ਸਬ-ਤਹਿਸੀਲ ਤਰਸਿੱਕਾ ਵਿੱਚ ਤਿੰਨ ਜੋਨਾ ਵੱਲੋਂ ਵਿਸ਼ਾਲ ਰੋਸ ਧਰਨਾਂ ,
ਜੰਡਿਆਲਾ ਗੁਰੂ, 11 ਅਪ੍ਰੈਲ – (ਸੰਜੀਵ ਸੂਰੀ,ਪਿੰਕੂ ਆਨੰਦ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਰਣਜੀਤ ਸਿੰਘ ਕਲੇਰ ਬਾਲਾਂ ਦੀ ਅਗਵਾੲੀ ਹੇਠ ਜੋ਼ਨ ਟਾਹਲੀ ਸਾਹਿਬ , ਜੋਨ ਤਰਸਿੱਕਾ, ਜੋਨ ਟਾਂਗਰਾ ਵੱਲੋ ਸਬ-ਤਹਿਸੀਲ ਤਰਸਿੱਕਾ ਵਿੱਚ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸਕਲਾਂ ਤੇ ਲੰਮੇਂ ਸਮੇਂ ਤੋਂ ਲਟਕਦੇ ਆ ਰਹੇ ਕੰਮ ਨੂੰ ਭ੍ਰਿਸ਼ਟਾਚਾਰ ਤੇ ਲੁੱਟ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਸਬੰਧੀ S,D,M ਬਾਬਾ ਬਕਾਲਾ ਨਾਲ ਸਬੰਧਿਤ ਮਹਿਕਮਿਆ ਅਧੀਨ ਕੰਮਾਂ ਦੇ ਨਿਪਟਾਰੇ ਲਈ ਅੱਜ 11 ਅਪ੍ਰੈਲ ਨੂੰ ਬੀ,ਪੀ,ਓ, ਦਫ਼ਤਰ ਅੱਗੇ ਧਰਨਾਂ ਲਗਾਇਆਂ ਗਿਆਂ ਹੈ।ਇਸ ਮੌਕੇਂ ਬੋਲਦਿਆਂ ਆਗੂ ਗਾ, ਕਵਰਦਲੀਪ ਸਿੰਘ , ਅਮਰਦੀਪ ਸਿੰਘ ਬਾਗੀ, ਬਲਦੇਵ ਸਿੰਘ ਬੱਗਾ, ਸੁਖਦੇਵ ਸਿੰਘ ਚਾਟੀ ਪਿੰਡ ਨੇ ਕਿਹਾਂ ਕਿ , ਕੇਂਦਰ ਸਰਕਾਰ ਵੱਲੋਂ ਭਾਰਤ ਦੇ ਨੀਤੀ ਅਯੋਗ ਰਮੇਸ਼ ਚੰਦ ਜੀ ਦਾ ਬਿਆਨ ਕਿ ਖੇਤੀ ਕਨੂੰਨ ਚੰਗੇ ਸੀ ਦੁਬਾਰਾ ਲਿਆਊਣੇ ਚਾਹੀਦੇ ਹਨ,ਦੀ ਨਿੰਦਾ ਕਰਦਿਆਂ ਕਿਹਾ ਕਿ ਜਥੇਬੰਦੀ ਇਸ ਦਾ ਵਿਰੋਧ ਕਰਦਿਆ ਪਹਿਲਾਂ ਹੀ ਕਿਹਾਂ ਸੀ ਕੇ ਕੇਂਦਰ ਸਰਕਾਰ ਦੀ ਨੀਤੀ ਮਾੜੀ ਹੈ, ਪ੍ਰਧਾਨ ਮੰਤਰੀ ਜੀ ਦਾ ਵਾਧਾ ਸੀ 2022 ਵਿੱਚ ਕਿਸਾਨਾ ਦੀ ਆਮਦਨ ਦੁਗਨੀ ਕਰਾਂਗੇ, ਸਗੋਂ ਉਲਟਾ ਖਾਂਦਾ ਤੋਂ ਸਬਸਿਡੀ ਲਗਾਤਾਰ ਬੰਦ ਕਰਕੇ ,ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਨਾਲ ਆਮਦਨ ਦੁਗਨੀ ਕਿਵੇਂ ਹੋਵੇਂਗੀ,। ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਦਬਾਅ ਬਣਾਂ ਕੇ ਤਿੰਨ ਮਹੀਨਿਆਂ ਵਿੱਚ 85 ਹਜ਼ਾਰ ਪ੍ਰੀਪੇਡ ਮੀਟਰ ਲਗਾਉਣ ਲਈ ਸ਼ਰਤ ਰੱਖਕੇ ਪੈਸੇ ਦੇਣ ਤੋਂ ਇਨਕਾਰ ਕੀਤਾ ਗਿਆ ਹੈ, B,B,M,B ਤੇ ਪੰਜਾਬ ਦੀ ਨੁਮਾਇੰਦਗੀ ਬਰਖਾਸਤ ਕਰਕੇ ਅਤੇ ਚੰਡੀਗੜ੍ਹ ਵਿੱਚ ਕੇਂਦਰ ਦੇ ਸਰਵਿਸ। ਰੁਲ ਲਾਗੂ ਕਰਕੇ ,ਟੂਲ-ਪਲਾਜਿਆ ਗੈਸ ਦੇ ਰੇਟ ਵਧਾ ਦਿੱਤੇ ਹਨ, ਅਤੇ ਪੰਜਾਬ ਦਾ R.D.F, ਫੰਡ ਰੋਕ ਦਿਤਾ ਗਿਆਂ ਹੈ, ਇਸ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ ਅਤੇ 16 ਅਪੈ੍ਲ ਨੂੰ SSP ਦਿਹਾਤੀ ਅੰਮ੍ਰਿਤਸਰ ਦਫ਼ਤਰ ਅੱਗੇ ਨਸ਼ਿਆਂ ਤੇ ਪੁਲਿਸ ਪ੍ਰਸ਼ਾਸਨ ਸਬੰਧੀ ਪੈਡਿੰਗ ਕੰਮਾਂ ਨੂੰ ਹੱਲ ਕਰਾਉਣ ਲਈ ਧਰਨਾਂ ਦਿੱਤਾ ਜਾਵੇਂਗਾ।ਇਸ ਸਮੇਂ , ਬਲਵਿੰਦਰ ਸਿੰਘ ਬਿੰਦੂ, ਅਮਰਿੰਦਰ ਸਿੰਘ ਮਾਲੋਵਾਲ ਬਲਦੇਵ ਸਿੰਘ ਭੰਗੂ, ਕਰਨਜੀਤ ਸਿੰਘ, ਬਲਵਿੰਦਰ ਸਿੰਘ, ਅਮਨਿੰਦਰ ਸਿੰਘ, ਬਲਦੇਵ ਸਿੰਘ ਭੰਗੂ, ਸਤਨਾਮ ਸਿੰਘ ਤਲਵੰਡੀ, ਸਤਨਾਮ ਸਿੰਘ ਧਾੜੜ, ਬਲਬੀਰ ਸਿੰਘ, ਹਰਪਾਲ ਸਿੰਘ ਜੱਬੋਵਾਲ ਕਰਨਜੀਤ ਸਿੰਘ ਸੁਖਦੇਵ ਸਿੰਘ ਧੀਰਾਕੋਟ ਬੀਬੀ ਪਰਮਜੀਤ ਕੌਰ, ਬੀਬੀ ਸਤਨਾਮ ਸਿੰਘ ਤਲਵੰਡੀ ਆਦਿ ਹਾਜਰ ਸਨ।