ਸ਼੍ਰੀਮਤੀ ਨਵਜੋਤ ਕੋਰ, ਸੈਸ਼ਨ ਜੱਜ ਫਰੀਦਕੋਟ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਹੋਏ ਨਤਮਸਤਕ
ਫ਼ਰੀਦਕੋਟ, 4 ਮਈ (ਪੰਜਾਬ ਡਾਇਰੀ)- ਬਾਬਾ ਫਰੀਦ ਧਾਰਮਿਕ ਸੰਸਥਾਵਾਂ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਰਹਿਨੁਮਾਈ ਹੇਠ ਚਲ ਰਹੀਆਂ ਬਾਬਾ ਫਰੀਦ ਸੰਸਥਾਵਾਂ ਅਤੇ ਬਾਬਾ ਸ਼ੇਖ ਫਰੀਦ ਜੀ ਦੀ ਚਰਨ–ਛੋਹ ਪ੍ਰਾਪਤ ਪਵਿੱਤਰ ਨਗਰੀ ਫ਼ਰੀਦਕੋਟ ਵਿਖੇ ਸ਼੍ਰੀਮਤੀ ਨਵਜੋਤ ਕੋਰ, ਸੈਸ਼ਨ ਜੱਜ ਫਰੀਦਕੋਟ, ਮਿਸਟਰ ਜੇ.ਐੱਸ. ਮਾਰੁਕ, ਅਡੀਸ਼ਨਲ ਸੈਸ਼ਨ ਜੱਜ, ਸ਼੍ਰੀਮਤੀ ਮੋਨਿਕਾ ਲਾਂਬਾ ਅਡੀਸ਼ਨਲ ਚੀਫ ਜੂਡੀਸ਼ੀਅਲ ਮੈਜੀਸਟਰੇਟ ਟਿੱਲਾ ਬਾਬਾ ਫਰੀਦ ਜੀ ਵਿਖੇ ਨਤਮਸਤਕ ਹੋਏ। ਕਮੇਟੀ ਵੱਲੋਂ ਸ਼੍ਰੀਮਤੀ ਨਵਜੋਤ ਕੋਰ ਜੀ ਦਾ ਮਾਨਸਾ ਤੋਂ ਫਰੀਦਕੋਟ ਵਿਖੇ ਚਾਂਰਜ ਸੰਭਾਲਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ, ਫ਼ਰੀਦਕੋਟ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਵਾਈ ਹੇਠ ਬਤੌਰ ਪ੍ਰਧਾਨ ਕੰਮ ਕਰ ਰਹੇ ਸ. ਗੁਰਇੰਦਰ ਮੋਹਨ ਜੀ ਨੇ ਸ਼੍ਰੀਮਤੀ ਨਵਜੋਤ ਕੋਰ ਜੀ ਨੂੰ ਗੁਰਦੁਆਰਾ ਟਿੱਲਾ ਬਾਬਾ ਫਰੀਦ ਜੀ ਵਿਖੇ ਦੁਸ਼ਾਲਾ ਅਤੇ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਫਰੀਦਕੋਟ ਵਾਸੀ ਉਨ੍ਹਾਂ ਦੀ ਕਾਬਲੀਅਤ , ਦੂਰ-ਅੰਦੇਸ਼ੀ ਸੋਚ ਅਤੇ ਵੱਡਮੁੱਲੇ ਕਾਰਜਾਂ ਦਾ ਭਰਪੂਰ ਲਾਭ ਲੈਣਗੇ। ਬਾਬਾ ਫ਼ਰੀਦ ਸੰਸਥਾਵਾਂ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖ਼ਾਲਸਾ ਜੀ ਨੇ ਵੀ ਇਸ ਮੌਕੇ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਬਾਬਾ ਫਰੀਦ ਜੀ ਆਪਣਾ ਅਸ਼ੀਰਵਾਦ ਉਹਨਾਂ ‘ਤੇ ਹਮੇਸ਼ਾ ਬਣਾਈ ਰੱਖਣ। ਇਸ ਮੌਕੇ ਸ਼੍ਰੀਮਤੀ ਨਵਜੋਤ ਕੋਰ ਜੀ ਨੇ ਸ. ਇੰਦਰਜੀਤ ਸਿੰਘ ਖਾਲਸਾ ਜੀ ਦਾ ਅਤੇ ਸਮੂਹ ਕਮੇਟੀ ਮੈਂਬਰਾਂ ਦਾ ਵਿਸ਼ੇਸ਼ ਤੋਰ ‘ਤੇ ਇਹ ਸਨਮਾਨ ਬਖਸ਼ਿਸ਼ ਕਰਨ ਲਈ ਧੰਨਵਾਦ ਕੀਤਾ।