Image default
About us

ਸਟੇਟ ਬੈਂਕ ਜਲਦ ਸਿੰਗਾਪੁਰ ਤੇ ਅਮਰੀਕਾ ‘ਚ ਲਾਂਚ ਕਰੇਗਾ ‘YONO ਗਲੋਬਲ ਐਪ’

ਸਟੇਟ ਬੈਂਕ ਜਲਦ ਸਿੰਗਾਪੁਰ ਤੇ ਅਮਰੀਕਾ ‘ਚ ਲਾਂਚ ਕਰੇਗਾ ‘YONO ਗਲੋਬਲ ਐਪ’

 

 

 

Advertisement

 

ਨਵੀਂ ਦਿੱਲੀ, 17 ਨਵੰਬਰ (ਡੇਲੀ ਪੋਸਟ ਪੰਜਾਬੀ)- ਭਾਰਤੀ ਸਟੇਟ ਬੈਂਕ ਜਲਦ ਹੀ ਸਿੰਗਾਪੁਰ ਤੇ ਅਮਰੀਕਾ ਵਿਚ ਆਪਣੀ ਬੈਂਕਿੰਗ ਮੋਬਾਈਲ ਐਪ ‘ਯੋਨੋ ਗਲੋਬਲ’ ਪੇਸ਼ ਕਰੇਗਾ ਜੋ ਉਸ ਦੇ ਗਾਹਕਾਂ ਨੂੰ ਡਿਜੀਟਲ ਤੇ ਹੋਰ ਸੇਵਾਵਾਂ ਪ੍ਰਦਾਨ ਕਰੇਗੀ। ਡਿਪਟੀ ਐੱਮਡੀ ਵਿਦਿਆ ਕ੍ਰਿਸ਼ਨਣ ਨੇ ਸਿੰਗਾਪੁਰ ਫਿਨਟੈੱਕ ਮਹਾਉਤਸਵ ਵਿਚ ਕਿਹਾ ਕਿ ਅਸੀਂ ਸਰਵਉਤਮ ਉਪਲਬਧ ਸੇਵਾਵਾਂ ਪ੍ਰਦਾਨ ਕਰਨ ਲਈ ‘ਯੋਨੋ ਗਲੋਬਲ’ ਵਿਚ ਨਿਵੇਸ਼ ਕਰਨਾ ਜਾਰੀ ਰੱਖ ਰਹੇ ਹਾਂ। ਅਸੀਂ ਆਪਣੇ ਗਾਹਕਾਂ ਨੂੰ ਬੇਹਤਰ ਅਨੁਭਵ ਦੇਣਾ ਚਾਹੁੰਦੇ ਹਾਂ। ਤਿੰਨ ਦਿਨਾ ਸਿੰਗਾਪੁਰ ਫਿਨੈੱਟਕ ਦੀ ਸਮਾਪਤੀ ਅੱਜ ਹੋਵੇਗੀ।

ਕ੍ਰਿਸ਼ਨਣ ਨੇ ਕਿਹਾ ਕਿ ਸਿੰਗਾਪੁਰ ਵਿਚ ਭਾਰਤੀ ਪ੍ਰਵਾਸੀਆ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਅਸੀਂ ਭਾਰਤ ਤੇ ਸਿੰਗਾਪੁਰ ਦਰਮਿਆਨ ਪੈਸੇ ਭੇਜਣ ‘ਤੇ ਲਗਾਤਾਰ ਕੰਮ ਕਰ ਰਹੇ ਹਾਂ। ਦੱਸ ਦੇਈਏ ਕਿ ਐਸਬੀਆਈ ਮੌਜੂਦਾ ਸਮੇਂ SBI 9 ਦੇਸ਼ਾਂ ਵਿੱਚ ‘ਯੋਨੋ ਗਲੋਬਲ’ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸ ਦੀ ਸ਼ੁਰੂਆਤ ਸਤੰਬਰ 2019 ਵਿੱਚ ਬ੍ਰਿਟੇਨ ਤੋਂ ਕੀਤੀ ਗਈ ਸੀ। ਐਸਬੀਆਈ ਦੇ ਵਿਦੇਸ਼ੀ ਸੰਚਾਲਨ ਦੀ ਬੈਲੇਂਸ ਸ਼ੀਟ ਲਗਭਗ 78 ਬਿਲੀਅਨ ਅਮਰੀਕੀ ਡਾਲਰ ਹੈ। ਸਿੰਗਾਪੁਰ ਵਿੱਚ, SBI ਆਪਣੀ ‘YONO Global’ ਐਪ ਨੂੰ ‘Pay-Now’ ਨਾਲ ਜੋੜ ਕੇ ਲਾਂਚ ਕਰੇਗਾ।

Advertisement

Related posts

ਜੰਮੂ-ਕਸ਼ਮੀਰ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਵਿਤਕਰਾ ਨਾ ਕੀਤਾ ਜਾਵੇ- ਸੁਖਬੀਰ ਬਾਦਲ

punjabdiary

Breaking- 12 ਜਰੂਰਤਮੰਦ ਨਾਨ ਪੈਨਸ਼ਨਰ, ਸਾਬਕਾ ਸੈਨਿਕਾਂ ਅਤੇ ਵਿਧਵਾਵਾਂ ਨੂੰ 5000 ਪ੍ਰਤੀ ਕੇਸ ਮਾਲ ਸਹਾਇਤਾ ਦਿੱਤੀ

punjabdiary

ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪ੍ਰਵਾਰ ਸੌਂਪਿਆ 1 ਕਰੋੜ ਰੁਪਏ ਦਾ ਚੈੱਕ

punjabdiary

Leave a Comment