ਸ਼ਹੀਦ ਸਤਨਾਮ ਸਿੰਘ ਨੂੰ ਸਮਰਪਿਤ ਸਕੂਲ ਵਿੱਚ ਪੌਦੇ ਲਗਾਏ
ਫਰੀਦਕੋਟ, 14 ਅਗਸਤ (ਪੰਜਾਬ ਡਾਇਰੀ)- ਸੰਤ ਬਾਬਾ ਯੋਧਾ ਦਾਸ ਈਕੋ ਕਲੱਬ ਅਤੇ ਭਾਵਾਧਸ ਫਰੀਦਕੋਟ ਵਲੋਂ ਬੀੜ ਸੋਸਾਇਟੀ ਫਰੀਦਕੋਟ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਦੇ ਹੋਣਹਾਰ ਵਿਦਿਆਰਥੀ ਸ਼ਹੀਦ ਸਤਨਾਮ ਸਿੰਘ ਨੂੰ ਸਮਰਪਿਤ ਬਹੁਗਿਣਤੀ ਵਿਚ ਬੂਟੇ ਲਗਾਏ ਗਏ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਦਾ ਇਕ ਹੋਣਹਾਰ ਵਿਦਿਆਰਥੀ ਸ਼ਹੀਦ ਸਤਨਾਮ ਸਿੰਘ ਭਾਰਤੀਯ ਫੌਜ਼ ਵਿਚ ਦੇਸ਼ ਦੀ ਸੇਵਾ ਕਰ ਰਿਹਾ ਸੀ । ਸਾਡਾ ਹੋਣਹਾਰ ਵਿਦਿਆਰਥੀ ਸ਼ਹੀਦ ਸਤਨਾਮ ਸਿੰਘ ਬੀਤੀ ਦਿਨੀ ਸਾਨੂ ਸਦੀਵੀਂ ਵਿਛੋੜਾ ਦੇ ਗਿਆ ਸੀ। ਸ਼ਹੀਦ ਸਤਨਾਮ ਸਿੰਘ ਨੂੰ ਸਮਰਪਿਤ ਕਰਦੇ ਹੋਏ ਤਕਰੀਬਨ 70 ਬੂਟੇ ਸਕੂਲ ਦੇ ਸਟੇਡੀਅਮ ( 400 ਮੀਟਰ ਟਰੈਕ ਦੇ ਆਲੇ ਦੁਆਲੇ ) ਵਿਚ ਲਗਾਉਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਸਮੂਹ ਨਗਰ ਨਿਵਾਸੀਆਂ ਨੇ ਇਸ ਬੂਟੇ ਲਗਾਉਣ ਦੇ ਉਪਰਾਲੇ ਵਿਚ ਦਿਲੋਂ ਯੋਗਦਾਨ ਪਾਇਆ ।
ਸਕੂਲ ਦੇ ਪ੍ਰਿੰਸੀਪਲ ਅਮਨਦੀਪ ਸਿੰਘ ਕਿੰਗਰਾ, ਸਕੂਲ ਦੇ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਸੁਨੀਤਾ ਰਾਣੀ ਅਤੇ ਸਾਰੇ ਅਧਿਆਪਕ ਸਾਹਿਬਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਨੇ ਸਾਡੇ ਹੋਣਹਾਰ ਵਿਦਿਆਰਥੀ ਸ਼ਹੀਦ ਸਤਨਾਮ ਸਿੰਘ ਦੀ ਆਤਮਾ ਦੀ ਸ਼ਾਂਤੀ ਦੀ ਅਰਦਾਸ ਕੀਤੀ ।
ਇਸ ਸਮੇਂ ਸ਼ਹੀਦ ਸਤਨਾਮ ਸਿੰਘ ਦੇ ਪਿਤਾ ਕੁਲਦੀਪ ਸਿੰਘ ਨੇ ਸੰਗਤਾਂ ਨਾਲ ਬੂਟੇ ਲਗਾ ਕੇ ਸ਼ਹੀਦ ਸਤਨਾਮ ਸਿੰਘ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ।ਇਸ ਮੌਕੇ ਬੀੜ ਸੋਸਾਇਟੀ ਦੇ ਸੰਸਥਾਪਕ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਨੇ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਸਾਨੂੰ ਹਰ ਖੁਸ਼ੀ ਗਮੀ ਵਿਚ ਬੂਟੇ ਲਗਾਨੇ ਚਾਹੀਦੇ ਹਨ।
ਇਸ ਮੌਕੇ ਡਾ• ਜੀਤੇੰਦਰ ਕੁਮਾਰ ਹੰਸਾ, ਇੰਚਾਰਜ ਸੰਤ ਬਾਬਾ ਯੋਧਾ ਦਾਸ ਈਕੋ ਕਲੱਬ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰ ਸਿੰਘ ਵਾਲਾ ਫਰੀਦਕੋਟ ਨੇ ਦੇਸ਼ ਦੀ ਰੱਖਿਆ ਕਰ ਰਹੇ ਹਰ ਇਕ ਫੌਜੀ ਸਾਹਿਬ ਦਾ ਧੰਨਵਾਦ ਕੀਤਾ ਅਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਮਿਹਨਤ ਕਰਕੇ ਫੋਰਸਸ / ਭਾਰਤੀਯ ਫੌਜ਼ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੀ ਅਪੀਲ ਕੀਤੀ ।
ਉਹਨਾਂ ਉਚੇਚੇ ਤੌਰ ਤੇ ਸ ਸ ਸ ਸ ਸ਼ੇਰ ਸਿੰਘ ਵਾਲਾ ਸਕੂਲ ਦੇ ਪ੍ਰਿੰਸੀਪਲ ਸਾਹਿਬ ਸ ਅਮਨਦੀਪ ਸਿੰਘ ਕਿੰਗਰਾ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਵਲੋਂ ਸ ਗੁਰਪ੍ਰੀਤ ਸਿੰਘ ਸਰਾਂ ,ਰੈਮਬੋ ਬਰਾੜ, ਜਸਵੀਰ ਸਿੰਘ, ਪਿੰਡ ਢਾਬ ਸ਼ੇਰ ਸਿੰਘ ਵਾਲਾ, ਬਲਦੇਵ ਸਿੰਘ ਸਰਪੰਚ ਸ਼ੇਰ ਸਿੰਘ ਵਾਲਾ, ਸ਼ਰਮਾ ਜੀ, ਸਕੂਲ ਅਸ ਅਮ ਸੀ ਕਮੇਟੀ ਦੇ ਚੇਅਰਮੈਨ ਇਕਬਾਲ ਸਿੰਘ,ਰਾਜੂ, ਨਵਪ੍ਰੀਤ ਸਿੰਘ ਲੈਕ ਪੰਜਾਬੀ,ਸੂਬੇਦਾਰ ਰਘੁਬੀਰ ਸਿੰਘ,ਸੂਬੇਦਾਰ ਯਾਦਵਿੰਦਰ ਸਿੰਘ,ਜਸਵੀਰ ਸਿੰਘ ਢਾਬ ਸ਼ੇਰ ਸਿੰਘ ਵਾਲਾ, ਡਾ• ਪਿੰਕਾ ਸੰਧੂ,ਕਾਲਾ ਸੰਧੂ,ਬੀੜ ਸੋਸਾਇਟੀ ਦੇ ਸਾਰੇ ਮੇਮਬਰ ਸਾਹਿਬਾਨ,ਪਿੰਡ ਸ਼ੇਰ ਸਿੰਘ ਵਾਲਾ ਦੇ ਸਟਕਾਰਯੋਗ ਪਤਵੰਤੇ ਸੱਜਣਾ ਦਾ ਦਿਲੋਂ ਸ਼ਹੀਦ ਸਤਨਾਮ ਸਿੰਘ ਦੇ ਪਿਤਾ ਜੀ ਸ ਕੁਲਦੀਪ ਸਿੰਘ ਅਤੇ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ।