Image default
ਤਾਜਾ ਖਬਰਾਂ

ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ

ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ

ਖੁਸ਼ਹਾਲ ਪੰਜਾਬ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸਾਰਿਆਂ ਦਾ ਸਹਿਯੋਗ ਜਰੂਰੀ : ਸੰਧਵਾਂ

ਕੋਟਕਪੂਰਾ, 11 ਅਪ੍ਰੈਲ :- ਕੁਲਤਾਰ ਸਿੰਘ ਸੰਧਵਾਂ ਦੇ ਵਿਧਾਨ ਸਭਾ ਦੇ ਸਪੀਕਰ ਬਣਨ ਨਾਲ ਜਿੱਥੇ ਕੋਟਕਪੂਰੇ ਦਾ ਨਾਮ ਰੋਸ਼ਨ ਹੋਇਆ ਹੈ, ਉੱਥੇ ਕੋਟਕਪੂਰੇ ਇਲਾਕੇ ਦੇ ਵਸਨੀਕਾਂ ਨੂੰ ਆਪਣੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਹੱਲ ਦੀ ਵੀ ਆਸ ਬੱਝੀ ਹੈ ਅਤੇ ਪੰਜਾਬ ਦੇ ਸਿਸਟਮ ’ਚ ਆਏ ਬਦਲਾਅ ਨਾਲ ਪੰਜਾਬ ਵਾਸੀਆਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਕੁਲਤਾਰ ਸਿੰਘ ਸੰਧਵਾਂ ਦੇ ਸਨਮਾਨ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵਲੋਂ ਰੱਖੇ ਸਮਾਗਮ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਸ੍ਰ ਸੰਧਵਾਂ ਦੇ ਚੰਗੇਰੇ ਭਵਿੱਖ ਅਤੇ ਸਿਹਤ ਤੰਦਰੁਸਤੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਆਈਐੱਮਏ ਦੇ ਸਥਾਨਕ ਸਰਪ੍ਰਸਤ ਡਾ ਪੀ.ਐੱਸ. ਬਰਾੜ, ਪ੍ਰਧਾਨ ਡਾ ਰਵੀ ਬਾਂਸਲ ਅਤੇ ਸੈਕਟਰੀ ਡਾ ਰਾਜਨ ਸਿੰਗਲਾ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਪਹਿਲਾਂ ਜਥੇਬੰਦੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਵੱਖੋ ਵੱਖਰੇ ਤੌਰ ’ਤੇ ਕੁਲਤਾਰ ਸਿੰਘ ਸੰਧਵਾਂ ਅਤੇ ਉਹਨਾਂ ਦੀ ਪਤਨੀ ਮੈਡਮ ਗੁਰਪ੍ਰੀਤ ਕੌਰ ਦਾ ਬੁੱਕੇ ਦੇ ਕੇ ਸਨਮਾਨ ਕਰਦਿਆਂ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਤੇ ਅੰਤ ’ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਕ ਇਕ ਬੁਲਾਰੇ ਨੇ ਬਹੁਤ ਸਾਰੇ ਅਜਿਹੇ ਵਿਭਾਗਾਂ ਦੇ ਦਫ਼ਤਰਾਂ ਦਾ ਨਾਮ ਲੈ ਕੇ ਜਿਕਰ ਕੀਤਾ, ਜਿੱਥੇ ਪਹਿਲਾਂ ਰਿਸ਼ਵਤ ਤੋਂ ਬਿਨਾਂ ਕੋਈ ਵੀ ਕੰਮ ਨੇਪਰੇ ਨਹੀਂ ਸੀ ਚੜਦਾ, ਹੁਣ ਉਹਨਾ ਦਫਤਰਾਂ ਵਿੱਚੋਂ ਰਿਸ਼ਵਤ ਦਾ ਨਾਮੋ ਨਿਸ਼ਾਨ ਹੀ ਖਤਮ ਹੋ ਗਿਆ ਹੈ। ਉਹਨਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਹੋਏ ਉਕਤ ਬਦਲਾਅ ਦੀ ਪ੍ਰਸੰਸਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਤੋਂ ਕੋਟਕਪੂਰੇ ਇਲਾਕੇ ਦੀ ਤਰੱਕੀ ਅਤੇ ਵਿਕਾਸ ਦੀ ਮੰਗ ਕੀਤੀ। ਕੁਲਤਾਰ ਸਿੰਘ ਸੰਧਵਾਂ ਨੇ ਇਸ ਅਹੁਦੇ ’ਤੇ ਪਹੁੰਚਣ ਤੋਂ ਪਹਿਲਾਂ ਆਈਆਂ ਚੁਣੌਤੀਆਂ ਦਾ ਸੰਖੇਪ ਵਿੱਚ ਜਿਕਰ ਕਰਦਿਆਂ ਆਸ ਪ੍ਰਗਟਾਈ ਕਿ ਪੰਜਾਬ ਨੂੰ ਖੁਸ਼ਹਾਲ ਬਣਾਉਣ ਅਰਥਾਤ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਤੁਹਾਡਾ ਸਾਰਿਆਂ ਦਾ ਸਹਿਯੋਗ ਬਣਿਆ ਰਹੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ. ਬੀ.ਐੱਲ. ਕਪੂਰ, ਡਾ. ਐੱਸਪੀਐੱਸ ਸੋਢੀ, ਡਾ. ਮਨਵੀਰ ਗੁਪਤਾ, ਹਰਪਾਲ ਸਿੰਘ ਸੰਧੂ, ਪੋ੍ਰ. ਦਰਸ਼ਨ ਸਿੰਘ ਸੰਧੂ, ਕਿ੍ਰਸ਼ਨ ਕੁਮਾਰ ਗੋਇਲ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ ਸਾਰਿਆਂ ਨੇ ਕੁਲਤਾਰ ਸਿੰਘ ਸੰਧਵਾਂ ਦੀ ਪ੍ਰਾਪਤੀ ਦੀ ਖੁਸ਼ੀ ’ਚ ਤਿਆਰ ਕੀਤਾ ਖਾਣਾ ਰਲ ਕੇ ਖਾਧਾ।

Advertisement

Related posts

ਵੱਡੀ ਖ਼ਬਰ – ਜਲਦ ਹੀ ਜਲੰਧਰ ਵਿਖੇ ਖੋਲ੍ਹੀ ਜਾਵੇਗੀ ਸਪੋਰਟ ਯੂਨੀਵਰਸਿਟੀ – ਸੀਐਮ ਭਗਵੰਤ ਮਾਨ

punjabdiary

Breaking- ਇਕ ਵਾਰ ਫਿਰ ਸੁਰਖੀਆ ਵਿਚ ਕੁੱਲੜ ਪੀਜ਼ਾ ਕਪਲ, ਨਾਲ ਦੀ ਦੁਕਾਨ ਵਾਲੇ ਨਾਲ ਹੋਈ ਲੜਾਈ, ਵੀਡੀਓ ਵੀ ਵੇਖੋ

punjabdiary

ਵੱਡੀ ਖ਼ਬਰ – ਦਿੱਲੀ, ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਲਿਸਟ ਵਿੱਚ ਨਹੀਂ – ਅਰਵਿੰਦ ਕੇਜਰੀਵਾਲ

punjabdiary

Leave a Comment