Image default
About us

ਸਪੀਕਰ ਸੰਧਵਾ ਨੇ ਕੋਟਕਪੂਰਾ ਵਿਖੇ 2 ਸ਼ੋਅਰੂਮਾਂ ਦਾ ਕੀਤਾ ਉਦਘਾਟਨ

ਸਪੀਕਰ ਸੰਧਵਾ ਨੇ ਕੋਟਕਪੂਰਾ ਵਿਖੇ 2 ਸ਼ੋਅਰੂਮਾਂ ਦਾ ਕੀਤਾ ਉਦਘਾਟਨ

 

 

 

Advertisement

– ਸ਼ੋਅਰੂਮ ਦੇ ਉਦਘਾਟਨ ਤੇ ਦਿੱਤੀਆਂ ਵਧਾਈਆਂ

ਫਰੀਦਕੋਟ, 23 ਅਕਤੂਬਰ (ਪੰਜਾਬ ਡਾਇਰੀ)- ਪੰਜਾਬ ਵਿਧਾਨ ਸਭਾ ਦੇ  ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਅੱਜ ਜਿੱਥੇ ਦੁਰਗਾ ਅਸ਼ਟਮੀ ਦੀਆਂ ਲੋਕਾਂ ਨੂੰ ਨਿੱਘੀਆਂ ਵਧਾਈਆਂ ਦਿੱਤੀਆਂ ਉੱਥੇ ਨਾਲ ਹੀ ਆਪਣੇ ਹਲਕੇ ਵਿੱਚ ਗਊਸ਼ਾਲਾ, ਸਿੱਖਾਵਾਲਾ ਰੋਡ, ਕੋਟਕਪੂਰਾ ਵਿਖੇ ਅਮੂਲ ਪਾਰਲਰ ਦਾ ਅਤੇ ਇੱਕ ਇੱਮੀਗਰੇਸ਼ਨ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਵਿਚ ਇਕ ਐਸੀ ਫਿਜਾ ਵਗਣ ਲੱਗੀ ਹੈ ਕਿ ਹਰੇਕ ਇਨਸਾਨ, ਹਰੇਕ ਨੌਜਵਾਨ ਦੇ ਵਿਚ ਇਕ ਉਤਸ਼ਾਹ ਆ ਰਿਹਾ ਹੈ ਕਿ ਉਹ ਆਪਣਾ ਖੁਦ ਦਾ ਕੰਮ ਸ਼ੁਰੂ ਕਰੇ। ਅੱਜ ਮਹਿੰਗਾ ਸਿੰਘ ਵੱਲੋਂ ਅਮੂਲ ਦਾ ਆਉਟਲੈਟ ਖੋਲਣ ਤੇ ਉਨ੍ਹਾਂ ਕਿਹਾ ਕਿ ਇਹ ਪਰਿਵਾਰ ਬਹੁਤ ਮਿਹਨਤੀ ਪਰਿਵਾਰ ਹੈ, ਜਿਨ੍ਹਾਂ ਨੇ ਇਹ ਅਮੂਲ ਪਾਰਲਰ ਖੋਲਿਆ ਹੈ ।  ਉਨ੍ਹਾ ਦੱਸਿਆ ਕਿ ਅਮੂਲ ਵੀ ਪੰਜਾਬ ਦੇ ਵੇਰਕਾ ਅਦਾਰੇ ਵਾਂਗ ਸਹਿਕਾਰੀ ਅਦਾਰਾ ਹੈ, ਜਿਸ ਦੇ ਡੇਅਰੀ ਪਦਾਰਥ ਵਿਸ਼ਵ ਪੱਧਰ ‘ਤੇ ਵੱਡੀ ਪਹਿਚਾਣ ਬਣੇ ਹੋਏ ਹਨ।  ਇਸ ਤੋਂ ਇਲਾਵਾ ਗ੍ਰਾਹਕਾਂ ਦੀ ਮੰਗ ਨੂੰ ਧਿਆਨ ’ਚ ਰੱਖਦੇ ਹੋਏ ਮੌਜੂਦਾ ਸਮੇ ਵਿੱਚ ਅਮੂਲ ਸੁੱਕਾ ਦੁੱਧ, ਘਿਓ, ਦਹੀ, ਲੱਸੀ, ਪਨੀਰ, ਖੀਰ, ਆਇਸ ਕਰੀਮ, ਪੰਜੀਰੀ ਆਦਿ ਵੀ ਲੋਕਾਂ ਨੂੰ ਮਿਲ ਸਕਣਗੇ।

ਸਪੀਕਰ ਸੰਧਵਾ ਨੇ ਆਪਣੇ ਹਲਕੇ ਦੇ ਰੇਲਵੇ ਰੋਡ ਕੋਟਕਪੂਰਾ (ਨੇੜੇ ਦੇਸ ਰਾਜ ਲੋਹੇ ਵਾਲੇ) ਵਿਖੇ ਸ.ਹਰਪ੍ਰੀਤ ਸਿੰਘ (ਗਿਆਨੀ ਦਲੀਪ ਸਿੰਘ) ਅਤੇ ਵਿਸ਼ਾਲ ਜੈਨ (ਜੈਨ ਬਾਰਦਾਨੇ ਵਾਲੇ) ਦੇ ਇੰਟਰਨੈਸ਼ਨਲ ਵਿੰਗਜ ਸ਼ੋਅਰੂਮ ਦਾ ਉਦਘਾਟਨ ਵੀ ਕੀਤਾ ਅਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਇਹ ਸ਼ੋਅਰੂਮ ਆਮ ਲੋਕਾਂ ਲਈ ਬਹੁਤ ਸਹਾਈ ਹੋਵੇਗਾ। ਲੋਕਾਂ ਨੂੰ ਇਥੇ ਏਅਰ ਟਿਕਟਿੰਗ ਅਤੇ ਟੂਰ ਪੈਕੇਜ ਦੀ ਸਰਵਿਸ ਮੁਹੱਈਆ ਕਰਵਾਈ ਜਾਵੇਗੀ।

Advertisement

 

Related posts

Breaking- ਸਪੀਕਰ ਸੰਧਵਾਂ ਨੇ ਵੱਖ ਵੱਖ ਵਿਕਾਸ ਕਾਰਜਾਂ ਲਈ 6.50 ਲੱਖ ਰੁਪਏ ਦੇ ਚੈੱਕ ਵੰਡੇ

punjabdiary

4 ਅਤੇ 5 ਨਵੰਬਰ ਅਤੇ 2 ਅਤੇ 3 ਦਸੰਬਰ ਨੂੰ ਫਰੀਦਕੋਟ ਦੇ ਸਮੂਹ ਬੂਥਾਂ ਤੇ ਲਗਾਏ ਜਾਣਗੇ ਕੈਂਪ

punjabdiary

Breaking- ਆਪਣੇ ਅਸਲਾ ਲਾਇਸੰਸ ਤੁਰੰਤ ਰੀਨਿਊ ਕਰਵਾਉਣ ਅਸਲਾ ਧਾਰਕ

punjabdiary

Leave a Comment