Image default
About us

ਸਪੀਕਰ ਵਿਧਾਨ ਸਭਾ ਨੇ ਫਰੀਦਕੋਟ ਜੇਲ੍ਹ ਦਾ ਕੀਤਾ ਦੌਰਾ

ਸਪੀਕਰ ਵਿਧਾਨ ਸਭਾ ਨੇ ਫਰੀਦਕੋਟ ਜੇਲ੍ਹ ਦਾ ਕੀਤਾ ਦੌਰਾ

 

 

* ਖੇਡਾਂ ਰਾਹੀਂ ਕੈਦੀਆਂ ਦੀ ਸਿਹਤ ਦਾ ਰੱਖਿਆ ਜਾਵੇ ਖਾਸ ਖਿਆਲ-ਸਪੀਕਰ ਸੰਧਵਾਂ
ਫਰੀਦਕੋਟ, 12 ਜੁਲਾਈ (ਪੰਜਾਬ ਡਾਇਰੀ)- ਖੇਡਾਂ ਰਾਹੀਂ ਸਜ਼ਾਯਾਫਤਾ ਜਾਂ ਅੰਡਰ ਟਰਾਈਲ ਕੈਦੀਆਂ ਨੂੰ ਸੁਧਾਰ ਦੇ ਰਸਤੇ ਪਾਇਆ ਜਾ ਸਕਦਾ ਹੈ, ਜਿਸ ਵਿੱਚ ਜੇਲ੍ਹ ਸਟਾਫ ਅਤੇ ਉੱਚ ਅਧਿਕਾਰੀਆਂ ਦਾ ਅਹਿਮ ਰੋਲ ਹੁੰਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਫਰੀਦਕੋਟ ਜੇਲ੍ਹ ਦੇ ਦੌਰੇ ਦੌਰਾਨ ਕੈਦੀਆਂ ਵੱਲੋਂ ਚਾਰ ਰੱਸਾ-ਕਸ਼ੀ ਦੇ ਮੈਚ ਦੇਖਣ ਉਪਰੰਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸਥਾਨਕ ਜੇਲ੍ਹ ਵਿਖੇ ਪਹਿਲੀ ਵਾਰ ਪਹੁੰਚਣ ਤੇ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਇਸ ਮੌਕੇ ਉਨ੍ਹਾਂ ਨੇ ਰੱਸਾ ਕੱਸੀ ਜਿੱਤਣ ਵਾਲੀ ਟੀਮ ਨੂੰ 5100/- ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਧਾਰਮਿਕ ਗੀਤ ਗਾਉਣ ਵਾਲੇ ਇੱਕ ਕੈਦੀ ਦੀ ਵੀ ਉਨ੍ਹਾਂ ਨੇ ਸਹਾਰਨਾ ਕੀਤੀ। ਉਨ੍ਹਾਂ ਕਿਹਾ ਕਿ ਕੈਦੀਆਂ ਦੀ ਚੰਗੀ ਸਿਹਤ ਸਮੇਂ ਸਮੇਂ ਤੇ ਅਜਿਹੇ ਪ੍ਰੋਗਰਾਮ ਕਰਨੇ ਚਾਹੀਦੇ ਹਨ। ਜੇਲ੍ਹ ਦੌਰੇ ਦੌਰਾਨ ਉਨ੍ਹਾਂ ਜੇਲ੍ਹ ਵਿਚਲੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕੈਦੀਆਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ ਚਾਲ ਜਾਣਿਆ। ਕੈਦੀਆਂ ਨਾਲ ਗੱਲਬਾਤ ਉਪੰਰਤ ਉਨ੍ਹਾਂ ਦੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਹੋਇਆ ਸਪੀਕਰ ਵਿਧਾਨ ਸਭਾ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨਾਲ ਟੈਲੀਕੰਸਲਟੇਸ਼ਨ ਰਾਹੀਂ ਇਲਾਜ ਦਾ ਭਰੋਸਾ ਦਿੱਤਾ। ਉਨ੍ਹਾਂ ਨਾਲ ਹੀ ਜੇਲ੍ਹ ਵਿੱਚ ਇੱਕ ਲਾਇਬ੍ਰੇਰੀ ਬਣਾਉਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਜੇਲ੍ਹ ਵਿਖੇ ਵਾਤਾਵਰਨ ਦੀ ਸੰਭਾਲ ਲਈ ਬੂਟਾ ਵੀ ਲਾਇਆ।

Advertisement


ਸਪੀਕਰ ਸ. ਸੰਧਵਾਂ ਨੇ ਕੈਦੀਆਂ ਨੂੰ ਸਬੰਧਨ ਕਰਦੇ ਹੋਏ ਕਿਹਾ ਕਿ ਉਹ ਜੇਲ੍ਹ ਵਿੱਚ ਮਿਲੀ ਸਜਾ ਤੋਂ ਕੁਝ ਸਿੱਖਣ ਅਤੇ ਪ੍ਰਣ ਕਰਨ ਕਿ ਉਹ ਸਜਾ ਪੂਰੀ ਹੋਣ ਉਪਰੰਤ ਬਾਹਰ ਜਾ ਕੇ ਇੱਕ ਚੰਗੇ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਸ. ਸੁਖਜੀਤ ਸਿੰਘ ਢਿੱਲਵਾਂ, ਡਿਪਟੀ ਸੁਪਰਡੈਂਟ ਜੇਲ੍ਹ ਅਰਪਨਜੋਤ ਸਿੰਘ, ਮਨਪ੍ਰੀਤ ਸਿੰਘ ਧਾਲੀਵਾਲ ਹਾਜ਼ਰ ਸਨ।

Related posts

ਨੰਗਲ ਦੀ ਫੈਕਟਰੀ ‘ਚ ਗੈਸ ਲੀਕ, ਬੱਚੇ ਸਣੇ ਕਈ ਲੋਕ ਜ਼ਖਮੀ, ਪ੍ਰਸ਼ਾਸਨ ਨੇ ਇਲਾਕਾ ਕੀਤਾ ਸੀਲ

punjabdiary

Breaking- ਈਡੀ ਵੱਲੋਂ ਪੰਜਾਬ ਦੇ ਆਬਕਾਰੀ ਕਮਿਸ਼ਨਰ ਦੇ ਘਰ ਮਾਰੀ ਰੇਡ, ਅਤੇ ਵੱਖ ਵੱਖ ਦਸਤਾਵੇਜ਼ਾਂ ਦੀ ਜਾਂਚ ਕੀਤੀ

punjabdiary

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਂਬਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲੇ

punjabdiary

Leave a Comment