Image default
About us

ਸਪੀਕਰ ਸ. ਸੰਧਵਾਂ ਨੇ ਅਰੋੜ ਬੰਸ ਧਰਮਸ਼ਾਲਾ ਨੂੰ ਸੌਂਪਿਆ 4.50 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ

ਸਪੀਕਰ ਸ. ਸੰਧਵਾਂ ਨੇ ਅਰੋੜ ਬੰਸ ਧਰਮਸ਼ਾਲਾ ਨੂੰ ਸੌਂਪਿਆ 4.50 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ

 

 

 

Advertisement

 

– ਅਰੋੜ ਬੰਸ ਧਰਮਸ਼ਾਲਾ ਨੂੰ ਬਣਾਇਆ ਜਾਵੇਗਾ ਫੁੱਲੀ ਏਅਰ ਕੰਡੀਸ਼ਨਰ- ਸਪੀਕਰ ਸ. ਸੰਧਵਾਂ
ਫਰੀਦਕੋਟ, 22 ਸਤੰਬਰ (ਪੰਜਾਬ ਡਾਇਰੀ)- ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅਰੋੜ ਬੰਸ ਧਰਮਸ਼ਾਲਾ ਟਰੱਸਟ ਕੋਟਕਪੂਰਾ ਦੇ ਹਾਲ ਨੂੰ ਏਅਰ ਕੰਡੀਸ਼ਨਰ ਕਰਨ ਲਈ ਸਾਢੇ ਚਾਰ ਲੱਖ ਰੁਪਏ ਦੀ ਰਾਸ਼ੀ ਪ੍ਰਬੰਧਕਾਂ ਨੂੰ ਸਪੁਰਦ ਕੀਤੀ।

ਇਸ ਮੌਕੇ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਅਰੋੜ ਬੰਸ ਧਰਮਸ਼ਾਲਾ ਵਿੱਚ ਗਰੀਬ ਲੋਕ ਆਪਣੇ ਖੁਸ਼ੀ ਅਤੇ ਗਮੀ ਦੇ ਕਾਰਜ ਕਰਦੇ ਹਨ ਜੋ ਦਿਨੋਂ ਦਿਨ ਵਧਦੀ ਮਹਿੰਗਾਈ ਦੇ ਯੁੱਗ ਚ ਗਰੀਬ ਅਤੇ ਮੱਧ ਵਰਗੀ ਲੋਕ ਮਹਿੰਗੇ ਹੋਟਲਾਂ ਪੈਲਸਾਂ ਚ ਖੁਸ਼ੀ ਗ਼ਮੀ ਦੇ ਕਾਰਜ ਕਰਨ ਚ ਅਸਮਰੱਥ ਹਨ ਨੂੰ ਗਰਮੀ ਦੇ ਮੌਸਮ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਨੂੰ ਦੇਖਦਿਆਂ ਧਰਮਸ਼ਾਲਾ ਨੂੰ ਫੁੱਲੀ ਏਅਰ ਕੰਡੀਸ਼ਨ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ।


ਇਸ ਮੌਕੇ ਅਰੋੜ ਬੰਸ ਧਰਮਸ਼ਾਲਾ ਟਰੱਸਟ ਦੇ ਟਰੱਸਟੀ ਸ. ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਗਰਮੀ ਦੇ ਮੌਸਮ ਕਰਕੇ ਇਹ ਧਰਮਸ਼ਾਲਾ ਫੁੱਲ ਏ.ਸੀ. ਚਾਹੀਦੀ ਹੈ ਤਾਂ ਜੋ ਗਰੀਬ ਵਰਗ ਜੋ ਮਹਿੰਗੇ ਮਹਿੰਗੇ ਪੈਲੇਸਾਂ ਦਾ ਖਰਚਾ ਚੱਕਣ ਤੋਂ ਅਸਮੱਰਥ ਹਨ, ਉਹ ਇਸ ਧਰਮਸ਼ਾਲਾ ਦਾ ਵੱਧ ਤੋਂ ਵੱਧ ਫਾਇਦਾ ਲੈ ਸਕਣ। ਉਨ੍ਹਾਂ ਕਿਹਾ ਕਿ ਸਪੀਕਰ ਸ. ਸੰਧਵਾਂ ਵੱਲੋਂ ਡੇਢ ਲੱਖ ਰੁਪਏ ਦਾ ਚੈੱਕ ਪਹਿਲਾਂ ਇਸ ਧਰਮਸ਼ਾਲਾ ਨੂੰ ਦਿੱਤਾ ਜਾ ਚੁੱਕਾ ਹੈ ਅਤੇ ਅੱਜ ਉਨ੍ਹਾਂ ਵੱਲੋਂ 03 ਲੱਖ ਰੁਪਏ ਦਾ ਚੈੱਕ ਧਰਮਸ਼ਾਲਾ ਨੂੰ ਫੁੱਲ ਏ.ਸੀ. ਕਰਨ ਲਈ ਦਿੱਤਾ ਗਿਆ ਹੈ।

Advertisement

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ, ਗੋਪਾਲ ਸਿੰਘ ਮਦਾਨ, ਜੈਮੱਲ ਸਿੰਘ ਮੱਕੜ, ਟਹਿਲ ਸਿੰਘ ਕਾਲੜਾ, ਅਮਿਤ ਕੁਮਾਰ ਨਨੂੰ, ਰਮੇਸ਼ ਸਿੰਘ ਗੁਲਾਟੀ, ਮਨਜੀਤ ਸਿੰਘ ਘੁਲਿਆਣੀ, ਮਨਪ੍ਰੀਤ ਸਿੰਘ ਧਾਲੀਵਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related posts

ਅਮਿਤ ਸ਼ਾਹ ਦੇ ਫਰਜ਼ੀ ਵੀਡੀਓ ਮਾਮਲੇ ‘ਚ FIR ਦਰਜ

punjabdiary

ਸੁੱਖੀ ਅਤੇ ਤੇਜੀ ਨੇ ਖੇਡਾਂ ’ਚ ਮੱਲਾਂ ਮਾਰ ਕੇ ਵਧਾਇਆ ਬੁੱਧਾ ਟਰੱਸਟ ਦਾ ਮਾਣ : ਢੋਸੀਵਾਲ

punjabdiary

ਦਿੱਲੀ ਹਾਈਕੋਰਟ ਨੇ ਐਕਸਪ੍ਰੈਸ ਵੇਅ ‘ਤੇ ਹੌਲੀ ਚੱਲਣ ਵਾਲੇ ਵਾਹਨਾਂ ‘ਤੇ ਪਾਬੰਦੀ ਨੂੰ ਲੈ ਕੇ ਦਿੱਤੇ ਸਖਤ ਨਿਰਦੇਸ਼

punjabdiary

Leave a Comment