ਸ਼ਹਿਰ ਅੰਦਰ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਗੰਭੀਰ ਚਿੰਦਾ ਦਾ ਵਿਸ਼ਾ : ਵਿਕਾਸ ਮਿਸ਼ਨ
— ਪੁਲਿਸ ਢੁਕਵੇਂ ਕਦਮ ਉਠਾਵੇ –
ਸ੍ਰੀ ਮੁਕਤਸਰ ਸਾਹਿਬ, 23 ਅਪ੍ਰੈਲ – ਸ਼ਹਿਰ ਅੰਦਰ ਮੋਟਰ ਸਾਇਕਲ ਚੋਰੀ ਹੋਣ ਅਤੇ ਚੈਨਾਂ ਅਤ ਮੋਬਾਇਲ ਖੋਹਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਇਹਨਾਂ ਘਟਨਾਵਾਂ ਕਾਰਨ ਆਮ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਪੁਲਿਸ ਪ੍ਰਤੀ ਵਿਸ਼ਵਾਸ ਦਿਨੋਂ ਦਿਨ ਘੱਟ ਰਿਹਾ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਵਿਸ਼ੇਸ਼ ਮੀਟਿੰਗ ਦੌਰਾਨ ਉਕਤ ਵਾਰਦਾਤਾਂ ਪ੍ਰਤੀ ਗੰਭੀਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਸਥਾਨਕ ਸਿਟੀ ਹੋਟਲ ਵਿਖ ਮਿਸ਼ਨ ਮੁੱਖ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਏ ਇਸ ਮੀਟਿੰਗ ਵਿੱਚ ਸੰਸਥਾ ਦੇ ਚੇਅਰਮੈਨ ਹਨੀ ਫੱਤਣਵਾਲਾ, ਇੰਜ. ਅਸ਼ੋਕ ਕੁਮਾਰ ਭਾਰਤੀ, ਅਨਿਲ ਅਨੇਜਾ, ਬਿੰਦਰ ਗੋਨਿਆਣਾ ਪੀ.ਏ., ਛਿੰਦਰ ਕੌਰ ਧਾਲੀਵਾਲ, ਜਗਦੀਸ਼ ਧਵਾਲ, ਰਾਜਿੰਦਰ ਖੁਰਾਣਾ, ਮਨੋਹਰ ਲਾਲ, ਚੌ. ਬਲਬੀਰ ਸਿੰਘ, ਓ.ਪੀ. ਖਿੱਚੀ ਤੇ ਕਰਮਜੀਤ ਕਰਮਾ ਆਦਿ ਸ਼ਾਮਲ ਸਨ। ਸਮੂਹ ਬੁਲਾਰਿਆਂ ਜਿਲਾ ਪੁਲਿਸ ਮੁਖੀ ਉਕਤ ਘਟਨਾਵਾਂ ਨੂੰ ਰੋਕਣ ਲਈ ਅਪੀਲ ਕੀਤੀ ਤਾਂ ਜੋ ਲੋਕਾਂ ਦਾ ਪੁਲਿਸ ਪ੍ਰਤੀ ਵਿਸ਼ਵਾਸ ਹੋਰ ਵੀ ਵਧ ਸਕੇ। ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਫੈਸਲਾ ਕਰਕੇ ਪੰਜਾਬ ਸਰਕਾਰ ਵੱਲੋਂ ਜੁਗਾੜੀ ਵਾਹਨ ਬੰਦ ਕੀਤੇ ਜਾਣ ਦੀ ਅਲੋਚਨਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਗਿਆ ਸੀ, ਪ੍ਰੰਤੂ ਹੁਣ ਲੋਕਾਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਆਰਥਿਕ ਤੌਰ ’ਤੇ ਗਰੀਬ ਵਿਅਕਤੀ ਅਜਿਹੇ ਵਹੀਕਲਾਂ ਦੁਆਰਾ, ਦੁੱਧ, ਸਬਜ਼ੀ, ਰੋਜ਼ਾਨਾ ਵਰਤੋਂ ਦੀਆਂ ਹੋਰ ਚੀਜ਼ਾਂ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ। ਸਰਕਾਰ ਦੇ ਇਹਨਾਂ ਹੁਕਮਾਂ ਨਾਲ ਅਜਿਹੇ ਲੋਕਾਂ ਦਾ ਰੁਜ਼ਗਾਰ ਮਾਰਿਆ ਜਾਵੇਗਾ। ਮਿਸ਼ਨ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਜੁਗਾੜੀ ਵਾਹਨ ਚਾਲਕਾਂ ਨੂੰ ਘੱਟੋ-ਘੱਟ ਤਿੰਨ ਮਹੀਨੇ ਦੀ ਮੋਹਲਤ ਦਿਤੀ ਜਾਵੇ ਤਾਂ ਜੋ ਉਹ ਬਦਲਵੇਂ ਪ੍ਰਬੰਧ ਕਰ ਸਕਣ।
ਫੋਟੋ ਕੈਪਸ਼ਨ : ਮੀਟਿੰਗ ਦੌਰਾਨ ਪ੍ਰਧਾਨ ਢੋਸੀਵਾਲ ਤੇ ਹੋਰ ਮੈਂਬਰ।