ਸਪੀਕਰ ਕੁਲਤਾਰ ਸੰਧਵਾਂ ਵੱਲੋਂ ਸੁਤੰਤਰਤਾ ਸੈਨਾਨੀ ਅਮਰ ਸਿੰਘ ਸੁਖੀਜਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
ਫ਼ਰੀਦਕੋਟ, 1 ਅਗਸਤ (ਪੰਜਾਬ ਡਾਇਰੀ)- ਸੁਤੰਤਰਤਾ ਅੰਦੋਲਨ ਦੌਰਾਨ ਫਰੀਦਕੋਟ ਰਿਆਸਤ ਦੇ ਖਿਲਾਫ ਪ੍ਰਜਾਮੰਡਲ ਅੰਦੋਲਨ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣ ਵਾਲੇ ਸੁਤੰਤਰਤਾ ਸੈਨਾਨੀ ਅਮਰ ਸਿੰਘ ਸੁਖੀਜਾ ਦੀ ਮੌਤ ਤੇ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਜ਼ਿਕਰਯੋਗ ਹੈ ਕਿ ਸ. ਅਮਰ ਸਿੰਘ ਸੁਖੀਜਾ ਦੀ ਉਮਰ 100 ਸਾਲ ਸੀ। ਉਨ੍ਹਾਂ ਨੇ ਫਰੀਦਕੋਟ ਦੀ ਪੁਰਾਣੀ ਦਾਣਾ ਮੰਡੀ ‘ਚ ਸਥਿਤ ਇਤਿਹਾਸਕ ਨਿੰਮ ਦੇ ਦਰੱਖਤ ‘ਤੇ ਤਿਰੰਗਾ ਵੀ ਲਹਿਰਾਇਆ ਸੀ। ਉਨ੍ਹਾਂ ਨੂੰ ਪਰਜਾ ਮੰਡਲ ਲਹਿਰ ਦੌਰਾਨ ਫਰੀਦਕੋਟ ਰਿਆਸਤ ਵੱਲੋਂ ਬਹੁਤ ਸਾਰੀਆਂ ਸਜ਼ਾਵਾਂ ਦਿੱਤੀਆਂ ਗਈਆਂ, ਪਰ ਉਨ੍ਹਾ ਨੇ ਸਿਰ ਨਹੀਂ ਝੁਕਾਇਆ ਅਤੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ।
Advertisement