Image default
About us

ਸਬਸਿਡੀ ਤੇ ਖੇਤੀ ਮਸ਼ੀਨਰੀ ਲੈਣ ਲਈ 5000 ਰੁਪਏ ਟੋਕਨ ਮਨੀ ਭਰਨ ਦੀ ਆਖਿਰੀ ਮਿਤੀ 15 ਅਗਸਤ- ਖੇਤੀਬਾੜੀ ਅਫਸਰ

ਸਬਸਿਡੀ ਤੇ ਖੇਤੀ ਮਸ਼ੀਨਰੀ ਲੈਣ ਲਈ 5000 ਰੁਪਏ ਟੋਕਨ ਮਨੀ ਭਰਨ ਦੀ ਆਖਿਰੀ ਮਿਤੀ 15 ਅਗਸਤ- ਖੇਤੀਬਾੜੀ ਅਫਸਰ

 

 

 

Advertisement

 

ਫਰੀਦਕੋਟ, 9 ਅਗਸਤ (ਪੰਜਾਬ ਡਾਇਰੀ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਰੀਦਕੋਟ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਖੇਤੀ ਮਸ਼ੀਨਰੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ ਮਿਸ਼ਨ ਆਨ ਐਗਰੀਕਲਚਰਲ ਮੈਕਨਾਈਜੇਸ਼ਨ (ਸਮੈਮ) ਸਕੀਮ ਅਤੇ ਸੀ.ਆਰ.ਐਮ ਸਕੀਮ ਅਧੀਨ ਵੱਖ-ਵੱਖ ਮਸ਼ੀਨਾਂ ਦੀ ਖਰੀਦ ਅਤੇ ਕਸਟਮ ਹਾਇਰਿੰਗ ਸੈਂਟਰਾਂ ਲਈ ਸਬਸਿਡੀ ਪ੍ਰਾਪਤ ਕਰਨ ਲਈ ਕਿਸਾਨ ਆਪਣੀਆਂ ਅਰਜ਼ੀਆਂ ਵਿਭਾਗ ਦੇ ਪੋਰਟਲ https://agrimachinerypb.com ਉੱਤੇ ਆਨਲਾਈਨ ਮਿਤੀ 15 ਅਗਸਤ 2025 ਤੱਕ ਦੇ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਮੈਮ ਸਕੀਮ ਤਹਿਤ 1057 ਅਰਜ਼ੀਆਂ ਅਤੇ ਸੀ.ਆਰ.ਐਮ ਸਕੀਮ ਤਹਿਤ 2102 ਅਰਜ਼ੀਆਂ ਜਿਲ੍ਹੇ ਦੇ ਕਿਸਾਨਾਂ ਵਲੋਂ ਹੁਣ ਤੱਕ ਦਿਤੀਆਂ ਗਈਆਂ ਹਨ।
ਇੰਜ. ਹਰਚਰਨ ਸਿੰਘ ਨੇ ਦੱਸਿਆ ਕਿ ਹਰ ਇਕ ਦਰਖਾਸਤ ਦੇ ਵਿਰੁੱਧ 5000 ਰੁਪਏ ਦੀ ਟੋਕਨ ਮਨੀ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ ਅਤੇ ਇਸ ਨੂੰ ਭਰਨ ਦੀ ਆਖਿਰੀ ਮਿਤੀ 15 ਅਗਸਤ 2023 ਹੈ। ਉਨ੍ਹਾਂ ਨੇ ਹੋਰ ਦੱਸਿਆ ਕਿ ਜਿਲ੍ਹੇ ਦੇ ਬਹੁਤ ਕਿਸਾਨਾਂ ਵਲੋਂ ਅਜੇ ਤੱਕ ਵੀ ਟੋਕਨ ਮਨੀ ਜਮ੍ਹਾਂ ਨਹੀਂ ਕਰਵਾਈ ਗਈ ਹੈ ਅਤੇ ਜਿਸ ਕਿਸਾਨ ਵਲੋਂ ਆਪਣੀ ਅਰਜੀ ਵਿਰੁੱਧ ਸਮੇਂ ਸਿਰ ਟੋਕਨ ਮਨੀ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਉਹਨਾਂ ਦਾ ਕੇਸ ਸਾਲ 2023-24 ਦੌਰਾਨ ਸੀ.ਆਰ.ਐੱਮ. ਅਤੇ ਸਮੈਮ ਸਕੀਮ ਤਹਿਤ ਸਬਸਿਡੀ ਲਈ ਨਹੀਂ ਵਿਚਾਰਿਆ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਟੋਕਨ ਮਨੀ ਜਲਦ ਤੋਂ ਜਲਦ ਭਰੀ ਜਾਵੇ ਤਾਂ ਜੋ ਕੋਈ ਵੀ ਕਿਸਾਨ ਇਸ ਸਕੀਮ ਦੇ ਲਾਭ ਤੋਂ ਵਾਝਾਂ ਨਾ ਰਹਿ ਜਾਵੇ ਅਤੇ ਟੋਕਨ ਮਨੀ ਭਰਨ ਲਈ ਵਿਭਾਗ ਦੇ ਪੋਰਟਲ https://agrimachinerypb.com  ਉੱਤੇ ਆਪਣੀ ਆਈ.ਡੀ ਲੌਗਿਨ ਕਰਕੇ ਕਿਸੇ ਵੀ ਤਰੀਕੇ ਰਾਹੀਂ ਭਾਵ ਡੇਬਿਟ ਕਾਰਡ, ਨੈੱਟ ਬੈਂਕਿੰਗ ਆਦਿ ਰਾਹੀਂ 5000 ਰੁਪਏ ਭਰੇ ਜਾ ਸਕਦੇ ਹਨ।

Related posts

CM ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ, ਹਿਮਾਚਲ ਪ੍ਰਦੇਸ਼ ਨੂੰ ਪਾਣੀ ਦੇਣ ਲਈ BBMB ਦੇ ਫੈਸਲੇ ਦੀ ਜ਼ੋਰਦਾਰ ਮੁਖਾਲਫ਼ਤ

punjabdiary

ਸਿਰਫ ਇਕ ਮਹੀਨੇ ‘ਚ ਬੈਨ ਹੋਏ 74 ਲੱਖ WhatsApp ਅਕਾਊਂਟ, ਨਵੀਂ ਰਿਪੋਰਟ ‘ਚ ਹੋਇਆ ਖੁਲਾਸਾ

punjabdiary

Breaking- ਵਿਆਹ ਸ਼ਾਦੀ ਦੇ ਸਮਾਗਮ ਮੌਕੇ ਡਰੋਨ ਦੇ ਇਸਤੇਮਾਲ ਤੇ ਪਾਬੰਦੀ, ਹੁਕਮ 14 ਅਕਤੂਬਰ 2022 ਤੱਕ ਲਾਗੂ ਰਹਿਣਗੇ

punjabdiary

Leave a Comment