Image default
About us

ਸਪੀਕਰ ਸੰਧਵਾਂ ਨੇ ਖੂਨਦਾਨ ਕੈਂਪ ਦੀ ਕੀਤੀ ਸ਼ੁਰੂਆਤ, ਕਿਹਾ-ਖੂਨਦਾਨ ਮਹਾਂਦਾਨ

ਸਪੀਕਰ ਸੰਧਵਾਂ ਨੇ ਖੂਨਦਾਨ ਕੈਂਪ ਦੀ ਕੀਤੀ ਸ਼ੁਰੂਆਤ, ਕਿਹਾ-ਖੂਨਦਾਨ ਮਹਾਂਦਾਨ

 

 

 

Advertisement

ਫਰੀਦਕੋਟ, 19 ਸਤੰਬਰ (ਪੰਜਾਬ ਡਾਇਰੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ 850 ਸਾਲਾਂ ਬਾਬਾ ਫਰੀਦ ਆਗਮਨ ਪੁਰਬ ਦੌਰਾਨ ਐਨ.ਐਸ.ਐਸ ਰੈੱਡ ਰਿਬਨ ਕਲੱਬ ਅਤੇ ਰੈੱਡ ਕਰਾਸ ਵਿਭਾਗ, ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵੱਲੋਂ ਲਗਾਏ ਗਏ ਪਹਿਲੇ ਦਿਨ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ। ਉਨ੍ਹਾਂ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੀ ਉਨ੍ਹਾਂ ਦੇ ਨਾਲ ਉਚੇਚੇ ਤੌਰ ਤੇ ਹਾਜ਼ਰ ਸਨ।

ਖੂਨਦਾਨ ਕੈਂਪ ਵਿੱਚ ਖੂਨ ਦੇ ਰਹੇ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਸ. ਸੰਧਵਾਂ ਨੇ ਇਸ ਕਾਰਜ ਦੇ ਨਾਲ ਜੁੜੇ ਹੋਏ ਸਾਰੇ ਹੀ ਇਲਾਕਾ ਨਿਵਾਸੀਆਂ ਅਤੇ ਸਿਹਤ ਵਿਭਾਗ ਦੇ ਅਮਲੇ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਕੈਂਪ ਨੂੰ ਆਯੋਜਿਤ ਕਰਨ ਵਾਲੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਬਲੱਡ ਬੈਂਕ ਵਾਸਤੇ ਖੂਨ ਇਕੱਤਰ ਕਰਨ ਤੋਂ ਇਲਾਵਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਇਸ ਦਾਨ ਪ੍ਰਤੀ ਪ੍ਰੋਸਾਹਿਤ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਹਰ ਸਿਹਤਮੰਦ ਵਿਅਕਤੀ ਸਾਲ ਵਿੱਚ 4 ਵਾਰ ਖੂਨਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕੈਂਪ ਇਸ ਹਫਤੇ ਵਿੱਚ 3 ਦਿਨ ਲਗਾਇਆ ਜਾਵੇਗਾ ਅਤੇ ਅੱਜ ਪਹਿਲੇ ਦਿਨ 75 ਯੂਨਿਟ ਖੂਨ ਇੱਕਤਰ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁੱਲ 200 ਯੂਨਿਟ ਇਕੱਤਰ ਹੋਣ ਦੀ ਸੰਭਾਵਨਾ ਹੈ।

ਇਸ ਮੌਕੇ ਪ੍ਰਿ. ਬ੍ਰਿਜਿੰਦਰਾ ਕਾਲਜ ਰਾਜੇਸ਼ ਕੁਮਾਰ, ਮਨਪ੍ਰੀਤ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਹਾਜ਼ਰ ਸਨ।

Advertisement

Related posts

Breaking- ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ, ਵੇਖੋ ਵੀਡੀਓ

punjabdiary

ਪੰਜਾਬ ਦਾ ਬਾਕੀ ਸੂਬਿਆਂ ਨਾਲੋਂ ਟੁੱਟਿਆ ਰੇਲ ਸੰਪਰਕ, ਟ੍ਰੈਕ ‘ਤੇ ਬੈਠੇ ਕਿਸਾਨ, ਸ਼ੰਭੂ ਸਰਹੱਦ ‘ਤੇ ਪੁਲਿਸ ਨਾਲ ਹੋਈ ਧੱਕਾਮੁੱਕੀ

punjabdiary

Breaking- ਐਕਸਾਈਜ਼ ਪਾਲਿਸੀ ਨੂੰ ਲੈ ਕੇ ਅਚਾਨਕ ਈਡੀ ਨੇ ਕਈ ਥਾਵਾਂ ਤੇ ਮਾਰਿਆ ਛਾਪਾ

punjabdiary

Leave a Comment