ਸਪੀਕਰ ਸੰਧਵਾਂ ਨੇ ਪਿੰਡ ਢੁੱਡੀ, ਸਿਰਸੜੀ, ਹਰੀਏਵਾਲਾ ਅਤੇ ਪਿੰਡ ਰੱਤੀ ਰੋੜੀ ਵਿਖੇ ਪਾਈਪਲਾਈਨ ਦਾ ਰੱਖਿਆ ਨੀਂਹ ਪੱਥਰ
ਫਰੀਦਕੋਟ, 9 ਮਈ (ਪੰਜਾਬ ਡਾਇਰੀ)- ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੁੱਡੀ, ਸਿਰਸੜੀ, ਹਰੀਏਵਾਲਾ ਅਤੇ ਪਿੰਡ ਰੱਤੀ ਰੋੜੀ ਵਿਖੇ 2 ਕਰੋੜ 17 ਲੱਖ 36 ਹਜ਼ਾਰ ਦੀ ਲਾਗਤ ਨਾਲ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ ਪਾਈਪਲਾਈਨਾਂ ਦਾ ਨੀਂਹ ਪੱਥਰ ਰੱਖਿਆ।
ਇਸ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਲਈ ਅੱਜ ਇਨ੍ਹਾਂ ਪਾਈਪਲਾਈਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਜੋ ਕਿ 2 ਕਰੋੜ 17 ਲੱਖ 36 ਹਜ਼ਾਰ ਲੱਖ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਣਗੀਆਂ। ਉਨ੍ਹਾਂ ਕਿਹਾ ਕਿ ਪਿੰਡ ਢੁੱਡੀ ਵਿਖੇ 44 ਲੱਖ 70 ਹਜ਼ਾਰ ਦੀ ਲਾਗਤ ਨਾਲ, ਪਿੰਡ ਸਿਰਸੜੀ ਵਿਖੇ 42 ਲੱਖ 52 ਹਜ਼ਾਰ ਦੀ ਲਾਗਤ ਨਾਲ,ਪਿੰਡ ਹਰੀਏਵਾਲਾ ਵਿਖੇ 32 ਲੱਖ 46 ਹਜ਼ਾਰ ਤੇ 61 ਲੱਖ 80 ਹਜ਼ਾਰ ਦੀ ਲਾਗਤ ਨਾਲ, ਪਿੰਡ ਰੱਤੀ ਰੋੜੀ ਵਿਖੇ 35 ਲੱਖ 88 ਹਜ਼ਾਰ ਦੀ ਲਾਗਤ ਨਾਲ ਪਾਈਪਲਾਈਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਾਈਪਲਾਈਨ ਦੇ ਨਾਲ ਪਿੰਡ ਢੁੱਡੀ, ਸਿਰਸੜੀ, ਹਰੀਏਵਾਲਾ ਅਤੇ ਪਿੰਡ ਰੱਤੀ ਰੋੜੀ ਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਸਿੱਧਾ ਨਹਿਰੀ ਪਾਣੀ ਪੁੱਜੇਗਾ। ਇਸ ਦੇ ਨਾਲ ਉਨ੍ਹਾਂ ਨੂੰ ਸਿੰਚਾਈ ਸਬੰਧੀ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੀ ਭਲਾਈ ਦੇ ਲਈ ਕੰਮ ਕਰਦੀ ਰਹੀ ਹੈ।
ਇਸ ਮੌਕੇ ਵਿਜੇ ਕੁਮਾਰ ਐਕਸੀਅਨ, ਰਾਜਵਿੰਦਰ ਕੌਰ ਐੱਸ.ਡੀ.ਓ, ਅਨਮੋਲ ਸਿੰਘ ਭੂਮੀ ਰੱਖਿਆ ਅਫ਼ਸਰ, ਪਰਮਜੀਤ ਸਿੰਘ ਜੇ.ਈ.,ਪੀ.ਆਰ.ਓ ਸ੍ਰੀ ਮਨਪ੍ਰੀਤ ਸਿੰਘ ਧਾਲੀਵਾਲ, ਅਮਰੀਕ ਸਿੰਘ, ਬਲਵੀਰ ਸਿੰਘ, ਬਲਜਿੰਦਰ ਸਿੰਘ, ਭੁਪਿੰਦਰ ਸਿੰਘ, ਲਾਭ ਸਿੰਘ,ਭੋਲਾ ਸਿੰਘ, ਰਾਜਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਮੌਜੂਦ ਸਨ।