Image default
About us

ਸਚਿਨ ਤੇਂਦੁਲਕਰ ਨੂੰ ਚੋਣ ਕਮਿਸ਼ਨ ਦਾ ‘ਨੈਸ਼ਨਲ ਆਈਕੋਨ’ ਨਿਯੁਕਤ ਕੀਤਾ ਗਿਆ

ਸਚਿਨ ਤੇਂਦੁਲਕਰ ਨੂੰ ਚੋਣ ਕਮਿਸ਼ਨ ਦਾ ‘ਨੈਸ਼ਨਲ ਆਈਕੋਨ’ ਨਿਯੁਕਤ ਕੀਤਾ ਗਿਆ

 

 

 

Advertisement

 

ਨਵੀਂ ਦਿੱਲੀ, 23 ਅਗਸਤ (ਰੋਜਾਨਾ ਸਪੋਕਸਮੈਨ)- ਚੋਣ ਕਮਿਸ਼ਨ ਨੇ ਵੋਟਰਾਂ ਪ੍ਰਤੀ ਸ਼ਹਿਰੀ ਅਤੇ ਨੌਜੁਆਨ ਵੋਟਰਾਂ ਦੀ ਉਦਾਸੀਨਤਾ ਵਿਚਕਾਰ ਅਪਣੇ ਜ਼ਮਾਨੇ ਦੇ ਮਸ਼ਹੂਰ ਖਿਡਾਰੀ ਰਹੇ ਸਚਿਨ ਤੇਂਦੁਲਕਰ ਨੂੰ ਚੋਣਾਂ ’ਚ ਵੋਟਰਾਂ ਦੀ ਵੱਧ ਭਾਗੀਦਾਰੀ ਯਕੀਨੀ ਕਰਨ ਲਈ ਬੁਧਵਾਰ ਨੂੰ ਕਮਿਸ਼ਨ ਦਾ ‘ਨੈਸ਼ਨਲ ਆਈਕੋਨ’ ਨਿਯੁਕਤ ਕੀਤਾ।

ਤੇਂਦੁਲਕਰ ਨੂੰ ‘ਨੈਸ਼ਨਲ ਆਈਕਨ’ ਅਜਿਹੇ ਸਮੇਂ ਬਣਾਇਆ ਗਿਆ ਹੈ ਜਦੋਂ ਕਮਿਸ਼ਨ ਅਕਤੂਬਰ-ਨਵੰਬਰ ’ਚ ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਅਤੇ 2024 ’ਚ ਲੋਕ ਸਭਾ ਚੋਣਾਂ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ।
‘ਮਾਸਟਰ ਬਲਾਸਟਰ’ ਕਹਾਉਣ ਵਾਲੇ ਤੇਂਦੁਲਕਰ ਅਤੇ ਕਮਿਸ਼ਨ ਵਿਚਕਾਰ ਇਕ ਸਮਝੌਤਾ ਯਾਦ ਪੱਤਰ ’ਤੇ ਹਸਤਾਖ਼ਰ ਕੀਤੇ ਗਏ। ਤਿੰਨ ਸਾਲਾਂ ਦੇ ਸਮਝੌਤੇ ਹੇਠ ਤੇਂਦੁਲਕਰ ਵੋਟਰਾਂ ਵਿਚਕਾਰ ਵੋਟਿੰਗ ਨੂੰ ਲੈ ਕੇ ਜਾਗਰੂਕਤਾ ਫੈਲਾਉਣਗੇ।

ਇਸ ਮੌਕੇ ’ਤੇ ਤੇਂਦੁਲਕਰ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਹ ਸਾਡੀ ਮੁੱਖ ਜ਼ਿੰਮੇਵਾਰੀ ਹੈ ਕਿ ਅਸੀਂ ਅਪਣੀ ਵੋਟ ਦਾ ਪ੍ਰਯੋਗ ਕਰੀਏ।

Advertisement

ਇਸ ਮਸ਼ਹੂਰ ਖਿਡਾਰੀ ਨੇ ਪ੍ਰੋਗਰਾਮ ’ਚ ਮੌਜੂਦ ਲੋਕਾਂ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਕਿਹਾ ਸੀ ਕਿ ਅਪਣੀ ਦੂਜੀ ਪਾਰੀ ’ਚ ਉਹ ਭਾਰਤ ਲਈ ਬੱਲੇਬਾਜ਼ੀ ਕਰਨਾ ਜਾਰੀ ਰਖਣਗੇ।

ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨੇ ਕਿਹਾ ਕਿ ਵੋਟਿੰਗ ਲਈ ਵੋਟਰਾਂ ਨੂੰ ਬਾਹਰ ਕੱਢਣ ਅਤੇ ਅਪਣੇ ਵੋਟਿੰਗ ਅਧਿਕਾਰ ਦਾ ਪ੍ਰਯੋਗ ਕਰਨ ਲਈ ਉਤਸ਼ਾਹਿਤ ਕਰਨ ਲਈ ਚੋਣ ਕਮਿਸ਼ਨ ਜਿਸ ‘ਪਿੱਚ’ ’ਤੇ ਖੇਡਦਾ ਹੈ, ਉਹ ‘ਮੁਸ਼ਕਲ’ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਤੇਂਦੁਲਕਰ ਇਸ ਪਿੱਚ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨੇ।

Related posts

ਕਿਸਾਨ ਖੇਤੀਬਾੜੀ ਮਸ਼ੀਨਾਂ ਉੱਤੇ ਸਬਸਿਡੀ ਲੈਣ ਲਈ 20 ਜੁਲਾਈ ਤੱਕ ਕਰ ਸਕਦੇ ਹਨ ਅਪਲਾਈ -ਮੁੱਖ ਖੇਤੀਬਾੜੀ ਅਫਸਰ

punjabdiary

ਲਖਨਊ SGPGI ਦੇ ਅਪਰੇਸ਼ਨ ਥੀਏਟਰ ਵਿਚ ਲੱਗੀ ਅੱਗ, ਅਪ੍ਰੇਸ਼ਨ ਦੌਰਾਨ ਸ਼ਿਫਟ ਕਰਨ ਸਮੇਂ ਔਰਤ ਅਤੇ ਨਵਜੰਮੇ ਬੱਚੇ ਦੀ ਮੌਤ

punjabdiary

ਕਾਂਗਰਸ ਨੇ ਇਨ੍ਹਾਂ 2 ਸੀਟਾਂ ‘ਤੇ ਨਵੇਂ ਚਿਹਰਿਆਂ ‘ਤੇ ਖੇਡਿਆ ਦਾਅ, ਸੰਸਦ ਮੈਂਬਰਾਂ ਦੀਆਂ ਪਤਨੀਆਂ ਨੂੰ ਮੈਦਾਨ ‘ਚ ਉਤਾਰਿਆ

Balwinder hali

Leave a Comment