਬਿਜਲੀ ਚੋਰੀ ਰੋਕਣ ਲਈ ਕੀਤੀ ਕਾਰਵਾਈ ਸ਼ੁਰੂ

punjabdiary

Leave a Comment