Image default
ਤਾਜਾ ਖਬਰਾਂ

ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਲਈ ਹੁਕਮਰਾਨ ਸਰਕਾਰਾਂ ਨੂੰ ਸਮਾਜਵਾਦੀ ਪਹੁੰਚ ਅਖ਼ਤਿਆਰ ਕਰਨ ਦਾ ਦਿੱਤਾ ਸੱਦਾ

ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਲਈ ਹੁਕਮਰਾਨ ਸਰਕਾਰਾਂ ਨੂੰ ਸਮਾਜਵਾਦੀ ਪਹੁੰਚ ਅਖ਼ਤਿਆਰ ਕਰਨ ਦਾ ਦਿੱਤਾ ਸੱਦਾ

ਇਨਕਲਾਬ ਜ਼ਿੰਦਾਬਾਦ ! ਸਮਾਜਵਾਦ ਜ਼ਿੰਦਾਬਾਦ !! ਸਾਮਰਾਜਵਾਦ ਮੁਰਦਾਬਾਦ !!!
ਦੇ ਲਾਏ ਨਾਅਰੇ

ਕੋਟਕਪੂਰਾ, 23 ਮਾਰਚ – ਸ਼ਹੀਦ -ਏ -ਆਜ਼ਮ ਸ .ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ, ਨੇੜੇ ਪੁਰਾਣਾ ਕਿਲ੍ਹਾ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਸਮਾਗਮ ਦਾ ਸੱਦਾ ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ (ਰਜਿ) ਫ਼ਰੀਦਕੋਟ, ਸ਼ਹੀਦ ਭਗਤ ਸਿੰਘ ਪੈਨਸ਼ਨਰ ਵੈੱਲਫੇਅਰ ਟਰੱਸਟ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਫਰੀਦਕੋਟ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਸੀ। ਸਭ ਤੋਂ ਪਹਿਲਾਂ ਇਨ੍ਹਾਂ ਸੰਸਥਾਵਾਂ ਦੇ ਆਗੂ ਅਸ਼ੋਕ ਕੌਸ਼ਲ, ਕੁਲਵੰਤ ਸਿੰਘ ਚਾਨੀ, ਬਲਦੇਵ ਸਿੰਘ ਸਹਿਦੇਵ, ਪ੍ਰੇਮ ਚਾਵਲਾ, ਸੋਮ ਨਾਥ ਅਰੋਡ਼ਾ, ਪ੍ਰੋ. ਹਰਬੰਸ ਸਿੰਘ ਪਦਮ, ਰਾਜਿੰਦਰ ਸਿੰਘ ਸਰਾਂ, ਇਕਬਾਲ ਸਿੰਘ ਮੰਘੇਡ਼ਾ, ਤਰਸੇਮ ਨਰੂਲਾ, ਸ਼ਾਮ ਲਾਲ ਚਾਵਲਾ ਮਨਦੀਪ ਸਿੰਘ ਮਿੰਟੂ ਗਿੱਲ, ਗੁਰਚਰਨ ਸਿੰਘ ਮਾਨ, ਮੰਡੀ ਬੋਰਡ ਮੁਲਾਜ਼ਮਾਂ ਦੇ ਸੂਬਾਈ ਆਗੂ ਵੀਰ ਇੰਦਰਜੀਤ ਸਿਘ ਪੁਰੀ, ਹਰਵਿੰਦਰ ਸ਼ਰਮਾ ਜਨਰਲ ਸਕੱਤਰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲਾ ਫਰੀਦਕੋਟ, ਅਧਿਆਪਕ ਆਗੂ ਪ੍ਰੀਤ ਭਗਵਾਨ ਸਿੰਘ, ਗੁਰਪ੍ਰੀਤ ਸਿੰਘ ਔਲਖ, ਪੈਨਸ਼ਨਰ ਆਗੂ ਪ੍ਰਦੀਪ ਸਿੰਘ ਬਰਾਡ਼, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਰਾਮਸਰ, ਗੁਰਦੀਪ ਸਿੰਘ ਰਿਟਾਇਰਡ ਬੈਂਕ ਮੈਨੇਜਰ, ਗੁਰਚਰਨ ਸਿੰਘ ਬਰਾਡ਼ ਨਾਇਬ ਤਹਿਸੀਲਦਾਰ, ਅਧਿਆਪਕ ਆਗੂ ਨਵੀਨ ਸੱਚਦੇਵਾ, ਸੁਖਵਿੰਦਰ ਸਿੰਘ ਬਾਗੀ, ਸੁਖਵਿੰਦਰ ਸਿੰਘ ਰਾਮਗੜ੍ਹੀਆ, ਆਸ਼ਾ ਵਰਕਰ ਆਗੂ ਅਮਰਜੀਤ ਕੌਰ ਰਣ ਸਿੰਘ ਵਾਲਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਦਰਸ਼ਨ ਸਿੰਘ ਸਰਾਵਾਂ ਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਹਾਰ ਪਹਿਨਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵੱਖ -ਵੱਖ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਵੱਲੋਂ ਆਜ਼ਾਦੀ ਸੰਗਰਾਮ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਤੇ ਚਰਚਾ ਕਰਦਿਆਂ ਚਿੰਤਾ ਪ੍ਰਗਟਾਈ ਕਿ ਭਾਰਤ ਦੇਸ਼ ਵਿੱਚ ਮੌਜੂਦਾ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਸਾਮਰਾਜਵਾਦੀ ਪਹੁੰਚ ਨੂੰ ਉਤਸ਼ਾਹਿਤ ਕਰ ਲਈਆਂ ਹਨ ਤੇ ਦਿਨੋਂ ਦਿਨ ਸਮਾਜਵਾਦੀ ਪਹੁੰਚ ਤੋਂ ਦੂਰ ਹੋ ਰਹੀਆਂ ਹਨ। ਆਗੂਆਂ ਨੇ ਸੱਦਾ ਦਿੱਤਾ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸੁਪਨੇ ਸਾਕਾਰ ਕਰਨ ਲਈ ਸਮਾਜਵਾਦੀ ਪਹੁੰਚ ਅਪਣਾਈ ਜਾਵੇ ਤਾਂ ਜੋ ਭਾਰਤ ਦੇਸ਼ ਵਿੱਚ ਜਾਤ – ਪਾਤ, ਅਮੀਰੀ -ਗ਼ਰੀਬੀ, ਭ੍ਰਿਸ਼ਟਾਚਾਰ ਅਤੇ ਅਨੇਕਾਂ ਕਿਸਮ ਦੀਆਂ ਹੋਰ ਸਮੱਸਿਆਵਾਂ ਦਾ ਪਾੜਾ ਖ਼ਤਮ ਹੋ ਸਕੇ। ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਨਵਦੀਪ ਸ਼ਰਮਾ, ਮੁਖਤਿਆਰ ਸਿੰਘ ਮੱਤਾ, ਲਛਮਣ ਦਾਸ ਮਹਿਰਾ, ਦਲਜਿੰਦਰ ਸਿੰਘ ਸੰਧੂ ਰਿਟਾਇਰਡ ਬੈਂਕ ਮੈਨੇਜਰ, ਸਮਾਜ ਸੇਵੀ ਕ੍ਰਿਸ਼ਨ ਸਿੰਗਲਾ, ਗੁਰਪ੍ਰੀਤ ਸਿੰਘ ਸਰਾਂ ਲੈਕਚਰਾਰ, ਪ੍ਰਿੰਸੀਪਲ ਬਲਵੀਰ ਸਿੰਘ ਬਰਾੜ, ਗੁਰਬੀਰ ਸਿੰਘ ਵਾਂਦਰ ਜਟਾਣਾ, ਪਰਮਿੰਦਰ ਸਿੰਘ ਜਟਾਣਾ, ਹਰਮੀਤ ਸਿੰਘ, ਗੁਰਦੀਪ ਭੋਲਾ, ਗਿਆਨ ਚੰਦ ਸ਼ਰਮਾ ਪੀ.ਆਰ.ਟੀ.ਸੀ. ਮੁਲਾਜ਼ਮ ਆਗੂ, ਮੰਗਲਜੀਤ ਸਿੰਘ, ਜਗਵੰਤ ਸਿੰਘ ਬਰਾੜ ਸੇਵਾ ਮੁਕਤ ਮੁੱਖ ਅਧਿਆਪਕ, ਡਾ. ਦੇਵ ਰਾਜ ਮੋਗੇ ਵਾਲੇ, ਸੁਖਦਰਸ਼ਨ ਸਿੰਘ ਗਿੱਲ, ਮੇਜਰ ਸਿੰਘ, ਗੁਰਾ ਸਿੰਘ ਢਿੱਲਵਾਂ, ਦਰਸ਼ਨ ਸਿੰਘ ਫੌਜੀ, ਮਨਜੀਤ ਕੌਰ ਤੇ ਗੁਰਦੀਪ ਕੌਰ ਬਰਾਡ਼ ਆਦਿ ਹਾਜ਼ਰ ਸਨ।

Advertisement

Related posts

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਫ਼ਰੀਦਕੋਟ ਵਿਖੇ ਜ਼ੋਨਲ ਕਨਵੈਨਸ਼ਨ 3 ਜੂਨ ਨੂੰ

punjabdiary

ਐੱਸ. ਐੱਮ. ਡੀ. ਵਰਲਡ ਸਕੂਲ ’ਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

punjabdiary

ਸ੍ਰੀ ਹਨੂਮਾਨ ਜਯੰਤੀ ਤੇ ਬਿਸਕੁਟ ਦਾ ਲੰਗਰ ਲਗਾਇਆ ਗਿਆ

punjabdiary

Leave a Comment