ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਹੋਏ ਅਗਨ ਭੇਂਟ
*ਸਤਿਕਾਰ ਕਮੇਟੀ ਅਤੇ ਪੁਲਿਸ ਪਹੁੰਚੀ ਮੌਕੇ ਤੇ ਕੀਤੀ ਤਫਤੀਸ਼ ਸ਼ੁਰੂ
ਗੁਰਦਾਸਪੁਰ ,19 ਜੂਨ (ਬਾਬੂਸ਼ਾਹੀ)- ਬਟਾਲਾ ਦੇ ਨਜੀਦੀਕੀ ਪਿੰਡ ਸੁੱਖੋਵਾਲ ਵਿਖੇ ਮੰਦਭਾਗੀ ਘਟਨਾ ਵਾਪਰੀ ਹੈ।ਪਿੰਡ ਦੇ ਗੁਰਦੁਆਰਾ ਸਹਿਬ ਵਿੱਚ ਲੱਗੇ ਪੱਖੇ ਨਾਲ ਹੋਏ ਸਾਰਟ ਸਰਕਟ ਕਾਰਨ ਗੁਰਦਵਾਰਾ ਸਾਹਿਬ ਅੰਦਰ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪ ਅਗਨ ਭੇਂਟ ਹੋ ਗਏ।ਘਟਨਾ ਦੀ ਜਾਣਕਾਰੀ ਮਿਲਦੇ ਹੀ ਸਤਿਕਾਰ ਕਮੇਟੀ ਦੇ ਮੈਂਬਰ ਅਤੇ ਪੁਲਿਸ ਟੀਮ ਮੋਕੇ ਤੇ ਪਹੁੰਚੀ ਅਤੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਓਥੇ ਹੀ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੋਏ ਸਤਿਕਾਰ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਮੁੱਛਲ ਅਤੇ ਐਸ ਜੀ ਪੀ ਸੀ ਦੇ ਮੈਂਬਰ ਸੁਰਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਇਸ ਮੰਦਭਾਗੀ ਘਟਨਾ ਤੇ ਦੁੱਖ ਜਾਹਿਰ ਕਰਦੇ ਹੋਏ ਉਹਨਾ ਦੱਸਿਆ ਕਿ ਪੱਖੇ ਤੋਂ ਹੋਏ ਸ਼ਾਰਟ ਸਰਕਟ ਕਾਰਨ ਗੁਰਦਵਾਰਾ ਸਾਹਿਬ ਅੰਦਰ ਅੱਗ ਲੱਗਣ ਕਾਰਨ ਅੰਦਰ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨ ਭੇਂਟ ਹੋ ਗਏ ਹਨ ਉਹਨਾਂ ਕਿਹਾ ਕਿ ਇਹਨਾਂ ਸਰੂਪਾਂ ਨੂੰ ਸਤਿਕਾਰ ਅਤੇ ਗੁਰ ਮਰਿਆਦਾ ਅਨੁਸਾਰ ਸ੍ਰੀ ਗੋਇੰਦਵਾਲ ਸਾਹਿਬ ਲਿਜਾਇਆ ਜਾ ਰਿਹਾ ਹੈਂ ਅਤੇ ਨਾਲ ਹੀ ਓਹਨਾਂ ਕਿਹਾ ਕਿ ਸਾਨੂੰ ਸਭ ਨੂੰ ਪਿੰਡਾਂ ਅੰਦਰ ਵੱਖ ਵੱਖ ਗੁਰਦਵਾਰੇ ਬਣਾਉਣ ਤੇ ਵੀ ਰੋਕ ਲਗਾਉਣੀ ਚਾਹੀਦੀ ਹੈ ਪਿੰਡ ਅੰਦਰ ਇਕ ਹੀ ਗੁਰਦਵਾਰਾ ਸਾਹਿਬ ਹੋਵੇ ਤਾਂ ਜੋ ਉਸਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਹੋ ਸਕੇ
ਓਥੇ ਹੀ ਮੌਕੇ ਤੇ ਪੁਲਿਸ ਟੀਮ ਨਾਲ ਪਹੁੰਚੇ ਐਸ ਐਚ ਓ ਪਰਮਿੰਦਰ ਸਿੰਘ ਨੇ ਇਸ ਮੰਦਭਾਗੀ ਘਟਨਾਂ ਬਾਰੇ ਦਸਦੇ ਹੋਏ ਕਿਹਾ ਕਿ ਇਸ ਘਟਨਾ ਵਿਚ ਅਗਨ ਭੇਂਟ ਹੋਏ ਪਾਵਨ ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਲਿਜਾਇਆ ਜਾ ਰਿਹਾ ਹੈ ਅਤੇ ਮੌਕੇ ਤੇ ਪਹੁੰਚੇ ਸਿੱਖ ਆਗੂਆਂ ਜੋ ਅਤੇ ਜਿਵੇ ਕਹਿਣਗੇ ਉਸ ਅਨੁਸਾਰ ਤਫਤੀਸ਼ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ