Image default
ਤਾਜਾ ਖਬਰਾਂ

ਸਮਰ ਪਿ੍ਰੰਸ ਤੇ ਸਮਰ ਪਿ੍ਰੰਸੈਸ ਮੁਕਾਬਲਾ ਕਰਵਾਇਆ ਜਾਵੇਗਾ : ਢੋਸੀਵਾਲ

ਸਮਰ ਪਿ੍ਰੰਸ ਤੇ ਸਮਰ ਪਿ੍ਰੰਸੈਸ ਮੁਕਾਬਲਾ ਕਰਵਾਇਆ ਜਾਵੇਗਾ : ਢੋਸੀਵਾਲ
— ਵਿਕਾਸ ਮਿਸ਼ਨ ਕਰੇਗਾ ਵਿਸ਼ੇਸ਼ ਸਮਾਰੋਹ ਆਯੋਜਿਤ —

ਸ੍ਰੀ ਮੁਕਤਸਰ ਸਾਹਿਬ, 12 ਮਈ – ਛੋਟੇ ਬੱਚਿਆਂ ਵਿੱਚ ਛੁਪੀਆਂ ਪ੍ਰਤਿਭਾਵਾਂ ਵਿਕਸਤ ਕਰਨ ਦੇ ਮੰਤਵ ਨਾਲ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਇਸੇ ਮਹੀਨੇ ਤੇ ਅੰਤ ਵਿੱਚ ‘ਸਮਰ ਪਿ੍ਰੰਸ ਅਤੇ ਸਮਰ ਪਿ੍ਰੰਸੈਸ’ ਮੁਕਾਬਲਾ ਆਯੋਜਿਤ ਕਰਵਾਇਆ ਜਾਵੇਗਾ। ਮੁਕਾਬਲੇ ਵਿੱਚ ਦਸ ਸਾਲ ਤੋਂ ਘੱਟ ਦੀ ਉਮਰ ਦੇ ਲੜਕੇ ਲੜਕੀਆਂ ਭਾਗ ਲੈਣ ਸਕਣਗੇ। ਸਮਾਜ ਤੇ ਆਮ ਲੋਕਾਂ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਸਮਾਰੋਹ ਦੌਰਾਨ ਇਹਨਾਂ ਬੱਚਿਆਂ ਦੇ ਸਿੰਗਲ ਡਾਂਸ, ਫੈਂਸੀ ਡਰੈੱਸ, ਮੋਨੋਐਕਟਿੰਗ ਆਦਿ ਸਮੇਤ ਹੋਰਨਾਂ ਆਈਟਮਾਂ ਦੇ ਨਿੱਜੀ ਮੁਕਾਬਲੇ ਕਰਵਾਏ ਜਾਣਗੇ। ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸ਼ਾਨਦਾਰ ਮੈਡਲ ਅਤੇ ਗਿਫਟ ਪੈਕ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਲੜਕੀ/ਲੜਕੇ ਨੂੰ ‘ਸਮਰ ਪਿ੍ਰੰਸ’ ਅਤੇ ‘ਸਮਰ ਪਿ੍ਰੰਸੈਸ’ ਦਾ ਖਿਤਾਬ ਦੇ ਕੇ ਸ਼ਾਨਦਾਰ ਮੋਟੈਂਟੋ ਭੇਂਟ ਕੀਤਾ ਜਾਵੇਗਾ। ਪ੍ਰਧਾਨ ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਮੁਕਾਬਲੇ ਵਿੱਚ 21 ਲੜਕੇ ਅਤੇ 21 ਲੜਕੀਆਂ ਹੀ ਭਾਗ ਲੈਣਗੀਆਂ। ਮੁਕਾਬਲੇ ਵਿੱਚ ਭਾਗ ਲੈਣ ਲਈ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੋਵੇਗੀ। ਉਹਨਾਂ ਨੇ ਉਕਤ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਛੋਟੇ ਬੱਚੇ ਬੱਚੀਆਂ ਦੇ ਮਾਪਿਆਂ ਨੂੰ ਸ੍ਰੀ ਢੋਸੀਵਾਲ ਨਾਲ ਨਿੱਜੀ ਜਾਂ ਮੋਬਾਇਲ ਨੰਬਰ 99144-23732 ’ਤੇ ਰਜਿਸਟ੍ਰੇਸ਼ਨ ਕਰਾਉਣ ਦੀ ਅਪੀਲ ਕੀਤੀ ਹੈ।

ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।

Advertisement

Related posts

‘ਯੋਗਗੁਰੂ ਰਾਮਦੇਵ ਨੇ ਯੋਗ ਲਈ ਬਹੁਤ ਕੁਝ ਕੀਤਾ, ਪਰ…’- ਪਤੰਜਲੀ ਕੇਸ ‘ਚ ਸੁਪਰੀਮ ਕੋਰਟ ਦੀ ਟਿੱਪਣੀ

punjabdiary

ਜਲੰਧਰ ਪੱਛਮੀ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ, 10 ਜੁਲਾਈ ਨੂੰ ਪੈਣਗੀਆਂ ਵੋਟਾਂ

punjabdiary

Breaking- ਸਮਰਥਕਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਅਤੇ ਭਾਰਤ ਪ੍ਰੇਮੀਆਂ ਨੇ ਹਿੰਦੁਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ

punjabdiary

Leave a Comment