Image default
About us

ਸਪੀਕਰ ਸ. ਸੰਧਵਾਂ ਦੇ ਨਿਰਦੇਸ਼ਾਂ ਤੇ ਆਪ ਨੁਮਾਇੰਦਿਆਂ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਸਪੀਕਰ ਸ. ਸੰਧਵਾਂ ਦੇ ਨਿਰਦੇਸ਼ਾਂ ਤੇ ਆਪ ਨੁਮਾਇੰਦਿਆਂ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

 

 

 

Advertisement

 

* ਪਿੰਡ ਲਾਲੇਆਣਾ ਵਿਖੇ ਸ਼ੁਰੂ ਕਰਵਾਏ ਗਲੀਆਂ, ਨਾਲੀਆਂ ਦੇ ਵਿਕਾਸ ਕਾਰਜ
ਫਰੀਦਕੋਟ, 9 ਅਗਸਤ (ਪੰਜਾਬ ਡਾਇਰੀ)- ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੀਆਂ ਹਦਾਇਤਾਂ ਤੇ ਆਪ ਨੁਮਾਇੰਦਿਆਂ ਐਡਵੋਕੇਟ ਸੰਧਵਾਂ ਅਤੇ ਮਨਪ੍ਰੀਤ ਧਾਲੀਵਾਲ ਵੱਲੋਂ ਬੀ ਡੀ ਪੀ ਓ ਦਫਤਰ ਕੋਟਕਪੂਰਾ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਹਨਾਂ ਦੇ ਹੱਲ ਲਈ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ ਇਨ੍ਹਾਂ ਨੁਮਾਇੰਦਿਆਂ ਨੇ ਪਿੰਡ ਲਾਲੇਆਣਾ ਵਿਖੇ ਲੋਕਾਂ ਦੇ ਘਰਾਂ ਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਪਾਣੀ ਦੀ ਨਿਕਾਸੀ ਲਈ ਨਾਲੀਆਂ ਦਾ ਕੰਮ ਲੰਮੇ ਸਮੇਂ ਤੋਂ ਰੁਕਿਆਂ ਹੋਇਆ ਹੈ, ਜੋ ਕਿ ਸਪੀਕਰ ਸ. ਕੁਲਤਾਰ ਸੰਧਵਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਉਨ੍ਹਾਂ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਇਸ ਕੰਮ ਨੂੰ ਜਲਦ ਸ਼ੁਰੂ ਕਰਵਾ ਕੇ ਨੇਪਰੇ ਚੜ੍ਹਾਉਣ ਦੇ ਹੁਕਮ ਜਾਰੀ ਕੀਤੇ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਹਮੇਸ਼ਾ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਸਪੀਕਰ ਸ. ਸੰਧਵਾਂ ਦੇ ਨਿਰਦੇਸ਼ਾਂ ਤੇ ਲੋਕਾਂ ਦੀਆਂ ਸਮੱਸਿਆਵਾਂ, ਉਨ੍ਹਾਂ ਦੀ ਹਰ ਫੇਰੀ ਦੌਰਾਨ ਸੁਣੀਆਂ ਜਾ ਰਹੀਆਂ ਹਨ।
ਇਸ ਮੌਕੇ ਸੁਖਵੰਤ ਸਿੰਘ ਪੱਕਾ,ਬਾਬੂ ਸਿੰਘ ਖਾਲਸਾ,ਇੰਦਰਜੀਤ ਸਿੰਘ ਨਿਆਮੀਵਾਲਾ, ਰਾਜਪਾਲ ਸਿੰਘ ਡਾਕਟਰ, ਸੁਖਵਿੰਦਰ ਸਿੰਘ ਕਾਲਾ,ਮਨਜਿੰਦਰ ਸਿੰਘ ਗੋਪੀ, ਅਮਨਦੀਪ ਸਿੰਘ ਸੰਧੂ, ਦੀਪਕ ਮੌਂਗਾ, ਸਰਪੰਚ ਕਿਸ਼ੋਰੀ ਲਾਲ, ਬਹਾਦਰ ਸਿੰਘ ਸੰਧੂ, ਜਸਵਿੰਦਰ ਸਿੰਘ ਲੱਕੀ ਖਾਲਸਾ, ਸਰਬਣ ਸੰਧੂ, ਬੂਟਾ ਸਿੰਘ ਚਮੇਲੀ ਵਾਲਾ, ਕੌਰਾ ਬਰਾੜ, ਰਕੇਸ਼ ਕੁਮਾਰ ਪੰਚਾਇਤ ਸੈਕਟਰੀ, ਹਰਪਿੰਦਰ ਹੈਪੀ ਗ੍ਰਾਮ ਸੇਵਕ,ਲਖਵਿੰਦਰ ਢਿੱਲੋਂ ਆਦਿ ਹਾਜਰ ਸਨ।

Related posts

ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੇ CM ਮਾਨ ਦੀ ਸਰਕ‍ਾਰ ਨੂੰ ਦੱਸਿਆ ਮਸ਼ਹੂਰੀਆਂ ਵਾਲੀ ਸਰਕਾਰ

punjabdiary

ਨਰੇਗਾ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

punjabdiary

ਇਰਾਕ ‘ਚ ਸਮਲਿੰਗੀ ਵਿਆਹ ਹੋਇਆ ਅਪਰਾਧ, ਉਲੰਘਣਾ ਕਰਨ ‘ਤੇ ਹੋਵੇਗੀ 15 ਸਾਲ ਦੀ ਸਜ਼ਾ

punjabdiary

Leave a Comment