Image default
About us

ਸਕੂਲਾਂ ‘ਚ ਮੋਬਾਈਲ ਫ਼ੋਨ ਦੀ ਵਰਤੋਂ ‘ਤੇ ਪਾਬੰਦੀ! ਐਡਵਾਈਜ਼ਰੀ ਜਾਰੀ ਕੀਤੀ

ਸਕੂਲਾਂ ‘ਚ ਮੋਬਾਈਲ ਫ਼ੋਨ ਦੀ ਵਰਤੋਂ ‘ਤੇ ਪਾਬੰਦੀ! ਐਡਵਾਈਜ਼ਰੀ ਜਾਰੀ ਕੀਤੀ

 

 

 

Advertisement

ਨਵੀਂ ਦਿੱਲੀ, 12 ਅਗਸਤ (ਰੋਜਾਨਾ ਸਪੋਕਸਮੈਨ)- ਦਿੱਲੀ ਦੇ ਸਕੂਲਾਂ ਵਿਚ ਮੋਬਾਈਲ ਫੋਨ ਦੀ ਵਰਤੋਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ। ਦਿੱਲੀ ਦੇ ਸਕੂਲਾਂ ਵਿੱਚ ਅਧਿਆਪਕ ਅਤੇ ਵਿਦਿਆਰਥੀ ਹੁਣ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਣਗੇ। ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਸਕੂਲਾਂ ਅੰਦਰ ਮੋਬਾਈਲ ਫ਼ੋਨ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿਤੀ ਹੈ।
ਡਾਇਰੈਕਟੋਰੇਟ ਆਫ਼ ਐਜੂਕੇਸ਼ਨ (ਡੀਓਈ) ਵਲੋਂ ਇਸ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਕੂਲਾਂ ਦੇ ਅੰਦਰ, ਕਲਾਸਰੂਮਾਂ, ਲਾਇਬ੍ਰੇਰੀਆਂ, ਖੇਡ ਦੇ ਮੈਦਾਨਾਂ ਅਤੇ ਸਕੂਲ ਕੈਂਪਸ ਵਿਚ ਵਿਦਿਆਰਥੀਆਂ ਦੁਆਰਾ ਮੋਬਾਈਲ ਫੋਨ ਦੀ ਵਰਤੋਂ ‘ਤੇ ਪਾਬੰਦੀ ਹੈ।
ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਦਿੱਲੀ ਵਿਚ ਸਕੂਲਾਂ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਬਜਾਏ ਐਮਰਜੈਂਸੀ ਲਈ ਸਕੂਲਾਂ ਦੇ ਅੰਦਰ ਇਕ ਹੈਲਪਲਾਈਨ ਸਥਾਪਤ ਕੀਤੀ ਜਾਵੇ ਤਾਂ ਜੋ ਵਿਦਿਆਰਥੀ ਐਮਰਜੈਂਸੀ ਦੀ ਸਥਿਤੀ ਵਿਚ ਜ਼ਰੂਰੀ ਕਾਲ ਕਰ ਸਕਣ। ਇਹੀ ਗੱਲ ਵਿਦਿਆਰਥੀਆਂ ਦੇ ਮਾਪਿਆਂ ‘ਤੇ ਲਾਗੂ ਹੁੰਦੀ ਹੈ। ਐਮਰਜੈਂਸੀ ਦੀ ਸਥਿਤੀ ਵਿਚ ਮਾਪੇ ਵਿਦਿਆਰਥੀ ਨੂੰ ਕਾਲ ਕਰਨ ਦੇ ਯੋਗ ਹੋਣਗੇ।
ਐਡਵਾਈਜ਼ਰੀ ‘ਚ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚੇ ਨੂੰ ਮੋਬਾਈਲ ਫ਼ੋਨ ਨਾਲ ਸਕੂਲ ਨਾ ਭੇਜਣ। ਜੇਕਰ ਫਿਰ ਵੀ ਬੱਚਾ ਸਕੂਲ ਵਿਚ ਮੋਬਾਈਲ ਫ਼ੋਨ ਲੈ ਕੇ ਆਉਂਦਾ ਹੈ, ਤਾਂ ਫ਼ੋਨ ਦੀ ਸੁਰੱਖਿਅਤ ਕਸਟਡੀ ਲਈ ਸਕੂਲ ਜ਼ਿੰਮੇਵਾਰ ਹੋਵੇਗਾ। ਐਡਵਾਈਜ਼ਰੀ ‘ਚ ਮੋਬਾਇਲ ਫੋਨ ਵਰਗੇ ਗੈਜੇਟਸ ‘ਤੇ ਜ਼ਿਆਦਾ ਨਿਰਭਰਤਾ ਦਾ ਮਾਮਲਾ ਉਠਾਇਆ ਗਿਆ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਗੈਜੇਟਸ ਦੀ ਜ਼ਿਆਦਾ ਵਰਤੋਂ ਸਕੂਲੀ ਨਤੀਜਿਆਂ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ।

Related posts

ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਐੱਮ ਐੱਲ ਏ ਗੁਰਦਿੱਤ ਸੇਖੋਂ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ

punjabdiary

ਝੋਨੇ ਦੀ ਸਿੱਧੀ ਬਿਜਾਈ ਅਤੇ ਲੁਆਈ ਸਬੰਧੀ ਨਵੀਆਂ ਤਰੀਕਾਂ ਦਾ ਐਲਾਨ

punjabdiary

Breaking- ਪੰਜਾਬ ਪੁਲਿਸ ਨੇ ਕੈਦੀ ਦੀ ਪਿੱਠ ਤੇ ਗੈਂਗਸਟਰ ਲਿਖ ਕੇ ਬਦਸਲੂਕੀ ਦਾ ਸਬੂਤ ਪੇਸ਼ ਕੀਤਾ

punjabdiary

Leave a Comment